27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਕਾਟਲੈਂਡ ’ਚ 30 ਤੋਂ ਵੱਧ ਨਵੇਂ ‘ਵਾਕ-ਇੰਨ-ਜੀ.ਪੀ.’ ਸੈਂਟਰ ਖੋਲ੍ਹਣ ਦਾ ਐਲਾਨ

ਗਲਾਸਗੋ, 26 ਅਗਸਤ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੇ ਲੋਕਾਂ ਲਈ ਜੀ. ਪੀ.

Ad Position 21
No active advertisement
ਅਜੀਤ ਡੈਸਕ 27-08-2026
ਗਲਾਸਗੋ, 26 ਅਗਸਤ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਦੇ ਲੋਕਾਂ ਲਈ ਜੀ.ਪੀ.(ਜਨਰਲ ਪ੍ਰੈਕਟਿਸ) ਤੱਕ ਪਹੁੰਚ ਆਸਾਨ ਬਣਾਉਣ ਵਾਸਤੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿੰਨੀ ਨੇ ‘ਜੀ.ਪੀ. ਵਾਕ ਇੰਨ ਸਰਵਿਸ’ ਦੇ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। 24 ਹੋਰ ਇਲਾਕਿਆਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਕਰਨ ਨਾਲ ਸਕਾਟਲੈਂਡ ਵਿੱਚ ਚੱਲ ਰਹੇ ਸੈਂਟਰਾਂ ਦੀ ਕੁੱਲ ਗਿਣਤੀ 40 ਤੱਕ ਪਹੁੰਚ ਜਾਵੇਗੀ। ਇਨ੍ਹਾਂ ਸੈਂਟਰਾਂ ਦੀ ਖਾਸੀਅਤ ਇਹ ਹੋਵੇਗੀ ਕਿ ਮਰੀਜ਼ਾਂ ਨੂੰ ਇਲਾਜ ਲਈ ਪਹਿਲਾਂ ਤੋਂ ਜੀਪੀ ਡਾਕਟਰ ਨਾਲ ਮੁਲਾਕਾਤ ਬੁੱਕ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਲੋੜ ਅਨੁਸਾਰ ਮਰੀਜ਼ ਨੂੰ ਡਾਕਟਰ, ਨਰਸ ਜਾਂ ਹੋਰ ਕਲੀਨਿਕਲ ਸਟਾਫ ਦੇਖ ਸਕੇਗਾ। ਇਸ ਦਾ ਮੁੱਖ ਮਕਸਦ ਸਵੇਰੇ 8 ਵਜੇ ਅਪੁਆਇੰਟਮੈਂਟ (ਮੁਲਾਕਾਤ) ਲਈ ਫੋਨ ਕਰਨ ਦੀ ਦੌੜ ਨੂੰ ਘਟਾਉਣਾ ਅਤੇ ਹਸਪਤਾਲਾਂ ਤੇ ਹੋਰ ਸਿਹਤ ਸੇਵਾਵਾਂ ਉੱਤੇ ਦਬਾਅ ਘਟਾਉਣਾ ਹੈ। ਨਵੇਂ ਵਾਕ-ਇੰਨ ਸੈਂਟਰਾਂ ਲਈ ਸਿਹਤ ਸੇਵਾਵਾਂ ਦੇ ਬੋਰਡ ਨਾਲ ਐਗਸ, ਡੰਬਾਰਟਨ, ਈਸਟ ਕਿਲਬਰਾਈਡ, ਪੂਰਬੀ ਰੈਨਫਰਿਓਸ਼ਾਇਰ, ਐਡਨਬਰਾ, ਫਾਲਕਿਰਕ, ਗਲਾਸਗੋ, ਇਨਵਰਨੈੱਸ, ਉੱਤਰੀ ਏਅਰਸ਼ਾਇਰ, ਪੇਜਲੀ, ਸ਼ੌਟਸ, ਟਵੀਡੇਲ ਅਤੇ ਪੱਛਮੀ ਲੋਧੀਆ ਸਮੇਤ ਕਈ ਇਲਾਕਿਆਂ ਵਿੱਚ ਕੰਮ ਚੱਲ ਰਿਹਾ ਹੈ। ਸਰਕਾਰ ਮੁਤਾਬਕ ਇਨ੍ਹਾਂ ਵਿੱਚੋਂ ਕਈ ਸੇਵਾਵਾਂ ਇੱਕ ਸਾਲ ਦੇ ਅੰਦਰ ਸ਼ੁਰੂ ਹੋ ਸਕਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮ ਦੇ ਪੰਜਵੇਂ ਦਿਨ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ ਅਗਲੀ ਖ਼ਬਰ ਗਲਾਸਗੋ ’ਚ ਹਰ 18 ਘੰਟਿਆਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ, ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ’ਤੇ ਚਿੰਤਾ
Ad Position 24