04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਨਿਰਮਲਾ ਸੀਤਾਰਮਨ ਵਲੋਂ ਅਮਰੀਕੀ ਨਿਵੇਸ਼ਕਾਂ ਨੂੰ ਭਾਰਤ ’ ਚ ਸਾਂਝੇਦਾਰੀ ਵਧਾਉਣ ਦਾ ਸੱਦਾ

ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਅਮਰੀਕੀ ਨਿਵੇਸ਼ਕਾਂ ਨਾਲ ਹੋਈ ਉੱਚ ਪੱਧਰੀ ਬੈਠਕ ਦੌਰਾਨ ਭਾਰਤ ਨੂੰ ਲੰਬੇ ਸਮੇਂ ਦੇ ਨਿਵੇਸ਼ ਲਈ ਮਜ਼ਬੂਤ ਅਤੇ ਭਰੋਸੇਯੋਗ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਆਰਥਿਕ ਚੁਣੌਤੀਆਂ ਦੇ ਬਾਵਜੂਦ ਭਾਰਤ ਆਪਣੀ ਵਿਕਾਸ ਰਫ਼ਤਾਰ ਕਾਇਮ ਰੱਖਦਿਆਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਨੇ ਨਿਊਯਾਰਕ ਵਿਚ ਅਮਰੀਕੀ ਨਿਵੇਸ਼ਕਾਂ ਨਾਲ ਹੋਈ ਉੱਚ ਪੱਧਰੀ ਬੈਠਕ ਦੌਰਾਨ ਭਾਰਤ ਨੂੰ ਲੰਬੇ ਸਮੇਂ ਦੇ ਨਿਵੇਸ਼ ਲਈ ਮਜ਼ਬੂਤ ਅਤੇ ਭਰੋਸੇਯੋਗ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਆਰਥਿਕ ਚੁਣੌਤੀਆਂ ਦੇ ਬਾਵਜੂਦ ਭਾਰਤ ਆਪਣੀ ਵਿਕਾਸ ਰਫ਼ਤਾਰ ਕਾਇਮ ਰੱਖਦਿਆਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਬਣਿਆ ਹੋਇਆ ਹੈ।ਇਹ ਗੋਲਮੇਜ਼ ਬੈਠਕ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਵਲੋਂ ਬੈਂਕ ਆਫ਼ ਅਮਰੀਕਾ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਿੱਚ ਪ੍ਰਮੁੱਖ ਨਿਵੇਸ਼ਕਾਂ, ਕੰਪਨੀਆਂ ਦੇ ਮੁਖੀਆਂ ਅਤੇ ਵਿੱਤੀ ਖੇਤਰ ਦੇ ਸੀਨੀਅਰ ਨੁਮਾਇੰਦਿਆਂ ਨੇ ਹਿੱਸਾ ਲਿਆ। ਬੈਠਕ ਦੌਰਾਨ ਭਾਰਤ ਦੀ ਆਰਥਿਕ ਸਥਿਤੀ, ਨਿਵੇਸ਼ ਦੇ ਮੌਕਿਆਂ ਅਤੇ ਭਾਰਤ-ਅਮਰੀਕਾ ਵਪਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਸੀਤਾਰਮਨ ਨੇ ਦੱਸਿਆ ਕਿ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿਚ ਭਾਰਤ ਨੇ 7.8 ਫ਼ੀਸਦੀ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ ਮੁਤਾਬਕ ਇਹ ਅੰਕੜਾ ਭਾਰਤੀ ਅਰਥਵਿਵਸਥਾ ਦੀ ਮਜ਼ਬੂਤ ਬੁਨਿਆਦ, ਘਰੇਲੂ ਮੰਗ ਅਤੇ ਔਖੇ ਵਿਸ਼ਵ ਹਾਲਾਤ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ।ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਪਾਰ, ਨਿਵੇਸ਼ ਅਤੇ ਵਿੱਤੀ ਸਹਿਯੋਗ ਦੇ ਸੰਬੰਧ ਹੋਰ ਡੂੰਘੇ ਕਰਕੇ ਭਾਰਤ ਦੀ ਤੇਜ਼ ਆਰਥਿਕ ਤਰੱਕੀ ਦਾ ਸਾਂਝਾ ਲਾਭ ਉਠਾ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਢੇਸੀ ਨੇ ਬਰਤਾਨੀਆ ਦੀ ਰੱਖਿਆ ਲਈ ਵੱਡੇ ਨਿਵੇਸ਼ ਦਾ ਮੁੱਦਾ ਸੰਸਦ ’ ਚ ਚੁੱਕਿਆ ਅਗਲੀ ਖ਼ਬਰ ‘ ਆਈਸ ’ ਵਲੋਂ ਅਗਸਤ ਮਹੀਨੇ ਰਿਕਾਰਡ 50,925 ਗ੍ਰਿਫ਼ਤਾਰੀਆਂ
Ad Position 24