04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕੈਂਸਰ ਦੀਆਂ ਦਵਾਈਆਂ ਨਾਲ ਕਰੋੜਾਂ ਦੀ ਧੋਖਾਧੜੀ ਦੇ ਦੋਸ਼

ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬ੍ਰਿਟਿਸ਼ ਭਾਰਤੀ ਕਾਰੋਬਾਰੀ ਸੁੱਖੀ ਘੁੰਮਣ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਕਿਰਨਜੀਤ ਘੁਮਣ, ਦੋਵੇਂ 48 ਸਾਲ, ਅਮਰੀਕਾ ਹਵਾਲਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਦੋਵਾਂ ’ਤੇ ਕੈਂਸਰ ਦੇ ਮਰੀਜ਼ਾਂ ਲਈ ਗੈਰ-ਮਨਜ਼ੂਰਸ਼ੁਦਾ ਦਵਾਈਆਂ ਦੀ ਵਰਤੋਂ ਕਰਕੇ ਸਰਕਾਰੀ ਸਿਹਤ ਬੀਮਾ ਪ੍ਰੋਗਰਾਮਾਂ ਨਾਲ ਲੱਖਾਂ ਡਾਲਰ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ।

Ad Position 21
No active advertisement
ਅਜੀਤ ਡੈਸਕ 05-10-2026
ਲੰਡਨ, 4 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬ੍ਰਿਟਿਸ਼ ਭਾਰਤੀ ਕਾਰੋਬਾਰੀ ਸੁੱਖੀ ਘੁੰਮਣ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਕਿਰਨਜੀਤ ਘੁਮਣ, ਦੋਵੇਂ 48 ਸਾਲ, ਅਮਰੀਕਾ ਹਵਾਲਗੀ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਦੋਵਾਂ ’ਤੇ ਕੈਂਸਰ ਦੇ ਮਰੀਜ਼ਾਂ ਲਈ ਗੈਰ-ਮਨਜ਼ੂਰਸ਼ੁਦਾ ਦਵਾਈਆਂ ਦੀ ਵਰਤੋਂ ਕਰਕੇ ਸਰਕਾਰੀ ਸਿਹਤ ਬੀਮਾ ਪ੍ਰੋਗਰਾਮਾਂ ਨਾਲ ਲੱਖਾਂ ਡਾਲਰ ਦੀ ਕਥਿਤ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ।ਦੋਵੇਂ ਪਿਛਲੇ ਹਫ਼ਤੇ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟਸ ਅਦਾਲਤ ਵਿਚ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਪੇਸ਼ ਹੋਏ। ਦੋਵਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਅਮਰੀਕੀ ਸਰਕਾਰ ਵਲੋਂ ਪੇਸ਼ ਬੈਰਿਸਟਰ ਪੀਟਰ ਕਾਲਡਵੈੱਲ ਕੇਸੀ ਨੇ ਅਦਾਲਤ ਨੂੰ ਦੱਸਿਆ ਕਿ ਸਤੰਬਰ 2019 ਤੋਂ ਅਪ੍ਰੈਲ 2023 ਦਰਮਿਆਨ ਕਥਿਤ ਤੌਰ ’ਤੇ ਵਿਦੇਸ਼ਾਂ ਤੋਂ ਸਸਤੀਆਂ ਅਤੇ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਲੋਂ ਮਨਜ਼ੂਰ ਨਾ ਕੀਤੀਆਂ ਕੀਮੋਥੈਰੇਪੀ ਅਤੇ ਹੋਰ ਦਵਾਈਆਂ ਮੰਗਵਾ ਕੇ ਕੈਲੀਫੋਰਨੀਆ ਅਤੇ ਐਰੀਜ਼ੋਨਾ ਦੇ ਕੈਂਸਰ ਕਲੀਨਿਕਾਂ ਵਿਚ ਵਰਤੀਆਂ ਗਈਆਂ।ਅਮਰੀਕੀ ਜਾਂਚਕਰਤਾਵਾਂ ਮੁਤਾਬਕ ਮੈਡੀਕੇਅਰ ਨੂੰ 96 ਲੱਖ ਡਾਲਰ ਤੋਂ ਵੱਧ ਦੇ ਬਿੱਲ ਭੇਜੇ ਗਏ, ਜਿਨ੍ਹਾਂ ਵਿੱਚੋਂ ਕਲੀਨਿਕਾਂ ਨੂੰ 29 ਲੱਖ ਡਾਲਰ ਤੋਂ ਵੱਧ ਦੀ ਅਦਾਇਗੀ ਹੋਣ ਦਾ ਦੋਸ਼ ਹੈ। ਕੁਝ ਦਵਾਈਆਂ ਦੀ ਮਿਆਦ ਪੁੱਗੀ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ।ਦੋਵਾਂ ਖ਼ਿਲਾਫ਼ ਵੱਖਰੇ ਤੌਰ ’ਤੇ ਦਵਾਈਆਂ ਦੀ ਤਸਕਰੀ ਨਾਲ ਸੰਬੰਧਿਤ ਦੋਸ਼ ਵੀ ਹਨ, ਜਿਨ੍ਹਾਂ ਵਿਚ ਦੋਸ਼ੀ ਠਹਿਰਾਏ ਜਾਣ ’ਤੇ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ।ਸੈਨ ਡੀਏਗੋ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਅਕਤੂਬਰ 2023 ਵਿੱਚ ਦੋਵਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਸੀ। ਬਚਾਅ ਪੱਖ ਵਲੋਂ ਮਨੁੱਖੀ ਅਧਿਕਾਰਾਂ ਦੇ ਆਧਾਰ ’ਤੇ ਹਵਾਲਗੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਦਾਲਤ ਦਾ ਫ਼ੈਸਲਾ ਬਾਅਦ ਵਿੱਚ ਆਉਣ ਦੀ ਉਮੀਦ ਹੈ।ਰਿਪੋਰਟਾਂ ਮੁਤਾਬਕ ਸੁਖੀ ਘੁਮਣ ਨੇ ਪਹਿਲਾਂ ਵੀ ਕਿਸੇ ਗਲਤ ਕੰਮ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਮਹਿੰਗਾ ਕੈਂਸਰ ਇਲਾਜ ਨਾ ਕਰਵਾ ਸਕਣ ਵਾਲੇ ਮਰੀਜ਼ਾਂ ਦੀ ਮਦਦ ਕਰਨਾ ਸੀ।
Ad Position 22
No active advertisement
ਪਿਛਲੀ ਖ਼ਬਰ ਵਿਆਹ ਲਈ ਹਜ਼ਾਰਾਂ ਜੋੜਿਆਂ ਦੀ ਪਸੰਦ ਬਣਿਆ ਸਕਾਟਲੈਂਡ ਅਗਲੀ ਖ਼ਬਰ ਇਟਲੀ ਦੇ ਸਨਬੋਨੀਫਾਚੋ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਸਮਾਗਮ
Ad Position 24