10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਭਾਰਤ ਆਉਣ ਵਾਲੇ ‘ ਗ੍ਰੇਟ ਨੌਰਥ ’ ਵਫ਼ਦ ਦੀ ਅਗਵਾਈ ਕਰਨਗੇ ਬਰਤਾਨੀਆ ਦੇ ਵਪਾਰ ਮੰਤਰੀ

ਲੰਡਨ, 9 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵਪਾਰ ਮੰਤਰੀ ਜੋਨਾਥਨ ਰੇਨੋਲਡਜ਼ ਨੇ ਐਲਾਨ ਕੀਤਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਤੋਂ ਪੈਦਾ ਹੋਏ ਆਰਥਿਕ ਮੌਕਿਆਂ ਦਾ ਲਾਭ ਲੈਣ ਲਈ ਉਹ ਭਾਰਤ ਜਾਣ ਵਾਲੇ ‘ਗ੍ਰੇਟ ਨੌਰਥ’ ਦੇ ਵੱਡੇ ਵਫ਼ਦ ਦੀ ਅਗਵਾਈ ਕਰਨਗੇ। 12 ਤੋਂ 16 ਅਕਤੂਬਰ ਤੱਕ ਚੱਲਣ ਵਾਲੇ ਇਸ ਵਪਾਰ ਮਿਸ਼ਨ ਵਿਚ ਉੱਤਰੀ ਇੰਗਲੈਂਡ ਦੇ ਵੱਖ-ਵੱਖ ਖੇਤਰਾਂ ਤੋਂ ਲਗਭਗ 200 ਪ੍ਰਤੀਨਿਧੀ ਸ਼ਾਮਲ ਹੋਣਗੇ।

Ad Position 21
No active advertisement
ਬਰਤਾਨੀਆ ਦੇ ਵਪਾਰ ਮੰਤਰੀ ਜੋਨਾਥਨ ਰੇਨੋਲਡਜ਼। 10-10-2026
ਲੰਡਨ, 9 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵਪਾਰ ਮੰਤਰੀ ਜੋਨਾਥਨ ਰੇਨੋਲਡਜ਼ ਨੇ ਐਲਾਨ ਕੀਤਾ ਕਿ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਤੋਂ ਪੈਦਾ ਹੋਏ ਆਰਥਿਕ ਮੌਕਿਆਂ ਦਾ ਲਾਭ ਲੈਣ ਲਈ ਉਹ ਭਾਰਤ ਜਾਣ ਵਾਲੇ ‘ਗ੍ਰੇਟ ਨੌਰਥ’ ਦੇ ਵੱਡੇ ਵਫ਼ਦ ਦੀ ਅਗਵਾਈ ਕਰਨਗੇ।12 ਤੋਂ 16 ਅਕਤੂਬਰ ਤੱਕ ਚੱਲਣ ਵਾਲੇ ਇਸ ਵਪਾਰ ਮਿਸ਼ਨ ਵਿਚ ਉੱਤਰੀ ਇੰਗਲੈਂਡ ਦੇ ਵੱਖ-ਵੱਖ ਖੇਤਰਾਂ ਤੋਂ ਲਗਭਗ 200 ਪ੍ਰਤੀਨਿਧੀ ਸ਼ਾਮਲ ਹੋਣਗੇ। ਇਨ੍ਹਾਂ ਵਿਚ ਮੇਅਰ, ਕਾਰੋਬਾਰੀ, ਯੂਨੀਵਰਸਿਟੀਆਂ ਦੇ ਪ੍ਰਤੀਨਿਧੀ ਅਤੇ ਸੈਰ-ਸਪਾਟੇ, ਸੱਭਿਆਚਾਰ ਤੇ ਖੇਡ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹਨ। ਮਿਸ਼ਨ ਦਾ ਉਦੇਸ਼ ਖੇਤਰ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਉਭਾਰਨਾ ਅਤੇ ਭਾਰਤ ਨਾਲ ਵਪਾਰਕ ਤੇ ਨਿਵੇਸ਼ ਸੰਬੰਧ ਮਜ਼ਬੂਤ ਕਰਨਾ ਹੈ।ਰੇਨੋਲਡਜ਼ ਨੇ ਪਿਛਲੇ ਸਾਲ ਲੰਡਨ ਦੇ ਹਾਈਡ ਪਾਰਕ ਵਿੱਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਭਾਰਤ–ਬਰਤਾਨੀਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਸੀ। ਉਨ੍ਹਾਂ ਨੇ ਉੱਤਰੀ ਇੰਗਲੈਂਡ ਦੇ ਇਸ ਵਪਾਰ ਮਿਸ਼ਨ ਨੂੰ ਦੋਵਾਂ ਮੁਲਕਾਂ ਦੀ ਭਾਈਵਾਲੀ ਦੇ ਅਗਲੇ ਪੜਾਅ ਲਈ ਉਤਸ਼ਾਹਜਨਕ ਪਹਿਲ ਦੱਸਿਆ।ਬਰਤਾਨਵੀ ਸਰਕਾਰ ਦੇ ਵਿਸ਼ਲੇਸ਼ਣ ਅਨੁਸਾਰ, ਇਸ ਸਮਝੌਤੇ ਨਾਲ ਲੰਮੇ ਸਮੇਂ ਵਿਚ ਉੱਤਰੀ ਇੰਗਲੈਂਡ ਦੀ ਆਰਥਿਕਤਾ ਨੂੰ ਹਰ ਸਾਲ ਲਗਭਗ 45 ਕਰੋੜ ਪੌਂਡ ਦਾ ਲਾਭ ਹੋਣ ਦੀ ਉਮੀਦ ਹੈ।ਰੇਨੋਲਡਜ਼ ਨੇ ਕਿਹਾ ਕਿ ਪਿਛਲੇ ਸਾਲ ਵਪਾਰ ਸਮਝੌਤੇ ’ਤੇ ਸਹਿਮਤੀ ਬਣਨ ਤੋਂ ਲੈ ਕੇ ਇਸ ਗਰਮੀ ਵਿੱਚ ਇਸ ਦੇ ਲਾਗੂ ਹੋਣ ਤੱਕ, ਉੱਤਰੀ ਇੰਗਲੈਂਡ ਦੇ ਮੇਅਰਾਂ ਅਤੇ ਕਾਰੋਬਾਰੀਆਂ ਦਾ ਇਹ ਸਾਂਝਾ ਉਪਰਾਲਾ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਅਹਿਮ ਮੌਕਾ ਹੈ। ਉਨ੍ਹਾਂ ਮੁਤਾਬਕ, ਇਸ ਮਹੱਤਵਪੂਰਨ ਸਮਝੌਤੇ ਨਾਲ ਵੱਡੇ ਪੱਧਰ ’ਤੇ ਆਰਥਿਕ ਮੌਕੇ ਪੈਦਾ ਹੋਏ ਹਨ।‘ਗ੍ਰੇਟ ਨੌਰਥ’ ਦੇ ਰਣਨੀਤਕ ਅਤੇ ਗਿਆਨ ਭਾਈਵਾਲ ਯੂਕੇ ਇੰਡੀਆ ਬਿਜ਼ਨਸ ਕੌਂਸਲ ਦੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ ਕਿਸ਼ੋਰ ਜੈਰਮਣ ਨੇ ਕਿਹਾ ਕਿ ਇਹ ਮਿਸ਼ਨ ਕਾਰੋਬਾਰੀਆਂ, ਸਥਾਨਕ ਪ੍ਰਸ਼ਾਸਨ ਦੇ ਆਗੂਆਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਨੂੰ ਇਕੱਠੇ ਕਰਕੇ ਭਰੋਸੇਯੋਗ ਸੰਬੰਧ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਸੰਭਾਵੀ ਭਾਈਵਾਲਾਂ ਅਤੇ ਗਾਹਕਾਂ ਨਾਲ ਸਿੱਧਾ ਸੰਪਰਕ ਬਣੇਗਾ ਅਤੇ ਭਾਰਤੀ ਬਾਜ਼ਾਰ ਦੇ ਮੌਕਿਆਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਕੌਂਸਲ ਦਾ ਧਿਆਨ ਮੁਕਤ ਵਪਾਰ ਸਮਝੌਤੇ ਨਾਲ ਬਣੀ ਰਫ਼ਤਾਰ ਨੂੰ ਠੋਸ ਵਪਾਰਕ, ਨਿਵੇਸ਼ ਅਤੇ ਸੰਸਥਾਗਤ ਭਾਈਵਾਲੀਆਂ ਵਿੱਚ ਬਦਲਣ ’ਤੇ ਹੈ, ਤਾਂ ਜੋ ਦੋਵਾਂ ਮੁਲਕਾਂ ਨੂੰ ਲੰਮੇ ਸਮੇਂ ਤੱਕ ਲਾਭ ਮਿਲ ਸਕੇ।ਇਹ ਦੌਰਾ ਉੱਤਰੀ ਇੰਗਲੈਂਡ ਦੀ ਸਾਂਝੀ ਅੰਤਰਰਾਸ਼ਟਰੀ ਪਛਾਣ ਮਜ਼ਬੂਤ ਕਰਨ ਅਤੇ ਖੇਤਰ ਵਿੱਚ ਵਧੇਰੇ ਨਿਵੇਸ਼, ਵਪਾਰ ਤੇ ਸੈਲਾਨੀ ਆਕਰਸ਼ਿਤ ਕਰਨ ਦੇ ਯਤਨਾਂ ਦਾ ਹਿੱਸਾ ਹੈ। ਭਾਰਤ ਅਤੇ ਬਰਤਾਨੀਆ ਵਿਚਾਲੇ ਸਾਲਾਨਾ ਦੁਵੱਲਾ ਵਪਾਰ ਲਗਭਗ 4900 ਕਰੋੜ ਪੌਂਡ ਹੈ, ਜਿਸ ਵਿਚ ਇਸ ਸਮਝੌਤੇ ਨਾਲ ਹੋਰ ਵਾਧਾ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਾਂਤਮਈ ਚੋਣਾਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ -... ਅਗਲੀ ਖ਼ਬਰ ਭੁੱਲਰ ਨੇ ਜਿੱਤਿਆ ਏ . ਐਮ . ਗ੍ਰੀਨ ਆਈ . ਜੀ . ਪੀ . ਐਲ . ਖ਼ਿਤਾਬ
Ad Position 24