30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਿਡਨੀ ਵਿਖੇ ਸਿੱਖ ਸੈਨਿਕਾਂ ਦੇ ਬੁੱਤ ਦੇ ਦਰਸ਼ਨ ਕਰਨ ਪੁੱਜੀ ਮਹਾਰਾਣੀ ਜਿੰਦਾ ਨਾਟਕ ਦੀ ਟੀਮ

ਸਿਡਨੀ, 29 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿੱਖ ਇਤਿਹਾਸ ਅਤੇ ਮਹਾਰਾਣੀ ਜਿੰਦਾ ਦੀ ਗੌਰਵਮਈ ਕਹਾਣੀ ਨੂੰ ਹਰ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਯਤਨਸ਼ੀਲ ਰਮਾ ਸੇਖੋਂ ਦੀ ਅਗਵਾਈ ਹੇਠ ਸਿਡਨੀ ਵਿਚ ਮਹਾਰਾਣੀ ਜਿੰਦਾ ਨਾਟਕ ਦੀ ਸਫ਼ਲ ਪੇਸ਼ਕਾਰੀ ਕਰਨ ਵਾਲੀ ਟੀਮ ਦੇ ਕਲਾਕਾਰਾਂ ਨੇ ਇਥੇ ਸਥਾਪਤ ਸਿੱਖ ਸੈਨਿਕਾਂ ਦੇ ਬੁੱਤ ਦੇ ਦਰਸ਼ਨ ਕੀਤੇ। ਇਸ ਮੌਕੇ ਕਲਾਕਾਰਾਂ ਨੇ ਬੁੱਤ ਨੂੰ ਫੁੱਲ ਭੇਟ ਕਰਕੇ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਸਿੱਖ ਇਤਿਹਾਸ ਤੇ ਵਿਰਾਸਤ ਦੀ ਸੰਭਾਲ ਵੱਲ ਇਕ ਮਹੱਤਵਪੂਰਨ ਉਪਰਾਲਾ ਦੱਸਿਆ।

Ad Position 21
No active advertisement
ਅਜੀਤ ਡੈਸਕ 30-10-2026

ਸਿਡਨੀ, 29 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿੱਖ ਇਤਿਹਾਸ ਅਤੇ ਮਹਾਰਾਣੀ ਜਿੰਦਾ ਦੀ ਗੌਰਵਮਈ ਕਹਾਣੀ ਨੂੰ ਹਰ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਯਤਨਸ਼ੀਲ ਰਮਾ ਸੇਖੋਂ ਦੀ ਅਗਵਾਈ ਹੇਠ ਸਿਡਨੀ ਵਿਚ ਮਹਾਰਾਣੀ ਜਿੰਦਾ ਨਾਟਕ ਦੀ ਸਫ਼ਲ ਪੇਸ਼ਕਾਰੀ ਕਰਨ ਵਾਲੀ ਟੀਮ ਦੇ ਕਲਾਕਾਰਾਂ ਨੇ ਇਥੇ ਸਥਾਪਤ ਸਿੱਖ ਸੈਨਿਕਾਂ ਦੇ ਬੁੱਤ ਦੇ ਦਰਸ਼ਨ ਕੀਤੇ। ਇਸ ਮੌਕੇ ਕਲਾਕਾਰਾਂ ਨੇ ਬੁੱਤ ਨੂੰ ਫੁੱਲ ਭੇਟ ਕਰਕੇ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਸਿੱਖ ਇਤਿਹਾਸ ਤੇ ਵਿਰਾਸਤ ਦੀ ਸੰਭਾਲ ਵੱਲ ਇਕ ਮਹੱਤਵਪੂਰਨ ਉਪਰਾਲਾ ਦੱਸਿਆ।ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਦੇ ਸਹਿਯੋਗ ਨਾਲ ਪੁੱਜੀ ਇਸ ਟੀਮ ਨੇ ਬੁੱਤ ਅੱਗੇ ਫੁੱਲ ਭੇਟ ਕੀਤੇ ਅਤੇ ਸਿੱਖ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਕਲਾਕਾਰਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਇਤਿਹਾਸ ਅਤੇ ਵਿਰਾਸਤ ਦੀਆਂ ਯਾਦਗਾਰਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਆਏ ਕਲਾਕਾਰ ਗੁਰਤੇਜ ਮਾਨ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਦੀ ਧਰਤੀ ’ਤੇ ਵੀ ਸਿੱਖ ਧਰਮ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਹੈ। ਅਜਿਹੀਆਂ ਯਾਦਗਾਰਾਂ ਸਿੱਖ ਕੌਮ ਦੇ ਇਤਿਹਾਸ, ਬਹਾਦਰੀ ਅਤੇ ਕੁਰਬਾਨੀਆਂ ਦੀ ਯਾਦ ਨੂੰ ਸਦੀਵੀ ਬਣਾਉਂਦੀਆਂ ਹਨ।ਇਸ ਮੌਕੇ ਨਾਟਕ ਦੀ ਨਿਰਦੇਸ਼ਕ ਅਤੇ ਅਦਾਕਾਰਾ ਰਮਾ ਸੇਖੋਂ ਨੇ ਵੀ ਬੁੱਤ ਨੂੰ ਫੁੱਲ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਯਾਦਗਾਰ ਬਾਰੇ ਕਈ ਸਾਲਾਂ ਤੋਂ ਜਾਣਕਾਰੀ ਸੀ ਪਰ ਅੱਜ ਇਥੇ ਆ ਕੇ ਇਸ ਨੂੰ ਨਿੱਜੀ ਤੌਰ ’ਤੇ ਦੇਖਣ ਦਾ ਮੌਕਾ ਮਿਲਿਆ ਹੈ।ਇਸ ਮੌਕੇ ਬਿਕਰਮ ਸਿੰਘ ਸੇਖੋਂ, ਹਰਨੂਰ ਕੌਰ ਅਤੇ ਹੋਰਨਾਂ ਕਲਾਕਾਰਾਂ ਨੇ ਵੀ ਬੁੱਤ ਅੱਗੇ ਸਤਿਕਾਰ ਭੇਟ ਕੀਤਾ। ਸਮਾਗਮ ਦੌਰਾਨ ਦਵਿੰਦਰ ਸਿੰਘ ਧਾਰੀਆ ਵਲੋਂ ਦੇਸ਼-ਭਗਤੀ ਅਤੇ ਸਿੱਖ ਵਿਰਾਸਤ ਦੀ ਭਾਵਨਾ ਨਾਲ ਜੁੜਿਆ ਸ਼ਬਦ ਗਾਇਨ ਕੀਤਾ ਗਿਆ। ਇਸ ਦੌਰਾਨ ਸਿੱਖ ਰਾਜ ਦੇ ਇਤਿਹਾਸ, ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਕੌਮ ਦੀਆਂ ਕੁਰਬਾਨੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।ਮਹਾਰਾਣੀ ਜਿੰਦਾ ਨਾਟਕ ਦੀ ਟੀਮ ਦਾ ਇਹ ਦੌਰਾ ਕਲਾ, ਇਤਿਹਾਸ ਅਤੇ ਵਿਰਾਸਤ ਦੇ ਆਪਸੀ ਸੰਬੰਧਾਂ ਨੂੰ ਉਜਾਗਰ ਕਰਨ ਵਾਲਾ ਇਕ ਯਾਦਗਾਰੀ ਮੌਕਾ ਬਣਿਆ। ਮਹਾਰਾਣੀ ਜਿੰਦਾ ਦੀ ਸੰਘਰਸ਼ਮਈ ਜੀਵਨ-ਗਾਥਾ ਨੂੰ ਮੰਚ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਾਲੇ ਕਲਾਕਾਰਾਂ ਵਲੋਂ ਸਿੱਖ ਸੈਨਿਕਾਂ ਦੀ ਯਾਦਗਾਰ ਨੂੰ ਸਤਿਕਾਰ ਭੇਟ ਕਰਨਾ ਸਿੱਖ ਇਤਿਹਾਸ ਪ੍ਰਤੀ ਉਨ੍ਹਾਂ ਦੀ ਸਾਂਝ ਅਤੇ ਸਨਮਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਭਾਰਤੀ ਮੂਲ ਦੇ ਵਿਅਕਤੀ ਦੀ ਗਹਿਣਿਆਂ ਦੀ ਦੁਕਾਨ ’ ਚ ਲੁੱਟ
Ad Position 24