22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਰਤਾਨੀਆ ਦੇ ਵੱਕਾਰੀ ਸਾਹਿਤਕ ਪੁਰਸਕਾਰ ਦੀ ਜੱਜਾਂ ਦੀ ਕਮੇਟੀ ਵਿਚ ਭਾਰਤੀ ਮੂਲ ਦੀਆਂ ਦੋ ਔਰਤਾਂ ਸ਼ਾਮਿਲ

ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਸਾਲ 2027 ਦੇ ਵੱਕਾਰੀ ‘ਵਿਮੈਨਜ਼ ਪ੍ਰਾਈਜ਼ ਫਾਰ ਨਾਨ-ਫਿਕਸ਼ਨ’ ਸਾਹਿਤਕ ਪੁਰਸਕਾਰ ਲਈ ਬਣਾਈ ਗਈ ਜੱਜਾਂ ਦੀ ਕਮੇਟੀ ਵਿਚ ਭਾਰਤੀ ਮੂਲ ਦੀ ਪ੍ਰਸਿੱਧ ਲੇਖਿਕਾ ਅਤੇ ਇਤਿਹਾਸਕਾਰ ਸ਼੍ਰਾਬਣੀ ਬਾਸੂ ਅਤੇ ਪੱਤਰਕਾਰ ਤੇ ਟੀ. ਵੀ.

Ad Position 21
No active advertisement
ਸ਼੍ਰਾਬਣੀ ਬਾਸੂ, ਰੀਟਾ ਚੱਕਰਵਰਤੀ 23-10-2026
ਲੰਡਨ, 22 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਸਾਲ 2027 ਦੇ ਵੱਕਾਰੀ ‘ਵਿਮੈਨਜ਼ ਪ੍ਰਾਈਜ਼ ਫਾਰ ਨਾਨ-ਫਿਕਸ਼ਨ’ ਸਾਹਿਤਕ ਪੁਰਸਕਾਰ ਲਈ ਬਣਾਈ ਗਈ ਜੱਜਾਂ ਦੀ ਕਮੇਟੀ ਵਿਚ ਭਾਰਤੀ ਮੂਲ ਦੀ ਪ੍ਰਸਿੱਧ ਲੇਖਿਕਾ ਅਤੇ ਇਤਿਹਾਸਕਾਰ ਸ਼੍ਰਾਬਣੀ ਬਾਸੂ ਅਤੇ ਪੱਤਰਕਾਰ ਤੇ ਟੀ.ਵੀ. ਪੇਸ਼ਕਾਰ ਰੀਟਾ ਚੱਕਰਵਰਤੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੁਰਸਕਾਰ ਦੀ ਜੇਤੂ ਲੇਖਿਕਾ ਨੂੰ 30 ਹਜ਼ਾਰ ਪੌਂਡ ਦੀ ਨਕਦ ਰਾਸ਼ੀ ਅਤੇ ਵਿਸ਼ੇਸ਼ ਕਲਾਕ੍ਰਿਤੀ ਨਾਲ ਸਨਮਾਨਿਤ ਕੀਤਾ ਜਾਵੇਗਾ।ਇਹ ਪੁਰਸਕਾਰ ਔਰਤਾਂ ਵਲੋਂ ਲਿਖੀਆਂ ਇਤਿਹਾਸ, ਸਮਾਜ, ਅਸਲ ਘਟਨਾਵਾਂ, ਖੋਜ ਅਤੇ ਹੋਰ ਤੱਥਾਂ ’ਤੇ ਆਧਾਰਿਤ ਉੱਤਮ ਪੁਸਤਕਾਂ ਲਈ ਦਿੱਤਾ ਜਾਂਦਾ ਹੈ । ਪੰਜ ਮੈਂਬਰੀ ਜੱਜਾਂ ਦੀ ਕਮੇਟੀ ਦੀ ਪ੍ਰਧਾਨਗੀ ਪ੍ਰਸਿੱਧ ਲੇਖਿਕਾ ਅਤੇ ਪ੍ਰਸਾਰਕ ਸੂਜ਼ੀ ਡੈਂਟ ਕਰਨਗੇ। ਕਮੇਟੀ ਵਿੱਚ ਸ਼੍ਰਾਬਣੀ ਬਾਸੂ ਅਤੇ ਰੀਟਾ ਚੱਕਰਵਰਤੀ ਤੋਂ ਇਲਾਵਾ ਸੋਫੀ ਮੌਰਗਨ ਅਤੇ ਐਮਾ ਰੀਡ ਟੁਰੈਲ ਵੀ ਸ਼ਾਮਿਲ ਹਨ।ਪੁਰਸਕਾਰ ਲਈ ਚੁਣੀਆਂ ਜਾਣ ਵਾਲੀਆਂ ਪੁਸਤਕਾਂ ਦੀ ਪਹਿਲੀ ਸੂਚੀ 10 ਫਰਵਰੀ 2027 ਅਤੇ ਅੰਤਿਮ ਛੇ ਪੁਸਤਕਾਂ ਦੀ ਸੂਚੀ 7 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ। ਜੇਤੂ ਦਾ ਐਲਾਨ 17 ਜੂਨ 2027 ਨੂੰ ਲੰਡਨ ਵਿਖੇ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਿਚ ਗ੍ਰੀਨ ਕਾਰਡ ਧਾਰਕ ਦੀ ‘ ਆਈਸ ’ ਹਿਰਾਸਤ ਦੌਰਾਨ ਮੌਤ ਅਗਲੀ ਖ਼ਬਰ ‘ ਸੌਗੀ ਦੇ ਬਾਦਸ਼ਾਹ ’ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ ਦੇ ਵਿਆਹ ਮੌਕੇ ਕੈਲੀਫੋਰਨੀਆ ’ ਚ ਲੱਗੀਆਂ ਖੂਬ ਰੌ...
Ad Position 24