17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕੈਲਗਰੀ ਦੇ ਇਕ ਵਿਅਕਤੀ ’ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਲੱਗੇ ਦੋਸ਼

ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਇਕ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ਾਂ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 31 ਸਾਲਾ ਜੈਮੀ ਡਕੋਸਟਾ ਨੂੰ ਧਮਕੀਆਂ ਦੇਣ ਦੇ ਇਕ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਜੈਮੀ ਡਕੋਸਟਾ 17-09-2026
ਕੈਲਗਰੀ, 16 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਦੇ ਇਕ ਵਿਅਕਤੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ਾਂ ਦੇ ਸੰਬੰਧ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।31 ਸਾਲਾ ਜੈਮੀ ਡਕੋਸਟਾ ਨੂੰ ਧਮਕੀਆਂ ਦੇਣ ਦੇ ਇਕ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਰ.ਸੀ.ਐਮ.ਪੀ. ਅਨੁਸਾਰ ਉਸ ਦੀ ਰਾਸ਼ਟਰੀ ਸੁਰੱਖਿਆ ਲਾਗੂ ਕਰਨ ਵਾਲੀ ਟੀਮ ਨੂੰ ਜੁਲਾਈ ਵਿਚ ਜਾਣਕਾਰੀ ਮਿਲੀ ਸੀ ਕਿ ਇਕ ਯੂਟਿਊਬ ਖਾਤੇ ਨੇ ਪ੍ਰਧਾਨ ਮੰਤਰੀ ਵਿਰੁੱਧ ਜਾਨੋਂ ਮਾਰਨ ਦੀ ਧਮਕੀ ਪੋਸਟ ਕੀਤੀ ਸੀ।ਅਦਾਲਤੀ ਰਿਕਾਰਡ ਦਰਸਾਉਂਦਾ ਹੈ ਕਿ ਕਾਰਨੀ ਵਿਰੁੱਧ ਕਥਿਤ ਅਪਰਾਧ ਦੀ 25 ਜੁਲਾਈ ਤੋਂ 26 ਜੁਲਾਈ, 2026 ਦੇ ਵਿਚਕਾਰ ਸੀ।ਪੁਲਿਸ ਮੁਤਾਬਕ ਡਕੋਸਟਾ ਪਹਿਲਾਂ ਵੀ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਨੇ ਡਕੋਸਟਾ ਨੂੰ ਕੈਲਗਰੀ ਰਿਮਾਂਡ ਸੈਂਟਰ ਤੋਂਸੀ.ਸੀ.ਟੀ.ਵੀ. ਤੇ ਕੈਲਗਰੀ ਦੇ ਇਕ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਸ ਨੂੰ ਰੱਖਿਆ ਜਾ ਰਿਹਾ ਹੈ।ਉਸ ’ਤੇ ਅਦਾਲਤਾਂ ਦੇ ਸਾਹਮਣੇ ਕਈ ਹੋਰ, ਗੈਰ-ਸੰਬੰਧਿਤ ਦੋਸ਼ ਵੀ ਹਨ। ਜਿਨ੍ਹਾਂ ਵਿਚ ਜਬਰੀ ਵਸੂਲੀ, ਧਮਕੀਆਂ ਦੇਣ ਦੇ ਤਿੰਨ ਦੋਸ਼ ਅਤੇ ਇਰਾਦੇ ਨਾਲ ਭੇਸ ਪਹਿਨਣ ਦੇ ਤਿੰਨ ਦੋਸ਼ ਸ਼ਾਮਿਲ ਹਨ। ਇਹ ਸਾਰੇ ਇਕ ਆਟੋਮੋਟਿਵ ਕਾਰੋਬਾਰ ਨਾਲ ਜੁੜੇ ਦੋਸ਼ਾਂ ਨਾਲ ਜੁੜੇ ਹੋਏ ਹਨ।ਬਚਾਅ ਪੱਖ ਦੇ ਵਕੀਲ ਐਡਰਿਅਨੋ ਇਓਵਿਨੇਲੀ ਨੇ ਨੋਟ ਕੀਤਾ ਕਿ ਉਸਦੇ ਮੁਵੱਕਿਲ ਨੂੰ ਪਿਛਲੇ ਹਫ਼ਤੇ ਜਸਟਿਸ ਕਲਾਰਿਸਾ ਪੀਅਰਸ ਦੁਆਰਾ ਸਾਰੇ ਦੋਸ਼ਾਂ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।ਇਓਵਿਨੇਲੀ ਨੇ ਇਹ ਨਿਰਧਾਰਤ ਕਰਨ ਲਈ ਕੇਸ ਸ਼ੁੱਕਰਵਾਰ ਨੂੰ ਵਾਪਸ ਕਰਨ ਲਈ ਕਿਹਾ ਕਿ ਕੀ ਕਰਾਊਨ ਦੀ ਵਿਸ਼ੇਸ਼ ਮੁਕੱਦਮਾ ਯੂਨਿਟ ਡਕੋਸਟਾ ਦੀਆਂ ਸਾਰੀਆਂ ਫਾਈਲਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇਗੀ।
Ad Position 22
No active advertisement
ਪਿਛਲੀ ਖ਼ਬਰ 5 ਭਾਰਤੀ - ਅਮਰੀਕੀ ਸੰਸਦ ਮੈਂਬਰਾਂ ਨੇ ਰੋਸ ਵਜੋਂ ਟਰੰਪ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਫਰਿਜਨੋ ਸਿਟੀ ਕੌਂਸਲ ਚੋਣ ’ ਚ ਇਮੀਗ੍ਰੇਸ਼ਨ ਬਣਿਆ ਅਹਿਮ ਮੁੱਦਾ
Ad Position 24