27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪ੍ਰਿੰਸ ਹੈਰੀ ਤੇ ਮੇਘਨ ਇੰਗਲੈਂਡ ਪਹੁੰਚੇ, ਸਤੰਬਰ ਤੋਂ ਬ੍ਰਿਟਿਸ਼ ਸਕੂਲ ਜਾਣਗੇ ਆਰਚੀ ਤੇ ਲਿਲੀਬੈਟ

ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਦਾ ਛੋਟਾ ਬੇਟਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਆਪਣੇ ਬੱਚਿਆਂ ਆਰਚੀ ਅਤੇ ਲਿਲੀਬੈਟ ਦੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਸਕੂਲੀ ਪੜ੍ਹਾਈ ਦੇ ਮੱਦੇਨਜ਼ਰ ਅੱਜ ਬੁੱਧਵਾਰ ਨੂੰ ਇੰਗਲੈਂਡ ਪਹੁੰਚ ਗਏ ਹਨ। ਰਿਪੋਰਟਾਂ ਮੁਤਾਬਕ ਇਹ ਜੋੜਾ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਤੋਂ ਨਿੱਜੀ ਤੌਰ ’ਤੇ ਬਰਮਿੰਘਮ ਏਅਰਪੋਰਟ ਪਹੁੰਚਿਆ।

Ad Position 21
No active advertisement
ਅਜੀਤ ਡੈਸਕ 27-08-2026
ਲੰਡਨ, 26 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਦਾ ਛੋਟਾ ਬੇਟਾ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਆਪਣੇ ਬੱਚਿਆਂ ਆਰਚੀ ਅਤੇ ਲਿਲੀਬੈਟ ਦੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਸਕੂਲੀ ਪੜ੍ਹਾਈ ਦੇ ਮੱਦੇਨਜ਼ਰ ਅੱਜ ਬੁੱਧਵਾਰ ਨੂੰ ਇੰਗਲੈਂਡ ਪਹੁੰਚ ਗਏ ਹਨ। ਰਿਪੋਰਟਾਂ ਮੁਤਾਬਕ ਇਹ ਜੋੜਾ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਤੋਂ ਨਿੱਜੀ ਤੌਰ ’ਤੇ ਬਰਮਿੰਘਮ ਏਅਰਪੋਰਟ ਪਹੁੰਚਿਆ। ਸ਼ਾਹੀ ਪਰਿਵਾਰ ਦੇ ਸਰਗਰਮ ਮੈਂਬਰ ਵਜੋਂ ਕੰਮ ਨਾ ਕਰ ਰਹੇ ਡਿਊਕ ਅਤੇ ਡਚੈੱਸ ਆਫ ਸਸੈਕਸ ਦੇ ਲੰਡਨ ਤੋਂ ਬਾਹਰ ਖੂਬਸੂਰਤ ਕਾਟਸਵੋਲਡਜ਼ ਇਲਾਕੇ ਵਿੱਚ ਇੱਕ ਨਿੱਜੀ ਜਾਇਦਾਦ ਵਿੱਚ ਰਹਿਣ ਦੀ ਸੰਭਾਵਨਾ ਹੈ। ਰਿਪੋਰਟਾਂ ਅਨੁਸਾਰ ਜੋੜਾ ਵਲੋਂ ਆਪਣੇ ਕੁੱਤਿਆਂ ਮੀਆ ਅਤੇ ਪੁਲਾ ਨੂੰ ਵੀ ਆਪਣੇ ਨਾਲ ਬਰਤਾਨੀਆ ਲਿਆਉਣ ਦੀ ਉਮੀਦ ਹੈ, ਜਦਕਿ ਅਮਰੀਕਾ ਵਿਚ ਉਨ੍ਹਾਂ ਦੇ ਮੋਂਟੇਸੀਟੋ, ਕੈਲੀਫੋਰਨੀਆ ਸਥਿਤ ਘਰ ਦੇ ਫਾਰਮ ਦੀਆਂ ਮੁਰਗੀਆਂ ਉੱਥੇ ਹੀ ਰਹਿਣਗੀਆਂ। ਭਾਵੇਂ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਹੈਰੀ ਅਤੇ ਮੇਘਨ ਕਿੰਨਾ ਸਮਾਂ ਬਰਤਾਨੀਆ ਵਿੱਚ ਰਹਿਣਗੇ, ਪਰ ਉਨ੍ਹਾਂ ਦਾ ਠਹਿਰਾਅ ਲੰਬੇ ਸਮੇਂ ਲਈ ਹੋ ਸਕਦਾ ਹੈ। ਸਥਾਨਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਿਕ ਹੈਰੀ ਅਤੇ ਮੇਘਨ ਇੱਕ “ਅੰਤਰਰਾਸ਼ਟਰੀ ਪਰਿਵਾਰ” ਵਜੋਂ ਜੀਵਨ ਬਿਤਾਉਣ ਦੀ ਯੋਜਨਾ ਬਣਾ ਰਹੇ ਹਨ ਅਤੇ ਅਮਰੀਕਾ ਤੇ ਪੁਰਤਗਾਲ ਵਿਚ ਆਪਣੇ ਘਰ ਵੀ ਕਾਇਮ ਰੱਖਣਗੇ। ਇਸ ਦੌਰਾਨ ਪ੍ਰਿੰਸ ਆਰਚੀ (7) ਅਤੇ ਪ੍ਰਿੰਸੈੱਸ ਲਿਲੀਬੈਟ (5) ਦਾ ਬਰਤਾਨੀਆਂ ਦੇ ਇੱਕ ਸਕੂਲ ਵਿੱਚ ਦਾਖ਼ਲਾ ਕਰਵਾਇਆ ਗਿਆ ਹੈ ਅਤੇ ਦੋਵੇਂ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਤੋਂ ਪੜ੍ਹਾਈ ਸ਼ੁਰੂ ਕਰਨਗੇ।ਰਾਜਕੁਮਾਰ ਹੈਰੀ ਦੇ ਪਿਤਾ ਮਹਾਰਾਜਾ ਚਾਰਲਸ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਜੋੜੇ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ। ਹਾਲਾਂਕਿ ਪਿਛਲੇ ਮਹੀਨੇ ਜਦੋਂ ਹੈਰੀ ਅਤੇ ਮੇਘਨ ਇੱਕ “ਨਿੱਜੀ ਪਰਿਵਾਰਕ ਮੌਕੇ” ਲਈ ਗਲੌਸਟਰਸ਼ਾਇਰ ਸਥਿਤ ਮਹਾਰਾਜਾ ਚਾਰਲਸ ਦੇ ਹਾਈਗਰੋਵ ਘਰ ਗਏ ਸਨ, ਉਸ ਸਮੇਂ ਇਸ ਮਾਮਲੇ ’ਤੇ ਚਰਚਾ ਨਹੀਂ ਹੋਈ ਸੀ। ਇਸ ਮੁਲਾਕਾਤ ਦੌਰਾਨ ਮਹਾਰਾਜਾ ਚਾਰਲਸ ਨੇ ਕਈ ਸਾਲਾਂ ਬਾਅਦ ਆਪਣੇ ਦੋਵੇਂ ਪੋਤੇ - ਪੋਤੀ ਨਾਲ ਮੁਲਾਕਾਤ ਕੀਤੀ ਸੀ।
Ad Position 22
No active advertisement
ਪਿਛਲੀ ਖ਼ਬਰ ਗਲਾਸਗੋ ’ਚ ਹਰ 18 ਘੰਟਿਆਂ ਬਾਅਦ ਜਬਰ ਜਨਾਹ ਦਾ ਮਾਮਲਾ ਦਰਜ, ਔਰਤਾਂ ਤੇ ਕੁੜੀਆਂ ਦੀ ਸੁਰੱਖਿਆ ’ਤੇ ਚਿੰਤਾ ਅਗਲੀ ਖ਼ਬਰ ਮਾਨਸਿਕ ਸਿਹਤ ਬਾਰੇ ਚੁੱਪ ਤੋੜਨ ਲਈ ਭੁਪਿੰਦਰ ਸੰਧੂ ਦੀ ਮੁਹਿੰਮ
Ad Position 24