05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕੀ ਪਾਕਿ ਅਤੇ ਚੀਨ ਭਾਰਤ ਵਿਰੁੱਧ ਕਰ ਰਹੇ ਵੱਡੀ ਜੰਗ ਦੀ ਤਿਆਰੀ ? 8 ਭਾਰਤੀ ਸਰਹੱਦ ਨੇੜੇ ਪਾਕਿ ਵਲੋਂ ਕੀਤੀ ਤੋਪਖ਼ਾਨੇ ਦੀ ਤਾਇਨਾਤੀ ਨਾਲ ਉੱਠ ਰਹੇ ਸਵਾਲ 8 ਪਾਕਿ ਨੇ ਚੀਨੀ ਹਥਿਆਰਾਂ ਦੀ ਖ਼ਰੀਦ ’ ਚ 83 ਫ਼ੀਸਦੀ ਤੱਕ ਕੀਤਾ ਵਾਧਾ

ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਭਾਰਤ ਨਾਲ ਲੱਗਦੇ ਖੇਤਰਾਂ ’ਚ ਲਗਭਗ 250 ਚੀਨ ਦੀਆਂ ਬਣੀਆਂ ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 06-08-2026
ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਭਾਰਤ ਨਾਲ ਲੱਗਦੇ ਖੇਤਰਾਂ ’ਚ ਲਗਭਗ 250 ਚੀਨ ਦੀਆਂ ਬਣੀਆਂ ਐੱਸ. ਐੱਚ.-15 ਵੀਲ੍ਹਡ (ਪਹੀਏਦਾਰ) ਸਵੈਚਾਲਿਤ ਤੋਪਖ਼ਾਨੇ ਦੀਆਂ ਤੋਪਾਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਦਾਅਵਿਆਂ ਤੋਂ ਬਾਅਦ ਇਹ ਚਰਚਾਵਾਂ ਤੇਜ਼ ਹੋ ਗਈਆਂ ਹਨ ਕਿ ਪਾਕਿ ਅਤੇ ਚੀਨ ਭਾਰਤ ਵਿਰੁੱਧ ਇਕ ਵੱਡੀ ਜੰਗ ਦੀ ਤਿਆਰੀ ਕਰ ਰਹੇ ਹਨ। ਐੱਸ. ਐੱਚ.-15 ਨੂੰ ਚੀਨ ‘ਚ ਪੀ. ਸੀ. ਐੱਲ.-181 ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਤੋਪਾਂ ਲੰਬੀ ਦੂਰੀ ਤੱਕ ਹਮਲਾ ਕਰਨ ‘ਚ ਸਮਰੱਥ ਹਨ। ਸੁਰੱਖਿਆ ਜਾਣਕਾਰਾਂ ਮੁਤਾਬਿਕ ਭਾਰਤੀ ਸਰਹੱਦ ‘ਤੇ ਪਾਕਿ ਵਲੋਂ ਹਥਿਆਰਾਂ ਦੀ ਤਾਇਨਾਤੀ ਇਹ ਦਰਸਾਉਂਦੀ ਹੈ ਕਿ ਪਾਕਿਸਤਾਨ ਅਤੇ ਚੀਨ ਭਾਰਤ ਵਿਰੁੱਧ ਦੋ-ਮੋਰਚਿਆਂ ਤੋਂ ਯੁੱਧ ਛੇੜਨ ਲਈ ਵਿਆਪਕ ਤਿਆਰੀਆਂ ਕਰ ਰਹੇ ਹਨ। ‘ਆਪ੍ਰੇਸ਼ਨ ਸੰਧੂਰ’ ਦੌਰਾਨ ਵੀ ਚੀਨ ਪਾਕਿ ਦਾ ਪੂਰਾ ਸਮਰਥਨ ਕਰ ਰਿਹਾ ਸੀ। ਉਸ ਸਮੇਂ ਚੀਨ ਪਾਕਿ ਨੂੰ ਭਾਰਤੀ ਫ਼ੌਜ ਦੀ ਹਰ ਗਤੀਵਿਧੀ ਬਾਰੇ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ, ਜਦੋਂ ਕਿ ਤੁਰਕੀ ਨੇ ਉਸ ਨੂੰ ਡਰੋਨ ਮੁਹੱਈਆ ਕਰਵਾਏ । ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਤੋਪਾਂ ਨੂੰ ਖ਼ਾਸ ਤੌਰ ‘ਤੇ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ, ਸਿਆਲਕੋਟ, ਜਲਾਲਪੁਰ ਜੱਟਾਂ ਅਤੇ ਸ਼ਕਰਗੜ੍ਹ ਬਲਜ਼ ‘ਚ ਤਾਇਨਾਤ ਕੀਤਾ ਗਿਆ ਹੈ, ਜੋ ਕਿ ਸੰਵੇਦਨਸ਼ੀਲ ਖੇਤਰ ਹਨ। ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਲਹਿੰਦਾ ਪੰਜਾਬ ਅਤੇ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਐੱਸ. ਐੱਚ.-15 ਸਵੈਚਾਲਿਤ ਤੋਪਖ਼ਾਨਾ ਦਾ ਪਲੇਟਫ਼ਾਰਮ ਬਣ ਗਿਆ ਹੈ, ਜਦੋਂ ਕਿ ਪਾਕਿ ਦੇ ਮਾਰੂਥਲ ਖੇਤਰ ‘ਚ ਮੁੱਖ ਤੌਰ ‘ਤੇ ਐੱਮ.-109 ਟਰੈਕਡ ਸਵੈਚਾਲਿਤ ਤੋਪਖ਼ਾਨਾ ਕਾਇਮ ਕੀਤਾ ਗਿਆ ਹੈ, ਜਿਸ ਨੂੰ ਰੇਤਲੇ ਖੇਤਰ ਲਈ ਵਧੇਰੇ ਢੁਕਵਾਂ ਮੰਨਿਆ ਜਾਂਦਾ ਹੈ। ਜਾਣਕਾਰਾਂ ਦੀ ਮੰਨੀਏ ਤਾਂ ਪਾਕਿਸਤਾਨੀ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੀ ਫ਼ੌਜ ਅਸਲ ‘ਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਲਈ ਇਕ ਹਥਿਆਰ ਟੈਸਟਿੰਗ ਪ੍ਰਯੋਗਸ਼ਾਲਾ ਬਣ ਚੁਕੀ ਹੈ। ਜਾਣਕਾਰੀ ਅਨੁਸਾਰ ਇਸਲਾਮਾਬਾਦ ਨੇ ‘ਹੈਵੀ ਇੰਡਸਟਰੀਜ਼ ਟੈਕਸਲਾ’ ਸਹੂਲਤ ‘ਚ ਇਨ੍ਹਾਂ ਤੋਪਾਂ ਨੂੰ ਸਥਾਨਕ ਤੌਰ ‘ਤੇ ਬਣਾਉਣ ਲਈ ਇਕ ਟ੍ਰਾਂਸਫਰ ਆਫ਼ ਟੈਕਨਾਲੋਜੀ (ਟੀ. ਓ. ਟੀ.) ਸਮਝੌਤੇ ‘ਤੇ ਹਸਤਾਖ਼ਰ ਵੀ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਪਹਿਲਾਂ ਵੀ ਪਾਕਿ ਰਾਹੀਂ ਭਾਰਤੀ ਫ਼ੌਜ ਵਿਰੁੱਧ ਆਪਣੇ ਬਣਾਏ ਹਥਿਆਰਾਂ ਦੀ ਜਾਂਚ ਕਰਦਾ ਰਿਹਾ ਹੈ। ਪਾਕਿ ਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਵੀ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ ਸੀ। ਚੀਨ ਲਈ ਸਮੱਸਿਆ ਇਹ ਹੈ ਕਿ ਉਸ ਦੇ ਹਥਿਆਰਾਂ ਦੀ ਕਦੇ ਜਾਂਚ ਨਹੀਂ ਹੋ ਸਕੀ। ਉਸ ਨੇ ਆਖ਼ਰੀ ਜੰਗ ਸੰਨ 1979 ‘ਚ ਵੀਅਤਨਾਮ ਵਿਰੁੱਧ ਲੜੀ ਸੀ, ਜੋ ਲਗਭਗ ਇਕ ਮਹੀਨਾ ਚੱਲੀ। ਦੂਜੇ ਪਾਸੇ ਅਮਰੀਕਾ ਦੇ ਬਣੇ ਹਥਿਆਰਾਂ ਦੀ ਜਾਂਚ ਦੁਨੀਆ ‘ਚ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਾਲ 2000 ਤੋਂ 2004 ਤੱਕ ਪਾਕਿਸਤਾਨੀ ਫ਼ੌਜ ‘ ਚ ਸਿਰਫ਼ 9 ਫ਼ੀਸਦੀ ਹਥਿਆਰ ਚੀਨ ਤੋਂ ਆਉਂਦੇ ਸਨ। ਜਦਕਿ, ਸਾਲ 2025 ਦੇ ਅੰਤ ਤੱਕ ਇਹ ਅੰਕੜਾ 83 ਫ਼ੀਸਦੀ ਤੱਕ ਵਧ ਗਿਆ।
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ ਅਗਲੀ ਖ਼ਬਰ ਸਲਮਾਨ, ਆਮਿਰ ਖ਼ਾਨ ਸਮੇਤ ਹੋਰ ਬਾਲੀਵੁੱਡ ਸ਼ਖ਼ਸੀਅਤਾਂ ਵਲੋਂ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਨੂੰ ਸ਼ਰਧਾਂਜਲੀਆਂ
Ad Position 24
No active advertisement