05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਾਹੌਰ ਪੁਲਿਸ ਦੇ ਨਵੇਂ ਆਦੇਸ਼ਾਂ ਨਾਲ ਪਾਕਿ ਦੀ ਹੋ ਰਹੀ ਕਿਰਕਿਰੀ ਮਾਨਸਿਕ ਤੌਰ ’ ਤੇ ਬਿਮਾਰ ਲੜਕੀ ਨਾਲ ਏ . ਐੱਸ . ਆਈ . ਵਲੋਂ ਜਿਨਸੀ ਸ਼ੋਸ਼ਣ ਕਰਨ ਬਾਅਦ ਲਿਆ ਫ਼ੈਸਲਾ

ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਲਾਹੌਰ ਦੇ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ.

Ad Position 21
No active advertisement
ਦੋਸ਼ੀ ਏ. ਐੱਸ. ਆਈ. ਇਮਰਾਨ ਅਨਵਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 06-08-2026
ਅੰਮ੍ਰਿਤਸਰ, 5 ਅਗਸਤ (ਸੁਰਿੰਦਰ ਕੋਛੜ)-ਲਾਹੌਰ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਓਪਰੇਸ਼ਨਜ਼ ਮੁਹੰਮਦ ਫੈਜ਼ਲ ਕਾਮਰਾਨ ਨੇ ਔਰਤਾਂ ਦੀ ਇੱਜ਼ਤ ਦੀ ਰੱਖਿਆ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਨਿਰਦੇਸ਼ ਦਿੱਤਾ ਹੈ ਕਿ ਔਰਤਾਂ ਸੂਰਜ ਡੁੱਬਣ ਤੋਂ ਬਾਅਦ ਸ਼ਹਿਰ ਦੇ ਕਿਸੇ ਵੀ ਪੁਲਿਸ ਸਟੇਸ਼ਨ ‘ਚ ਨਾ ਜਾਣ। ਇਹ ਫ਼ੈਸਲਾ ਸ਼ਹਿਰ ‘ਚ ਔਰਤਾਂ ਵਿਰੁੱਧ ਅਪਰਾਧਾਂ ਤੇ ਚਿੰਤਾਵਾਂ ਦੇ ਵਿਚਕਾਰ ਆਇਆ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਔਰਤ ਭਾਵੇਂ ਉਹ ਸ਼ਿਕਾਇਤਕਰਤਾ ਹੋਵੇ ਜਾਂ ਦੋਸ਼ੀ, ਸੂਰਜ ਡੁੱਬਣ ਤੋਂ ਬਾਅਦ ਪੁਲਿਸ ਸਟੇਸ਼ਨ ‘ਚ ਮੌਜੂਦ ਨਾ ਹੋਵੇ। ਡੀ.ਆਈ. ਜੀ. ਕਾਮਰਾਨ ਦੇ ਇਸ ਨਿਰਦੇਸ਼ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਹਨ ਅਤੇ ਇਸ ਨਾਲ ਪਾਕਿ ਦੀ ਹਰ ਪਾਸੇ ਕਿਰਕਿਰੀ ਵੀ ਹੋ ਰਹੀ ਹੈ। ਲਾਹੌਰ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਇਕ ਸੁਰੱਖਿਅਤ ਮਾਹੌਲ ਬਣਾਉਣਾ ਹੈ, ਨਾ ਕਿ ਔਰਤਾਂ ਨੂੰ ਇਨਸਾਫ਼ ਲਈ ਪੁਲਿਸ ਥਾਣੇ ‘ਚ ਨਾ ਜਾਣ ਦੇ ਆਦੇਸ਼ ਦੇਣਾ ਹੈ। ਦੱਸਣਯੋਗ ਹੈ ਕਿ ਇਸ ਹਫ਼ਤੇ ਲਾਹੌਰ ਦੇ ਗਾਜ਼ੀਆਬਾਦ ਖੇਤਰ ‘ਚ ਇਕ 19 ਸਾਲਾ ਮਾਨਸਿਕ ਤੌਰ ‘ਤੇ ਬਿਮਾਰ ਲੜਕੀ ਨਾਲ ਲਾਹੌਰ ਪੁਲਿਸ ਦੇ ਇਕ ਸਹਾਇਕ ਸਬ-ਇੰਸਪੈਕਟਰ ਇਮਰਾਨ ਅਨਵਰ ਵਲੋਂ ਜਬਰ ਜਨਾਹ ਕਰਨ ‘ਤੇ ਉਸ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਥਾਣੇ ‘ਚ ਤਾਇਨਾਤ 78 ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜੰਗਲੀ ਅੱਗਾਂ ਦਾ ਕਹਿਰ ਜਾਰੀ, ਕਈ ਇਮਾਰਤਾਂ ਸੜ ਕੇ ਸੁਆਹ ** ਵੈਨਕੂਵਰ ਦੇ ਪਹਾੜਾਂ ਦੀਆਂ ਟੀਸੀਆਂ ਧੂੰਏਂ ‘ਚ ਗੁਆਚੀਆਂ ਅਗਲੀ ਖ਼ਬਰ ਟਰਬੂਲੈਂਸ ਦਾ ਸਾਹਮਣਾ ਕਰਨ ਵਾਲੀ ਏਅਰ ਇੰਡੀਆ ਦੇ ਜਹਾਜ਼ ’ਚ ਸਵਾਰ ਬਰਤਾਨਵੀ ਨਾਗਰਿਕ ਦੇ ਲੱਗੀਆਂ ਸੱਟਾਂ
Ad Position 24
No active advertisement