30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਿਊਯਾਰਕ ਪ੍ਰਸ਼ਾਸਨ ਦੀਆਂ ਪ੍ਰਵਾਸ ਨੀਤੀਆਂ ਦੀ ਡੀ . ਐੱਚ . ਐੱਸ . ਵਲੋਂ ਆਲੋਚਨਾ

ਨਿਊਯਾਰਕ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ.

Ad Position 21
No active advertisement
ਅਜੀਤ ਡੈਸਕ 30-10-2026
ਨਿਊਯਾਰਕ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਪੁਲਿਸ ਅਧਿਕਾਰੀ ਉਤੇ ਘਾਤਕ ਹਥਿਆਰ ਨਾਲ ਹਮਲੇ ਦੇ ਮੁਲਜ਼ਮ ਦੀ ਰਿਹਾਈ ਨੂੰ ਲੈ ਕੇ ਨਿਊਯਾਰਕ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਹੈ। ਵਿਭਾਗ ਦਾ ਦੋਸ਼ ਹੈ ਕਿ ‘ਆਈਸ’ ਦੀ ਹਿਰਾਸਤੀ ਬੇਨਤੀ ਮੰਨਣ ਦੀ ਬਜਾਏ ਮੁਲਜ਼ਮ ਨੂੰ ਏਜੰਸੀ ਨੂੰ ਸੂਚਿਤ ਕੀਤੇ ਬਿਨਾਂ ਛੱਡ ਦਿੱਤਾ ਗਿਆ। ਉਸ ਉਤੇ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਅਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਸਮੇਤ ਹੋਰ ਦੋਸ਼ ਵੀ ਹਨ।ਹੋਰ ਦੇਸ਼ਾਂ ਦੇ ਲੋਕਾਂ ਦਾ ਜ਼ਿਕਰ ਕਰਦੇ ਹੋਏ ਵਿਭਾਗ ਨੇ ਤਿੰਨ ਭਾਰਤੀਆਂ ਦੇ ਮਾਮਲੇ ਵੀ ਗਿਣਾਏ ਹਨ। ਇਨ੍ਹਾਂ ਵਿਚ ਸਿਮਰਨਪਾਲ ਸਿੰਘ ਨੂੰ ਪੈਨਸਿਲਵੇਨੀਆ ਵਿਚ ‘ਆਈਸ’ ਵਲੋਂ ਗ੍ਰਿਫ਼ਤਾਰ ਕਰਨ ਦਾ ਜ਼ਿਕਰ ਹੈ ਪਰ ਬਿਆਨ ਵਿਚ ਉਸ ਖ਼ਿਲਾਫ਼ ਕਿਸੇ ਵੱਖਰੇ ਅਪਰਾਧਿਕ ਦੋਸ਼ ਦਾ ਵੇਰਵਾ ਨਹੀਂ ਦਿੱਤਾ ਗਿਆ। ਸੁਖਦੇਵ ਸਿੰਘ ਬਾਰੇ ਵਿਭਾਗ ਦਾ ਦਾਅਵਾ ਹੈ ਕਿ ਇੰਡੀਆਨਾ ਦੇ ਇੰਡੀਆਨਾਪੋਲਿਸ ਵਿਚ ਉਸ ਵਲੋਂ ਕੀਤੇ ਟਰੱਕ ਹਾਦਸੇ ਨਾਲ ਇਕ ਅਮਰੀਕੀ ਨਾਗਰਿਕ ਗੰਭੀਰ ਜ਼ਖ਼ਮੀ ਹੋਇਆ। ਤੀਜੇ ਭਾਰਤੀ ਅਨਮੋਲ ਨੂੰ ਓਕਲਾਹੋਮਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਭਾਗ ਮੁਤਾਬਕ, ਤਿੰਨਾਂ ਕੋਲ ਨਿਊਯਾਰਕ ਤੋਂ ਜਾਰੀ ਵਪਾਰਕ ਡਰਾਈਵਿੰਗ ਲਾਇਸੰਸ ਸਨ ਅਤੇ ਉਹ ਅਮਰੀਕਾ ਵਿਚ ਬਿਨਾਂ ਕਾਨੂੰਨੀ ਪ੍ਰਵਾਸ ਦਰਜੇ ਦੇ ਰਹਿ ਰਹੇ ਸਨ।ਵਿਭਾਗ ਨੇ ਨਿਊਯਾਰਕ ਪ੍ਰਸ਼ਾਸਨ ਨੂੰ ‘ਆਈਸ’ ਨਾਲ ਸਹਿਯੋਗ ਵਧਾਉਣ ਲਈ ਕਿਹਾ ਹੈ। ਉਸ ਦੇ ਜਾਰੀ ਅੰਕੜਿਆਂ ਮੁਤਾਬਕ ਨਿਊਯਾਰਕ ਰਾਜ ਵਿਚ ‘ਆਈਸ’ ਦੀਆਂ 16,070 ਹਿਰਾਸਤੀ ਬੇਨਤੀਆਂ ਨਹੀਂ ਮੰਨੀਆਂ ਗਈਆਂ। ਇਨ੍ਹਾਂ ਨਾਲ ਜੁੜੇ ਰਿਕਾਰਡ ਵਿਚ ਕੁੱਲ 52,503 ਅਪਰਾਧਿਕ ਦੋਸ਼ ਅਤੇ ਸਜ਼ਾਵਾਂ ਸ਼ਾਮਿਲ ਹੋਣ ਦਾ ਦਾਅਵਾ ਹੈ। ਇਹ ਗਿਣਤੀ ਸਿਰਫ਼ ਸਾਬਤ ਹੋਏ ਜੁਰਮਾਂ ਦੀ ਨਹੀਂ ਹੈ, ਇਸ ਵਿਚ ਲਗਾਏ ਗਏ ਦੋਸ਼ ਵੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ’ਚ 17 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਬੈਂਕ ‘ਡਿਜੀਟਲ ਗ੍ਰਿਫ਼ਤਾਰੀਆਂ’ ਦੀ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ-ਸੁਪਰੀਮ ਕੋਰਟ ਕਿਹਾ, ਜੇਕਰ ਅਜਿਹਾ ਉਨ੍ਹਾਂ ਦੀ ਲਾਪਰ...
Ad Position 24