15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਟਰੰਪ ਦਾ ਬਚਪਨ ਵਾਲਾ ਘਰ 19.3 ਲੱਖ ਡਾਲਰ ’ ਚ ਵਿਕਿਆ

ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਚਪਨ ਨਾਲ ਜੁੜਿਆ ਕਵੀਨਜ਼ ਦਾ ਘਰ ਵੱਡੀ ਮੁਰੰਮਤ ਤੋਂ ਬਾਅਦ 19 ਲੱਖ 30 ਹਜ਼ਾਰ ਡਾਲਰ ਵਿਚ ਵਿਕ ਗਿਆ ਹੈ। ਟਰੰਪ ਨੇ ਆਪਣੇ ਜੀਵਨ ਦੇ ਪਹਿਲੇ ਚਾਰ ਸਾਲ ਇਸੇ ਘਰ ਵਿਚ ਬਿਤਾਏ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਨਿਊਯਾਰਕ, 14 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਚਪਨ ਨਾਲ ਜੁੜਿਆ ਕਵੀਨਜ਼ ਦਾ ਘਰ ਵੱਡੀ ਮੁਰੰਮਤ ਤੋਂ ਬਾਅਦ 19 ਲੱਖ 30 ਹਜ਼ਾਰ ਡਾਲਰ ਵਿਚ ਵਿਕ ਗਿਆ ਹੈ। ਟਰੰਪ ਨੇ ਆਪਣੇ ਜੀਵਨ ਦੇ ਪਹਿਲੇ ਚਾਰ ਸਾਲ ਇਸੇ ਘਰ ਵਿਚ ਬਿਤਾਏ ਸਨ। ਟਿਊਡਰ ਸ਼ੈਲੀ ਦਾ ਇਹ ਘਰ ਟਰੰਪ ਦੇ ਪਿਤਾ ਅਤੇ ਰੀਅਲ ਅਸਟੇਟ ਕਾਰੋਬਾਰੀ ਫ੍ਰੈਡ ਟਰੰਪ ਨੇ 1940 ਵਿਚ ਬਣਵਾਇਆ ਸੀ। ਪਿਛਲੇ ਕਈ ਸਾਲਾਂ ਦੌਰਾਨ ਇਸ ਦੇ ਮਾਲਕ ਕਈ ਵਾਰ ਬਦਲੇ ਅਤੇ ਇੱਕ ਸਮੇਂ ਇਹ ਲੰਬੇ ਸਮੇਂ ਤੱਕ ਖਾਲੀ ਰਹਿਣ ਕਾਰਨ ਖਸਤਾ ਹਾਲਤ ਵਿਚ ਪਹੁੰਚ ਗਿਆ ਸੀ। ਪਿਛਲੇ ਸਾਲ ਟੌਮੀ ਲਿਨ ਨੇ ਇਹ ਘਰ 8 ਲੱਖ 35 ਹਜ਼ਾਰ ਡਾਲਰ ਵਿਚ ਖਰੀਦਿਆ ਸੀ ਅਤੇ ਇਸ ਦੀ ਮੁਰੰਮਤ ’ਤੇ ਕਰੀਬ 5 ਲੱਖ ਡਾਲਰ ਖਰਚ ਕੀਤੇ। ਘਰ ਨੂੰ ਨਵੀਂ ਰਸੋਈ, ਫਰਸ਼ ਅਤੇ ਹੋਰ ਅੰਦਰੂਨੀ ਸੁਧਾਰਾਂ ਨਾਲ ਨਵਾਂ ਰੂਪ ਦਿੱਤਾ ਗਿਆ। ਹੁਣ ਇੱਕ ਅਣਪਛਾਤੇ ਖਰੀਦਦਾਰ ਨੇ ਇਸ ਇਤਿਹਾਸਕ ਘਰ ਨੂੰ 19.3 ਲੱਖ ਡਾਲਰ ਵਿੱਚ ਖਰੀਦ ਲਿਆ।
Ad Position 22
No active advertisement
ਪਿਛਲੀ ਖ਼ਬਰ ਕੀ ਟੁੱਟ ਜਾਵੇਗਾ ਬਰਤਾਨੀਆ ? ‘ ਵੈਸਟਮਿੰਸਟਰ ਦਾ ਸਮਾਂ ਹੁਣ ਖ਼ਤਮ ਹੋਣ ਵੱਲ’— ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਦ... ਅਗਲੀ ਖ਼ਬਰ ਜੇਕਰ ਵਨ ਨੇਸ਼ਨ ਪਾਰਟੀ ਆਸਟ੍ਰੇਲੀਅਨ ਚੋਣਾਂ ਜਿੱਤੀ ਤਾਂ ਇੰਮੀਗਰੇਸ਼ਨ ’ਤੇ ਲੱਗੇਗੀ ਰੋਕ
Ad Position 24