17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

5 ਭਾਰਤੀ - ਅਮਰੀਕੀ ਸੰਸਦ ਮੈਂਬਰਾਂ ਨੇ ਰੋਸ ਵਜੋਂ ਟਰੰਪ ਨੂੰ ਲਿਖਿਆ ਪੱਤਰ

ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ.

Ad Position 21
No active advertisement
ਅਜੀਤ ਡੈਸਕ 17-09-2026
ਨਿਊਯਾਰਕ, 16 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਵਲੋਂ ਇਮੀਗ੍ਰੇਸ਼ਨ ਕਾਰਵਾਈ ਦੇ ਪ੍ਰਚਾਰ ਲਈ ਸੋਸ਼ਲ ਮੀਡੀਆ ’ਤੇ ਪਾਈ ਗਈ ‘ਮਿਸਟਰ ਸਿੰਘ’ ਪੋਸਟ ਨੂੰ ਲੈ ਕੇ ਖੜੇ ਹੋਏ ਵਿਵਾਦ ਅਤੇ ਬਾਅਦ ਵਿਚ ਹਟਾਈ ਗਈ ਇਸ ਪੋਸਟ ’ਤੇ ਪੰਜ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਰਾਜਾ ਕ੍ਰਿਸ਼ਨਾਮੂਰਤੀ, ਸ੍ਰੀ ਥਾਨੇਦਾਰ, ਸੁਹਾਸ ਸੁਬਰਾਮਣੀਅਮ, ਪ੍ਰਮਿਲਾ ਜੈਪਾਲ ਅਤੇ ਐਮੀ ਬੇਰਾ ਨੇ ਰੋਸ ਜਤਾਉਂਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਇਮੀਗ੍ਰੇਸ਼ਨ ਮੁਹਿੰਮ ਵਿਚ ਸਿੱਖ ਪਛਾਣ ਨੂੰ ਇਸ ਢੰਗ ਨਾਲ ਪੇਸ਼ ਕਰਨ ਨਾਲ ਸਿੱਖ ਅਤੇ ਦੱਖਣੀ ਏਸ਼ਿਆਈ ਅਮਰੀਕੀਆਂ ਪ੍ਰਤੀ ਨਕਾਰਾਤਮਕ ਧਾਰਨਾਵਾਂ ਨੂੰ ਹਵਾ ਮਿਲ ਸਕਦੀ ਹੈ।ਡੀ.ਐੱਚ.ਐੱਸ. ਦੀ ਪੋਸਟ ਵਿਚ ਇਕ ਭੂਰੇ ਰੰਗ ਦੇ ਦਾੜ੍ਹੀ ਵਾਲੇ ਵਿਅਕਤੀ ਨੂੰ ‘ਮਿਸਟਰ ਸਿੰਘ’ ਵਜੋਂ ਦਿਖਾਉਂਦਿਆਂ ‘ਸਾਡੀਆਂ ਸੜਕਾਂ ਤੋਂ ਹਟੋ’ ਅਤੇ ‘ਆਪਣੇ ਆਪ ਦੇਸ਼ ਛੱਡੋ ਜਾਂ ਨਤੀਜਾ ਵੇਖੋ’ ਵਰਗੇ ਸੁਨੇਹੇ ਲਿਖੇ ਗਏ ਸਨ। ਸੰਸਦ ਮੈਂਬਰਾਂ ਨੇ ਕਿਹਾ ਕਿ ‘ਸਿੰਘ’ ਨਾਮ ਸਿੱਖ ਪਛਾਣ ਨਾਲ ਡੂੰਘੇ ਤੌਰ ’ਤੇ ਜੁੜਿਆ ਹੋਇਆ ਹੈ ਅਤੇ ਕਿਸੇ ਸਰਕਾਰੀ ਮੁਹਿੰਮ ਵਿਚ ਇਸ ਦੀ ਅਜਿਹੀ ਵਰਤੋਂ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਕਤ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਟਰੰਪ ਤੋਂ ਮੰਗ ਕੀਤੀ ਹੈ ਕਿ ਡੀ.ਐੱਚ.ਐੱਸ. ਇਸ ਪੋਸਟ ਕਾਰਨ ਪੈਦਾ ਹੋਈਆਂ ਚਿੰਤਾਵਾਂ ਨੂੰ ਜਨਤਕ ਤੌਰ ’ਤੇ ਸਵੀਕਾਰ ਕਰੇ। ਨਾਲ ਹੀ ਸੰਘੀ ਏਜੰਸੀਆਂ ਦੇ ਸਰਕਾਰੀ ਸੰਚਾਰ ਵਿਚ ਨਸਲ, ਧਰਮ ਜਾਂ ਰਾਸ਼ਟਰੀ ਮੂਲ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਦੀ ਵਰਤੋਂ ਰੋਕਣ ਲਈ ਸਪਸ਼ਟ ਨਿਯਮ ਬਣਾਏ ਜਾਣ। ਉਨ੍ਹਾਂ ਜ਼ੋਰ ਦਿੱਤਾ ਕਿ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੀ ਕਾਰਵਾਈ ਕਿਸੇ ਪੂਰੇ ਭਾਈਚਾਰੇ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਣ ਦਾ ਜ਼ਰੀਆ ਨਹੀਂ ਬਣਨੀ ਚਾਹੀਦੀ।
Ad Position 22
No active advertisement
ਪਿਛਲੀ ਖ਼ਬਰ ਟਰੰਪ ’ਤੇ ਹਮਲਾ ਕਰਨ ਵਾਲੇ ਬਾਰੇ ਐਫ.ਬੀ.ਆਈ. ਨੂੰ ਮਿਲੀ ਨਵੀਂ ਜਾਣਕਾਰੀ ਅਗਲੀ ਖ਼ਬਰ ਕੈਲਗਰੀ ਦੇ ਇਕ ਵਿਅਕਤੀ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਲੱਗੇ ਦੋਸ਼
Ad Position 24