08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਟੈਰਿਫ਼ ਵਿਵਾਦ ਕਾਰਨ ਬੀ.ਸੀ. ਵਾਸੀਆਂ ਨੇ ਅਮਰੀਕਾ ਵੱਲ ਜਾਣ ਤੋਂ ਮੋੜਿਆ ਮੂੰਹ ਸਰਹੱਦ ’ਤੇ ਆਵਾਜਾਈ ਘਟੀ

ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਵਿਚਾਲੇ ਟੈਰਿਫ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀ.

Ad Position 21
No active advertisement
ਅਜੀਤ ਡੈਸਕ 10-09-2026
ਵੈਨਕੂਵਰ, 9 ਸਤੰਬਰ (ਮਲਕੀਤ ਸਿੰਘ)-ਕੈਨੇਡਾ ਅਤੇ ਅਮਰੀਕਾ ਵਿਚਾਲੇ ਟੈਰਿਫ਼ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੀ.ਸੀ. ਅਤੇ ਅਮਰੀਕਾ ਨੂੰ ਜੋੜਨ ਵਾਲੇ ਸਰਹੱਦੀ ਲਾਂਘਿਆਂ ’ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਕਾਫ਼ੀ ਘਟੀ ਹੈ।ਗਰਮੀਆਂ ਦਾ ਮੌਸਮ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਅਮਰੀਕਾ ਜਾਣ ਦਾ ਰੁਝੇਵਿਆਂ ਭਰਿਆ ਸਮਾਂ ਹੁੰਦਾ ਸੀ। ਵੱਡੀ ਗਿਣਤੀ ਲੋਕ ਸਰਹੱਦ ਪਾਰ ਕਰਕੇ ਇੱਕ ਦਿਨ ਲਈ ਖਰੀਦਦਾਰੀ ਕਰਨ ਜਾਂ ਲੰਬੀਆਂ ਛੁੱਟੀਆਂ ਮਨਾਉਣ ਵਾਸ਼ਿੰਗਟਨ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵੱਲ ਜਾਂਦੇ ਸਨ। ਪਰ ਇਸ ਵਾਰ ਹਾਲਾਤ ਬਦਲੇ ਹੋਏ ਨਜ਼ਰ ਆ ਰਹੇ ਹਨ।ਕੈਨੇਡਾ-ਅਮਰੀਕਾ ਵਿਚਾਲੇ ਵਧੇ ਟੈਰਿਫ਼ ਵਿਵਾਦ ਦਾ ਅਸਰ ਸਰਹੱਦ ਪਾਰ ਆਵਾਜਾਈ ਉੱਤੇ ਵੀ ਦਿਖਾਈ ਦੇ ਰਿਹਾ ਹੈ ਅਤੇ ਬੀ.ਸੀ. ਵੱਲੋਂ ਵਾਸ਼ਿੰਗਟਨ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਇਸ ਨਾਲ ਉਹ ਸਰਹੱਦੀ ਲਾਂਘੇ, ਜਿੱਥੇ ਗਰਮੀਆਂ ਦੌਰਾਨ ਲੰਬੀਆਂ ਕਤਾਰਾਂ ਆਮ ਦ੍ਰਿਸ਼ ਹੁੰਦੀਆਂ ਸਨ, ਹੁਣ ਪਹਿਲਾਂ ਵਰਗੀ ਗਹਿਮੀ ਨਜ਼ਰ ਨਹੀਂ ਆਉਂਦੀ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾ... ਅਗਲੀ ਖ਼ਬਰ ਕੈਨੇਡਾ ਦੀ ਜਵਾਬੀ ਕਾਰਵਾਈ ’ਤੇ ਟਰੰਪ ਦਾ ਸਖ਼ਤ ਵਾਰ-ਸ਼ਰਾਬ, ਡੇਅਰੀ ਤੇ ਮੋਟਰਸਾਈਕਲਾਂ ਦੀ ਦਰਾਮਦ ’ਤੇ ਰੋਕ
Ad Position 24