15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੀ ਟੁੱਟ ਜਾਵੇਗਾ ਬਰਤਾਨੀਆ ? ‘ ਵੈਸਟਮਿੰਸਟਰ ਦਾ ਸਮਾਂ ਹੁਣ ਖ਼ਤਮ ਹੋਣ ਵੱਲ’— ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦੇ ਆਗੂਆਂ ਵੱਲੋਂ ਵੱਡਾ ਐਲਾਨ

ਲੰਡਨ/ਗਲਾਸਗੋ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਹਰਜੀਤ ਸਿੰਘ ਦੁਸਾਂਝ)- ਪ੍ਰਧਾਨ ਮੰਤਰੀ ਐਂਡੀ ਬਰਨਹਮ ਭਾਵੇਂ ਆਰਥਿਕ ਵਿਵਸਥਾ ਨੂੰ ਸੁਧਾਰਨ ਲਈ ਤਰਜੀਹ ਦੇ ਰਹੇ ਹਨ ਪਰ ਅੱਜ ਦੀ ਤਿੰਨ ਦੇਸ਼ਾਂ ਦੇ ਨੇਤਾਵਾਂ ਦੀ ਵੇਲਜ਼ ਵਿੱਚ ਹੋਈ ਬੈਠਕ ਨੇ ਬਰਤਾਨੀਆ ਨੂੰ ਇਕੱਠਾ ਰੱਖਣ ਲਈ ਗੰਭੀਰ ਚੁਣੌਤੀ ਦਿੱਤੀ ਹੈ। ਬਰਤਾਨੀਆ ਦੇ ਸੰਵਿਧਾਨਕ ਭਵਿੱਖ ਨੂੰ ਲੈ ਕੇ ਅੱਜ ਇੱਕ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਰਾਸ਼ਟਰਵਾਦੀ ਪਾਰਟੀਆਂ ਦੇ ਆਗੂਆਂ ਨੇ ਕਾਰਡਿਫ਼ ਵਿੱਚ ਇਕੱਠੇ ਹੋ ਕੇ ਸਵੈ-ਨਿਰਣੇ ਦੇ ਅਧਿਕਾਰ ਸਬੰਧੀ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ “ਵੈਸਟਮਿੰਸਟਰ ( ਬਰਤਾਨੀਆ ਦੀ ਸੰਸਦ) ਦਾ ਸਮਾਂ ਹੁਣ ਖ਼ਤਮ ਹੋਣ ਵੱਲ ਹੈ।”

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਲੰਡਨ/ਗਲਾਸਗੋ, 14 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਹਰਜੀਤ ਸਿੰਘ ਦੁਸਾਂਝ)- ਪ੍ਰਧਾਨ ਮੰਤਰੀ ਐਂਡੀ ਬਰਨਹਮ ਭਾਵੇਂ ਆਰਥਿਕ ਵਿਵਸਥਾ ਨੂੰ ਸੁਧਾਰਨ ਲਈ ਤਰਜੀਹ ਦੇ ਰਹੇ ਹਨ ਪਰ ਅੱਜ ਦੀ ਤਿੰਨ ਦੇਸ਼ਾਂ ਦੇ ਨੇਤਾਵਾਂ ਦੀ ਵੇਲਜ਼ ਵਿੱਚ ਹੋਈ ਬੈਠਕ ਨੇ ਬਰਤਾਨੀਆ ਨੂੰ ਇਕੱਠਾ ਰੱਖਣ ਲਈ ਗੰਭੀਰ ਚੁਣੌਤੀ ਦਿੱਤੀ ਹੈ। ਬਰਤਾਨੀਆ ਦੇ ਸੰਵਿਧਾਨਕ ਭਵਿੱਖ ਨੂੰ ਲੈ ਕੇ ਅੱਜ ਇੱਕ ਮਹੱਤਵਪੂਰਨ ਸਿਆਸੀ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਰਾਸ਼ਟਰਵਾਦੀ ਪਾਰਟੀਆਂ ਦੇ ਆਗੂਆਂ ਨੇ ਕਾਰਡਿਫ਼ ਵਿੱਚ ਇਕੱਠੇ ਹੋ ਕੇ ਸਵੈ-ਨਿਰਣੇ ਦੇ ਅਧਿਕਾਰ ਸਬੰਧੀ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਅਤੇ ਕਿਹਾ ਕਿ “ਵੈਸਟਮਿੰਸਟਰ ( ਬਰਤਾਨੀਆ ਦੀ ਸੰਸਦ) ਦਾ ਸਮਾਂ ਹੁਣ ਖ਼ਤਮ ਹੋਣ ਵੱਲ ਹੈ।” ਮੀਟਿੰਗ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਦੇ ਆਗੂ ਅਤੇ ਸਕਾਟਲੈਂਡ ਦੇ ਫਸਟ ਮਿਨਿਸਟਰ ਜੌਨ ਸਵਿਨੀ, ਪਲੇਡ ਕਮਰੀ ਦੇ ਆਗੂ ਅਤੇ ਵੇਲਜ਼ ਦੇ ਫਸਟ ਮਿਨਿਸਟਰ ਰੂਨ ਐਪ ਆਇਓਰਵਰਥ, ਉੱਤਰੀ ਆਇਰਲੈਂਡ ਦੀ ਫਸਟ ਮਿਨਿਸਟਰ ਅਤੇ ਸਿਨ ਫੇਨ ਦੀ ਉਪ ਪ੍ਰਧਾਨ ਮਿਸ਼ੇਲ ਓ’ਨੀਲ ਅਤੇ ਸਿਨ ਫੇਨ ਦੀ ਪ੍ਰਧਾਨ ਮੇਰੀ ਲੂ ਮੈਕਡੋਨਲਡ ਸ਼ਾਮਲ ਹੋਏ। ਸਾਂਝੇ ਸਮਝੌਤੇ ਵਿੱਚ ਕਿਹਾ ਗਿਆ ਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਲੋਕਾਂ ਨੂੰ ਆਪਣਾ ਭਵਿੱਖ ਖ਼ੁਦ ਤੈਅ ਕਰਨ ਦਾ ਅਧਿਕਾਰ ਹੈ ਅਤੇ ਵੈਸਟਮਿੰਸਟਰ ਦੀ ਕੋਈ ਵੀ ਸਰਕਾਰ ਲੋਕਤੰਤਰੀ ਫ਼ੈਸਲੇ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਆਗੂਆਂ ਨੇ ਬਰਤਾਨਵੀ ਸਰਕਾਰ ਨੂੰ ਸੰਭਾਵੀ ਸੰਵਿਧਾਨਕ ਤਬਦੀਲੀਆਂ ਲਈ ਤਿਆਰੀ ਅਤੇ ਯੋਜਨਾਬੰਦੀ ਕਰਨ ਦੀ ਅਪੀਲ ਵੀ ਕੀਤੀ। ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਕਿ ਤਿੰਨਾਂ ਪਾਰਟੀਆਂ ਦੇ ਸੰਵਿਧਾਨਕ ਟੀਚੇ ਅਤੇ ਸਮਾਂ-ਸੀਮਾਵਾਂ ਵੱਖ-ਵੱਖ ਹਨ ਅਤੇ ਹਰ ਦੇਸ਼ ਆਪਣੇ ਭਵਿੱਖ ਬਾਰੇ ਆਪਣੇ ਢੰਗ ਅਤੇ ਆਪਣੇ ਸਮੇਂ ਅਨੁਸਾਰ ਫ਼ੈਸਲਾ ਕਰੇਗਾ। ਆਗੂਆਂ ਨੇ ਯੂਰਪੀ ਯੂਨੀਅਨ ਨਾਲ ਭਵਿੱਖ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਵੀ ਪ੍ਰਗਟਾਈ। ਜੌਨ ਸਵਿਨੀ ਨੇ ਅਗਲੇ ਪੰਜ ਸਾਲਾਂ ਅੰਦਰ ਸਕਾਟਲੈਂਡ ਦੀ ਆਜ਼ਾਦੀ ਬਾਰੇ ਮੁੜ ਰੈਫਰੈਂਡਮ ਕਰਵਾਉਣ ਦੀ ਮੰਗ ਕੀਤੀ, ਜਦਕਿ ਸਿਨ ਫੇਨ ਦੀ ਮੇਰੀ ਲੂ ਮੈਕਡੋਨਲਡ ਨੇ ਕਿਹਾ ਕਿ ਉਹ 2030 ਤੱਕ ਆਇਰਲੈਂਡ ਦੇ ਮੁੜ ਏਕੀਕਰਨ ਬਾਰੇ ਵੋਟਿੰਗ ਦੀ ਉਮੀਦ ਕਰਦੀ ਹੈ। ਦੂਜੇ ਪਾਸੇ ਬਰਤਾਨਵੀ ਸਰਕਾਰ ਨੇ ਕਿਹਾ ਹੈ ਕਿ ਉਸਦਾ ਧਿਆਨ ਸੰਵਿਧਾਨਕ ਬਹਿਸਾਂ ਜਾਂ ਹੋਰ ਰੈਫਰੈਂਡਮਾਂ ਦੀ ਬਜਾਏ ਘਰੇਲੂ ਖ਼ਰਚਿਆਂ ਦਾ ਦਬਾਅ ਘਟਾਉਣ ਅਤੇ ਆਰਥਿਕ ਸੁਰੱਖਿਆ ਵਧਾਉਣ ’ਤੇ ਹੈ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਦੀਆਂ ਨਗਰ ਪਾਲਿਕਾ ਚੋਣਾਂ ’ ਚ ਨਿੱਤਰੇ 113 ਪੰਜਾਬੀ 72 ਸਾਲ ਬਾਅਦ ਫਿਰ ਮਿਸ਼ਨ ਦਾ ਮੇਅਰ ਬਣੇਗਾ ਪੰਜਾ... ਅਗਲੀ ਖ਼ਬਰ ਟਰੰਪ ਦਾ ਬਚਪਨ ਵਾਲਾ ਘਰ 19.3 ਲੱਖ ਡਾਲਰ ’ ਚ ਵਿਕਿਆ
Ad Position 24