ਚੀਨ ’ਚ ਕ੍ਰਿਕਟ ਨੂੰ ਬੜਾਵਾ ਦੇਵਾਗਾ ਆਈ.ਸੀ.ਸੀ.
ਨਵੀਂ ਦਿੱਲੀ, 8 ਅਕਤੂਬਰ (ਪੀ. ਟੀ.
ਨਵੀਂ ਦਿੱਲੀ, 8 ਅਕਤੂਬਰ (ਪੀ. ਟੀ. ਆਈ.)-ਉਲੰਪਿਕ ’ਚ ਕ੍ਰਿਕਟ ਨੂੰ ਸ਼ਾਮਿਲ ਕਰਨ ਤੋਂ ਬਾਅਦ ਚੀਨ ’ਚ ਕ੍ਰਿਕਟ ਦੀ ਵਧਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਇਥੇ ਖੇਡ ਨੂੰ ਹੋਰ ਬੜਾਵਾ ਦੇਣ ਲਈ ਆਪਣੇ ਵਲੋਂ ਵਿਸ਼ੇਸ਼ ਯਤਨ ਕਰੇਗਾ। ਆਈ.ਸੀ.ਸੀ. ਦੇ ਸੀ.ਈ.ਓ. ਸੰਯੋਗ ਗੁਪਤਾ ਨੇ ਕਿਹਾ ਕਿ ਕ੍ਰਿਕਟ ਦੀ ਵਿਸ਼ਵ ਪੱਧਰੀ ਸੰਸਥਾ ਚੀਨ ’ਚ ਜਲਦੀ ਹੀ ਟੀਅਰ-2 ਟੂਰਨਾਮੈਂਟ ਲਈ ਚਾਈਨੀਜ਼ ਕ੍ਰਿਕਟ ਕੌਂਸਲ ਦਾ ਸਾਥ ਦੇਵੇਗਾ ਅਤੇ ਨਾਲ ਹੀ ਦੇਸ਼ ’ਚ ‘ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕਰਨ ’ਚ ਵੀ ਮਦਦ ਕਰੇਗਾ। ਗੁਪਤਾ ਨੇ ਕਿਹਾ ਕਿ ਚੀਨ ’ਚ ਕ੍ਰਿਕਟ ਨੂੰ ਵਧੇਰੇ ਪਹੁੰਚਯੋਗ ਬਣਾਉਣ ਅਤੇ ਮਹਿਲਾ ਕ੍ਰਿਕਟ ਨੂੰ ਬੜਾਵਾ ਦੇਣਾ ਵੀ ਉਸ ਦੀਆਂ ਯੋਜਨਾਵਾਂ ਦਾ ਹਿੱਸਾ ਹੈ।ਗੁਪਤਾ ਨੇ ਕਿਹਾ ਕਿ ਲਾਸ ਏਂਜਲਸ ’ਚ 2028 ’ਚ ਹੋਣ ਵਾਲੀਅ ਉਲੰਪਿਕ ਖੇਡਾਂ ’ਚ ਕ੍ਰਿਕਟ ਦੀ ਵਾਪਸੀ ਨਾਲ ਉਹ ਦੇਸ਼ ਵੀ ਇਸ ਖੇਡ ਨਾਲ ਜੁੜਨਾ ਚਾਹੁੰਦੇ ਹਨ, ਜਿਨ੍ਹਾਂ ਨੇ ਅਜੇ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਸੀ।