ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਉਪਰੰਤ ਮੌਤ
ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਇਕ ਵਿਅਕਤੀ ਖ਼ਿਲਾਫ਼ 22 ਦੋਸ਼ ਆਇਦ
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਇਸ ਲਈ ਸਮੇ ਦੌਰਾਨ ਸਰੀ ਵਿਚ ਵਾਪਰੀਆਂ ਚਾਰ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਨੇ 37 ਸਾਲਾ ਵਿਅਕਤੀ ਖ਼ਿਲਾਫ਼ ਕੁੱਲ 22 ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਦੋਸ਼ ਸਰੀ ਵਿਚ ਹੋਈਆਂ ਚਾਰ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ।
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਇਸ ਲਈ ਸਮੇ ਦੌਰਾਨ ਸਰੀ ਵਿਚ ਵਾਪਰੀਆਂ ਚਾਰ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸ ਨੇ 37 ਸਾਲਾ ਵਿਅਕਤੀ ਖ਼ਿਲਾਫ਼ ਕੁੱਲ 22 ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਦੋਸ਼ ਸਰੀ ਵਿਚ ਹੋਈਆਂ ਚਾਰ ਵੱਖ-ਵੱਖ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਹੁਣ ਤੱਕ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਨ੍ਹਾਂ ਗੋਲੀਬਾਰੀਆਂ ਦਾ ਸਰੀ ਅਤੇ ਲੋਅਰ ਮੇਨਲੈਂਡ ਵਿੱਚ ਚੱਲ ਰਹੇ ਫਿਰੌਤੀ ਮੰਗਣ ਵਾਲੇ ਮਾਮਲਿਆਂ ਨਾਲ ਸੰਬੰਧ ਨਹੀਂ ਮੰਨਿਆ ਜਾ ਰਿਹਾ।ਇਕੋ ਵਿਅਕਤੀ ਖ਼ਿਲਾਫ਼ 22 ਦੋਸ਼ ਮਨਜ਼ੂਰ ਹੋਣ ਕਾਰਨ ਇਹ ਮਾਮਲਾ ਕਾਫ਼ੀ ਗੰਭੀਰ ਬਣ ਗਿਆ ਹੈ। ਪੁਲਿਸ ਵਲੋਂ ਚਾਰ ਘਟਨਾਵਾਂ ਦੀ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਮਾਮਲਾ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਕੋਲ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ।