17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਘਰੇਲੂ ਹਿੰਸਾ ਦੇ ਦੋਸ਼ੀਆਂ ਦੀ ਜੀ . ਪੀ . ਐੱਸ . ਰਾਹੀਂ ਨਿਗਰਾਨੀ - ਸਕਾਟਲੈਂਡ ਸਰਕਾਰ ਦਾ ਵੱਡਾ ਐਲਾਨ

ਗਲਾਸਗੋ, 16 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਤੇ ਜ਼ਮਾਨਤ ’ਤੇ ਰਿਹਾਅ ਕੀਤੇ ਕੁਝ ਵਿਅਕਤੀਆਂ ਦੀ ਹੁਣ ਪੈਰਾਂ ’ਤੇ ਬਿਜਲਈ ਯੰਤਰ (ਜੀ. ਪੀ.

Ad Position 21
No active advertisement
ਜੌਹਨ ਸਵਿੰਨੀ 17-09-2026
ਗਲਾਸਗੋ, 16 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਵਿਚ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਤੇ ਜ਼ਮਾਨਤ ’ਤੇ ਰਿਹਾਅ ਕੀਤੇ ਕੁਝ ਵਿਅਕਤੀਆਂ ਦੀ ਹੁਣ ਪੈਰਾਂ ’ਤੇ ਬਿਜਲਈ ਯੰਤਰ (ਜੀ.ਪੀ.ਐੱਸ.) ਲਗਾ ਕੇ ਉਨ੍ਹਾਂ ਦੀ ਆਵਾਜਾਈ ਉਤੇ ਨਿਗਰਾਨੀ ਕੀਤੀ ਜਾਵੇਗੀ। ਸਕਾਟਲੈਂਡ ਦੇ ਪਹਿਲੇ ਮੰਤਰੀ ਜੌਨ ਸਵਿਨੀ ਨੇ ਇਸ ਨਵੀਂ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦੀ ਅਜ਼ਮਾਇਸ਼ ਅਗਲੇ ਸਾਲ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ ਇਹ ਯੋਜਨਾ ਟੇਸਾਈਡ, ਸੈਂਟਰਲ ਅਤੇ ਫਾਈਫ਼ ਦੇ ਅਦਾਲਤੀ ਖੇਤਰਾਂ ਵਿਚ ਲਾਗੂ ਕੀਤੀ ਜਾਵੇਗੀ। ਜ਼ਮਾਨਤ ਦੀਆਂ ਸ਼ਰਤਾਂ ਅਧੀਨ ਚੁਣੇ ਗਏ ਵਿਅਕਤੀਆਂ ਦੇ ਪੈਰਾਂ ’ਤੇ ਲੱਗੇ ਯੰਤਰ ਰਾਹੀਂ ਉਨ੍ਹਾਂ ਦੀ ਥਾਂ ਅਤੇ ਆਵਾਜਾਈ ਦਾ ਪਤਾ ਲਗਾਇਆ ਜਾ ਸਕੇਗਾ। ਇਸ ਦਾ ਮੁੱਖ ਮਕਸਦ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਅਤੇ ਹੋਰ ਪੀੜਤਾਂ ਦੀ ਸੁਰੱਖਿਆ ਵਧਾਉਣਾ ਅਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਉਤੇ ਨਿਗਰਾਨੀ ਮਜ਼ਬੂਤ ਕਰਨਾ ਹੈ। ਸਕਾਟਿਸ਼ ਸਰਕਾਰ ਅਕਤੂਬਰ ਦੀ ਸੰਸਦੀ ਛੁੱਟੀ ਤੋਂ ਪਹਿਲਾਂ ਇਸ ਯੋਜਨਾ ਨੂੰ ਅਮਲ ਵਿਚ ਲਿਆਉਣ ਲਈ ਲੋੜੀਂਦੇ ਨਿਯਮ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਐਲਾਨ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨਾਲ ਨਜਿੱਠਣ ਸੰਬੰਧੀ ਹੋਈ ਉੱਚ ਪੱਧਰੀ ਬੈਠਕ ਤੋਂ ਬਾਅਦ ਕੀਤਾ ਗਿਆ ਹੈ। ਇਸ ਦੇ ਨਾਲ ਸਰਕਾਰ ਨੇ ਹਿੰਸਕ ਸਾਥੀ ਨੂੰ ਛੱਡ ਕੇ ਸੁਰੱਖਿਅਤ ਥਾਂ ਜਾਣ ਵਾਲੀਆਂ ਔਰਤਾਂ ਅਤੇ ਬੱਚਿਆਂ ਦੀ ਮਦਦ ਲਈ ਚਲਾਈ ਜਾ ਰਹੀ 20 ਲੱਖ ਪੌਂਡ ਦੀ ਸਹਾਇਤਾ ਯੋਜਨਾ ਨੂੰ ਪੱਕੇ ਤੌਰ ’ਤੇ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਹੈ। ਇਸ ਰਾਸ਼ੀ ਰਾਹੀਂ ਪੀੜਤਾਂ ਨੂੰ ਹਿੰਸਕ ਘਰੇਲੂ ਮਾਹੌਲ ਤੋਂ ਬਾਹਰ ਨਿਕਲਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਲੋੜੀਂਦੀ ਆਰਥਿਕ ਅਤੇ ਵਿਹਾਰਕ ਸਹਾਇਤਾ ਦਿੱਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਟੈਕਸਾਸ ’ ਚ ਇਕ ਭਾਰਤੀ ਸਮੇਤ 7 ਗੈਰ - ਨਾਗਰਿਕਾਂ ਖ਼ਿਲਾਫ਼ ਗੈਰ - ਕਾਨੂੰਨੀ ਵੋਟਿੰਗ ਮਾਮਲੇ ’ ਚ ਕਾਰਵਾਈ ਅਗਲੀ ਖ਼ਬਰ ਕੈਨੇਡਾ ਦੇ ਚਾਰ ਵੱਡੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਤਿਆਰੀ
Ad Position 24