22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਮਰੀਕਾ ’ ਚ ਫਰਜ਼ੀ ਵਿਆਹਾਂ ਰਾਹੀਂ ਗ੍ਰੀਨ ਕਾਰਡ ਦਿਵਾਉਣ ਦਾ 60 ਲੱਖ ਡਾਲਰ ਦਾ ਧੰਦਾ ਬੇਨਕਾਬ , 6 ਖ਼ਿਲਾਫ਼ ਕੇਸ ਦਰਜ

ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿਚ ਪੈਸੇ ਲੈ ਕੇ ਫਰਜ਼ੀ ਵਿਆਹ ਕਰਵਾਉਣ ਅਤੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦਿਵਾਉਣ ਦੇ ਵੱਡੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਸੰਘੀ ਅਧਿਕਾਰੀਆਂ ਅਨੁਸਾਰ ਇਹ ਧੰਦਾ ਕਰੀਬ 12 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਇਸ ਰਾਹੀਂ 60 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-10-2026
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿਚ ਪੈਸੇ ਲੈ ਕੇ ਫਰਜ਼ੀ ਵਿਆਹ ਕਰਵਾਉਣ ਅਤੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦਿਵਾਉਣ ਦੇ ਵੱਡੇ ਗਰੋਹ ਦਾ ਪਰਦਾਫਾਸ਼ ਹੋਇਆ ਹੈ। ਸੰਘੀ ਅਧਿਕਾਰੀਆਂ ਅਨੁਸਾਰ ਇਹ ਧੰਦਾ ਕਰੀਬ 12 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਇਸ ਰਾਹੀਂ 60 ਲੱਖ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਗਈ। ਮਾਮਲੇ ਵਿਚ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਾਂਚ ਮੁਤਾਬਕ ਇਸ ਗਰੋਹ ਦੀ ਮੁੱਖ ਸੰਚਾਲਕ 43 ਸਾਲਾ ਜੈਨੀਫਰ ਗੋਂਜ਼ਾਲੇਜ਼ ਸੀ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਦੇ ਵਿਆਹ ਅਮਰੀਕੀ ਨਾਗਰਿਕਾਂ ਨਾਲ ਕਰਵਾਉਂਦੀ ਸੀ। ਇਸ ਬਦਲੇ ਹਰੇਕ ਪ੍ਰਵਾਸੀ ਤੋਂ 38 ਹਜ਼ਾਰ ਤੋਂ 40 ਹਜ਼ਾਰ ਡਾਲਰ ਵਸੂਲੇ ਜਾਂਦੇ ਸਨ। ਹਰ ਸਾਲ ਕਰੀਬ 18 ਤੋਂ 20 ਅਜਿਹੇ ਵਿਆਹ ਕਰਵਾਏ ਜਾਂਦੇ ਸਨ ਅਤੇ ਕੁਝ ਅਮਰੀਕੀ ਨਾਗਰਿਕਾਂ ਨੇ ਪੈਸਿਆਂ ਦੇ ਲਾਲਚ ਵਿਚ ਕਈ ਵਾਰ ਵਿਆਹ ਕੀਤੇ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਵਿਆਹਾਂ ਨੂੰ ਅਸਲੀ ਦਿਖਾਉਣ ਲਈ ਜੋੜਿਆਂ ਦੀਆਂ ਤਸਵੀਰਾਂ ਖਿਚਵਾਈਆਂ ਜਾਂਦੀਆਂ ਸਨ। ਉਨ੍ਹਾਂ ਨੂੰ ਸਾਂਝੇ ਬੈਂਕ ਖਾਤੇ ਖੋਲ੍ਹਣ, ਜੀਵਨ ਬੀਮਾ ਕਰਵਾਉਣ ਅਤੇ ਹੋਰ ਸਬੂਤ ਤਿਆਰ ਕਰਨ ਲਈ ਕਿਹਾ ਜਾਂਦਾ ਸੀ ਤਾਂ ਜੋ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵਿਆਹ ਅਸਲੀ ਲੱਗੇ। ਕਈ ਮਾਮਲਿਆਂ ਵਿਚ ਫਰਜ਼ੀ ਜੀਵਨ ਸਾਥੀ ਨੂੰ ਹਰ ਮਹੀਨੇ 500 ਡਾਲਰ ਵੀ ਦਿੱਤੇ ਜਾਂਦੇ ਸਨ।ਸੰਘੀ ਵਕੀਲ ਲੀਆ ਫੋਲੀ ਨੇ ਦੱਸਿਆ ਕਿ ਗੋਂਜ਼ਾਲੇਜ਼ ਨੇ ਇਸ ਧੰਦੇ ਤੋਂ ਕਮਾਈ ਰਕਮ ਨਾਲ ਡੋਮਿਨਿਕਨ ਰਿਪਬਲਿਕ ਵਿਚ ਜਾਇਦਾਦਾਂ ਅਤੇ ਕਾਰੋਬਾਰ ਖਰੀਦੇ। ਉਸ ਉਤੇ ਆਪਣੀ ਆਮਦਨ ਲੁਕਾ ਕੇ ਸਰਕਾਰੀ ਫੂਡ ਸਟੈਂਪ ਯੋਜਨਾ ਤੋਂ 1 ਲੱਖ 20 ਹਜ਼ਾਰ ਡਾਲਰ ਤੋਂ ਵੱਧ ਦੇ ਲਾਭ ਪ੍ਰਾਪਤ ਕਰਨ ਦਾ ਵੀ ਦੋਸ਼ ਹੈ। ਜਾਂਚ ਵਿਚ ਸਰਕਾਰੀ ਰਿਹਾਇਸ਼ ਅਤੇ ਬੇਰੁਜ਼ਗਾਰੀ ਸਹਾਇਤਾ ਨਾਲ ਸੰਬੰਧਿਤ ਕਥਿਤ ਧੋਖਾਧੜੀ ਵੀ ਸਾਹਮਣੇ ਆਈ ਹੈ। ਜਾਂਚ ਦੌਰਾਨ ਗੋਂਜ਼ਾਲੇਜ਼ ਦੀ ਰਿਕਾਰਡ ਕੀਤੀ ਗੱਲਬਾਤ ਵਿਚ ਇਹ ਵੀ ਸਾਹਮਣੇ ਆਇਆ ਕਿ ਉਹ ਮੈਸਾਚੂਸੇਟਸ ਨੂੰ ਪ੍ਰਵਾਸੀਆਂ ਲਈ ਸੁਰੱਖਿਅਤ ਸੂਬਾ ਮੰਨਦੀ ਸੀ। ਉਸ ਦਾ ਕਹਿਣਾ ਸੀ ਕਿ ਇਥੇ ਪ੍ਰਵਾਸੀਆਂ ਨੂੰ ਕਾਫ਼ੀ ਸਰਕਾਰੀ ਸਹਾਇਤਾ ਮਿਲਦੀ ਹੈ ਪਰ ਟਰੰਪ ਪ੍ਰਸ਼ਾਸਨ ਵਲੋਂ ਇਮੀਗ੍ਰੇਸ਼ਨ ਨਿਯਮ ਸਖ਼ਤ ਕੀਤੇ ਜਾਣ ਕਾਰਨ ਉਸ ਦਾ ਕੰਮ ਮੁਸ਼ਕਲ ਹੋ ਗਿਆ ਸੀ।ਜ਼ਿਕਾਰਯੋਗ ਹੈ ਕਿ ਇਸੇ ਸਾਲ ਅਗਸਤ ਵਿਚ ਨਿਊਯਾਰਕ ਵਿਚ ਵੀ ਫਰਜ਼ੀ ਵਿਆਹਾਂ ਦੇ ਇਕ ਵੱਡੇ ਮਾਮਲੇ ਵਿਚ 11 ਵਿਅਕਤੀਆਂ ਖ਼ਿਲਾਫ਼ ਦੋਸ਼ ਲਗਾਏ ਗਏ ਸਨ । ਉਸ ਗਰੋਹ ਉਤੇ ਸੈਂਕੜੇ ਚੀਨੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਦਿਵਾਉਣ ਲਈ ਫਰਜ਼ੀ ਵਿਆਹ ਕਰਵਾਉਣ ਦੇ ਦੋਸ਼ ਸਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ ਚ ਮਿਲਨਰ ਸ਼ਹਿਰ ਦੀ ਪੁਲਿਸ ਵਲੋਂ ਅਸਤੀਫ਼ੇ ਮੇਅਰ ਉਤੇ ਪੁਲਿਸ ਮੁਖੀ ਦੀ ਜਾਸੂਸੀ ਕਰਨ ਦੇ ਦੋਸ਼ ਅਗਲੀ ਖ਼ਬਰ ਰਿਪਬਲਿਕਨ ਸੈਨੇਟਰ ਵਲੋਂ ਵਾਲਮਾਰਟ ਤੋਂ ਚੋਰੀ ਦੇ ਦੋਸ਼ਾਂ ਮਗਰੋਂ ਅਸਤੀਫ਼ੇ ਦਾ ਐਲਾਨ
Ad Position 24