30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਸਟ੍ਰੇਲੀਆ ’ ਚ ਭਾਰਤੀ ਮੂਲ ਦੀ ਔਰਤ ’ ਤੇ ਹਮਲਾ

ਮੈਲਬੌਰਨ, 29 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਕੁਈਨਜ਼ਲੈਂਡ ਦੇ ਟਾਊਨਜ਼ਵਿਲ ਸਿਟੀ ਬੱਸ ਹੱਬ ’ਤੇ ਭਾਰਤੀ ਮੂਲ ਦੀ ਔਰਤ ਕਰਿਸ਼ਮਾ ਗੌਤਮ ’ਤੇ ਕਥਿਤ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਿਸ਼ਮਾ ਕੰਮ ’ਤੇ ਜਾ ਰਹੀ ਸੀ ਤਾਂ ਚਾਰ ਬੱਚਿਆਂ ਨੇ ਕਥਿਤ ਤੌਰ ’ਤੇ ਉਸ ’ਤੇ ਆਈਸਕ੍ਰੀਮ ਅਤੇ ਕੋਲਡ ਡਰਿੰਕ ਦੇ ਕੈਨ ਸੁੱਟ ਦਿੱਤੇ।

Ad Position 21
No active advertisement
ਹਮਲੇ ਤੋਂ ਬਾਅਦ ਕਰਿਸ਼ਮਾ ਗੌਤਮ। 30-09-2026
ਮੈਲਬੌਰਨ, 29 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਕੁਈਨਜ਼ਲੈਂਡ ਦੇ ਟਾਊਨਜ਼ਵਿਲ ਸਿਟੀ ਬੱਸ ਹੱਬ ’ਤੇ ਭਾਰਤੀ ਮੂਲ ਦੀ ਔਰਤ ਕਰਿਸ਼ਮਾ ਗੌਤਮ ’ਤੇ ਕਥਿਤ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਿਸ਼ਮਾ ਕੰਮ ’ਤੇ ਜਾ ਰਹੀ ਸੀ ਤਾਂ ਚਾਰ ਬੱਚਿਆਂ ਨੇ ਕਥਿਤ ਤੌਰ ’ਤੇ ਉਸ ’ਤੇ ਆਈਸਕ੍ਰੀਮ ਅਤੇ ਕੋਲਡ ਡਰਿੰਕ ਦੇ ਕੈਨ ਸੁੱਟ ਦਿੱਤੇ। ਇਸ ਦੌਰਾਨ ਕਰਿਸ਼ਮਾ ਦੇ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਬੱਸ ਹੱਬ ’ਤੇ ਖ਼ੂਨ ਅਤੇ ਆਈਸਕ੍ਰੀਮ ਦੇ ਨਿਸ਼ਾਨ ਮਿਲਣ ਦੀ ਜਾਣਕਾਰੀ ਹੈ। ਘਟਨਾ ਤੋਂ ਬਾਅਦ ਟਾਊਨਜ਼ਵਿਲ ਦੇ ਬੱਸ ਅੱਡਿਆਂ ’ਤੇ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਸਥਾਨਕ ਵਸਨੀਕਾਂ ਨੇ ਬੱਸ ਹੱਬਾਂ ’ਤੇ ਸੁਰੱਖਿਆ ਪ੍ਰਬੰਧ ਵਧਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਹ ਘਟਨਾ ਕੁਈਨਜ਼ਲੈਂਡ ’ਚ ਨੌਜਵਾਨਾਂ ਨਾਲ ਸੰਬੰਧਿਤ ਅਪਰਾਧਾਂ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਸਾਹਮਣੇ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਸਰੀ ਦੇ ਅੰਮ੍ਰਿਤਪਾਲ ਸਿੰਘ ਦੀ ਚਮਕੀ ਕਿਸਮਤ , ਲਾਟਰੀ ’ ਚ ਜਿੱਤੇ 3 ਕਰੋੜ 20 ਲੱਖ ਡਾਲਰ ਅਗਲੀ ਖ਼ਬਰ ਧੋਖਾਧੜੀ ਦੇ ਮਾਮਲੇ ’ ਚ ਸੁਖਦੇਵ ਸਿੰਘ ਨੂੰ ਹੋਰ ਪੰਜ ਸਾਲ ਦੀ ਕੈਦ
Ad Position 24