22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕੈਲੀਫੋਰਨੀਆ ’ਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 27 ਨੂੰ

ਸਾਨ ਫਰਾਂਸਿਸਕੋ, 22 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵੱਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ’ਚ ਲਹਿੰਦੇ ਪੰਜਾਬ ਤੋਂ ਡਾ.

Ad Position 21
No active advertisement
ਅਜੀਤ ਡੈਸਕ 23-09-2026

ਸਾਨ ਫਰਾਂਸਿਸਕੋ, 22 ਸਤੰਬਰ (ਐਸ. ਅਸ਼ੋਕ ਭੌਰਾ)-ਵਿਸ਼ਵ ਪੰਜਾਬੀ ਸਾਹਿਤ ਅਕੈਡਮੀ (ਵਿਪਸਾ) ਵੱਲੋਂ 27 ਸਤੰਬਰ 2026 ਨੂੰ ਪੈਰਾਡਈਜ਼ ਬਾਲਰੂਮ, ਫਰੀਮਾਂਟ ਵਿਖੇ ਕਰਵਾਈ ਜਾ ਰਹੀ ਪੰਜਾਬੀ ਕਾਨਫ਼ਰੰਸ ’ਚ ਲਹਿੰਦੇ ਪੰਜਾਬ ਤੋਂ ਡਾ. ਨਬੀਲਾ ਰਹਿਮਾਨ ਮੁੱਖ ਮਹਿਮਾਨ ਤੇ ਡਾ. ਆਤਮ ਰੰਧਾਵਾ, ਤਾਹਿਰਾ ਸਰਾ ਤੇ ਡਾ. ਰਾਜੇਸ਼ ਸ਼ਰਮਾ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਜੰਮੂ ਤੋਂ ਡਾ. ਮੋਨੋਜੀਤ ਸਿੰਘ, ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਸਿੰਘ ਮਾਨ, ਪਿਆਰਾ ਸਿੰਘ ਕੁੱਦੋਵਾਲ, ਆਸਟ੍ਰੇਲੀਆ ਤੋਂ ਅਵੀ ਸੰਧੂ, ਨਛੱਤਰ ਭੋਗਲ, ਕਰਨੈਲ ਸਿੰਘ ਕੈਲ, ਗੁਰਪ੍ਰੀਤ ਸੋਹਲ, ਮਾਸੂਦ ਮੱਲ੍ਹੀ, ਡਾ. ਬੀਨਾ ਗੋਂਦੀ ਅਤੇ ਡਾ. ਅਬਦੁਲ ਜ਼ਬਾਰ ਸਮੇਤ ਕਈ ਸਾਹਿਤਕਾਰ ਪੁੱਜਣਗੇ। ਇਸ ਦੌਰਾਨ ਪੁਸਤਕ ਪ੍ਰਦਰਸ਼ਨੀ ਹੋਵੇਗੀ ਤੇ ਨਵ ਪ੍ਰਕਾਸ਼ਿਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣਗੀਆਂ। ਕਾਨਫ਼ਰੰਸ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਸਨਮਾਨ ਤੋਂ ਸਿਵਾ ਸੂਫ਼ੀ ਗਾਇਕ ਸੁਖਦੇਵ ਸਾਹਿਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਅਨੁਸਾਰ ਵਿਪਸਾ ਵੱਲੋਂ ਕਰਵਾਈ ਜਾ ਰਹੀ ਇਹ ਕਾਨਫ਼ਰੰਸ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ’ਤੇ ਪ੍ਰਫੁੱਲਤ ਕਰਨ ਵੱਲ ਇਕ ਮਹੱਤਵਪੂਰਨ ਉਪਰਾਲਾ ਹੋਵੇਗੀ। ਇਸ ਮੌਕੇ ਅਮਰਜੀਤ ਕੌਰ ਪੰਨੂੰ, ਸੁਰਜੀਤ ਸਖੀ, ਗੁਲਸ਼ਨ ਦਿਆਲ, ਡਾ. ਪ੍ਰਿਥੀਪਾਲ ਸਿੰਘ ਸੋਹੀ, ਹਰਿੰਦਰ ਕੌਰ ਸੋਹੀ, ਅਮਰਜੀਤ ਸਿੰਘ ਜੌਹਲ, ਪ੍ਰੋ. ਸੁਰਿੰਦਰ ਸੀਰਤ, ਪ੍ਰੋ. ਸੁਖਦੇਵ ਸਿੰਘ, ਕੰਵਲਦੀਪ ਕੌਰ, ਬਰਜਿੰਦਰ ਸਿੰਘ, ਮੁਕੇਸ਼ ਸ਼ਰਮਾ ਤੇ ਲਾਜ ਨੀਲਮ ਸੈਣੀ ਵੀ ਹਾਜ਼ਰੀ ਲਗਵਾਉਣਗੇ।

Ad Position 22
No active advertisement
ਪਿਛਲੀ ਖ਼ਬਰ 10 ਵਾਂ ‘ ਸਿਆਟਲ ਕੱਦੂ ਮੇਲਾ ’ 27 ਤੋਂ ਸਿੱਧੂ ਫਾਰਮ ਵਿਖੇ ਹੋਵੇਗਾ ਸ਼ੁਰੂ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਮੱਲੂਵਾਲ ’ਚ ਮਨਾਏ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24