05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਨਚੈਸਟਰ ਗੁਰਮਤਿ ਸਮਾਗਮ ਅੱਜ ਤੋਂ

ਮੈਨਚੈਸਟਰ, 5 ਅਗਸਤ (ਸੁਖਜਿੰਦਰ ਸਿੰਘ ਢੱਡੇ)- ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ-2026 ਅੱਜ 6 ਅਗਸਤ ਤੋਂ ਹੀਟਨ ਪਾਰਕ, ਮੈਨਚੈਸਟਰ ਵਿਖੇ ਸ਼ੁਰੂ ਹੋ ਰਿਹਾ ਹੈ, ਜੋ 9 ਅਗਸਤ ਤੱਕ ਨਿਰੰਤਰ ਚੱਲੇਗਾ। ਇਸ ਸਬੰਧੀ ਪ੍ਰਬੰਧਕ ਗਿਆਨੀ ਅਮਰੀਕ ਸਿੰਘ ਰਾਠੌਰ, ਪ੍ਰਭਜੋਤ ਸਿੰਘ ਪੇਲੀਆ, ਰਛਪਾਲ ਸਿੰਘ ਦਰਵੇਸ਼, ਬਚਨ ਸਿੰਘ ਅਰੋੜਾ, ਹਰਪਾਲ ਸਿੰਘ ਵਿਗ, ਰਾਜੂ ਵੀਰ, ਪੱਪੂ ਵੀਰ, ਜਸਪਾਲ ਸਿੰਘ ਖਾਲਸਾ, ਮੰਜੀਤ ਸਿੰਘ ਖੋਸਤ, ਲਖਵਿੰਦਰ ਸਿੰਘ, ਦਲਵਿੰਦਰ ਸਿੰਘ ਸੰਗੀ, ਰਣਜੀਤ ਸਿੰਘ ਦਿਗਵਾ, ਪ੍ਰਤਾਪ ਸਿੰਘ ਲੰਡਾਂ, ਮਨੋਰਥਪਾਲ ਸਿੰਘ ਲੰਡਾਂ, ਸੁਖਦੇਵ ਸਿੰਘ ਭਾਰਤ, ਤਰਵਿੰਦਰ ਸਿੰਘ, ਸਰਬਜੋਤ ਸਿੰਘ ਪੇਲੀਆ, ਬਾਬਾ ਬਚਨ ਸਿੰਘ, ਗੁਰਪ੍ਰਤਾਪ ਸਿੰਘ ਅਤੇ ਗੁਰਪ੍ਰਹਿਲਾਦ ਸਿੰਘ ਲੰਡਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਬਰਤਾਨੀਆ, ਯੂਰਪ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ।

Ad Position 21
No active advertisement
ਅਜੀਤ ਡੈਸਕ 06-08-2026

9 ਤੱਕ ਚੱਲਣਗੇ ਨਿਰੰਤਰ ਧਾਰਮਿਕ ਸਮਾਗਮ

ਮੈਨਚੈਸਟਰ, 5 ਅਗਸਤ (ਸੁਖਜਿੰਦਰ ਸਿੰਘ ਢੱਡੇ)- ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ 370ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਾਰ ਰੋਜ਼ਾ ਮੈਨਚੈਸਟਰ ਸਾਲਾਨਾ ਗੁਰਮਤਿ ਸਮਾਗਮ-2026 ਅੱਜ 6 ਅਗਸਤ ਤੋਂ ਹੀਟਨ ਪਾਰਕ, ਮੈਨਚੈਸਟਰ ਵਿਖੇ ਸ਼ੁਰੂ ਹੋ ਰਿਹਾ ਹੈ, ਜੋ 9 ਅਗਸਤ ਤੱਕ ਨਿਰੰਤਰ ਚੱਲੇਗਾ। ਇਸ ਸਬੰਧੀ ਪ੍ਰਬੰਧਕ ਗਿਆਨੀ ਅਮਰੀਕ ਸਿੰਘ ਰਾਠੌਰ, ਪ੍ਰਭਜੋਤ ਸਿੰਘ ਪੇਲੀਆ, ਰਛਪਾਲ ਸਿੰਘ ਦਰਵੇਸ਼, ਬਚਨ ਸਿੰਘ ਅਰੋੜਾ, ਹਰਪਾਲ ਸਿੰਘ ਵਿਗ, ਰਾਜੂ ਵੀਰ, ਪੱਪੂ ਵੀਰ, ਜਸਪਾਲ ਸਿੰਘ ਖਾਲਸਾ, ਮੰਜੀਤ ਸਿੰਘ ਖੋਸਤ, ਲਖਵਿੰਦਰ ਸਿੰਘ, ਦਲਵਿੰਦਰ ਸਿੰਘ ਸੰਗੀ, ਰਣਜੀਤ ਸਿੰਘ ਦਿਗਵਾ, ਪ੍ਰਤਾਪ ਸਿੰਘ ਲੰਡਾਂ, ਮਨੋਰਥਪਾਲ ਸਿੰਘ ਲੰਡਾਂ, ਸੁਖਦੇਵ ਸਿੰਘ ਭਾਰਤ, ਤਰਵਿੰਦਰ ਸਿੰਘ, ਸਰਬਜੋਤ ਸਿੰਘ ਪੇਲੀਆ, ਬਾਬਾ ਬਚਨ ਸਿੰਘ, ਗੁਰਪ੍ਰਤਾਪ ਸਿੰਘ ਅਤੇ ਗੁਰਪ੍ਰਹਿਲਾਦ ਸਿੰਘ ਲੰਡਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਬਰਤਾਨੀਆ, ਯੂਰਪ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਚਾਰ ਦਿਨਾਂ ਤੱਕ ਨਿਰੰਤਰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ, ਧਾਰਮਿਕ ਦੀਵਾਨ ਚੱਲਣਗੇ। ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸਿ ੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਪਟਿਆਲਾ ਦੇ ਮੁੱਖ ਗ੍ਰੰਥੀ ਗਿਆਨੀ ਫੁੱਲਾ ਸਿੰਘ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਵੀ ਸਮਾਗਮ ’ਚ ਸ਼ਾਮਿਲ ਹੋ ਕੇ ਸੰਗਤਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਣਗੇ। ਪ੍ਰਬੰਧਕਾਂ ਅਨੁਸਾਰ ਸਮਾਗਮ ਦੌਰਾਨ ਭਾਈ ਅਨੰਤਵੀਰ ਸਿੰਘ (ਅਮਰੀਕਾ), ਭਾਈ ਗੁਰਮੀਤ ਸਿੰਘ ਸ਼ਾਂਤ, ਹਜ਼ੂਰੀ ਰਾਗੀ ਭਾਈ ਸਿਮਰਨਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਦੁਰਗ ਵਾਲੇ, ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ, ਭਾਈ ਦਵਿੰਦਰ ਸਿੰਘ ਖੰਨੇ ਵਾਲੇ, ਭਾਈ ਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਸਾਹਿਬ ਸਿੰਘ, ਭਾਈ ਮਹਿੰਦਰ ਸਿੰਘ, ਭਾਈ ਵਡਹੰਸ ਸਿੰਘ ਕਾਬੁਲ ਵਾਲੇ, ਬੀਬੀ ਗੁਰਪ੍ਰੀਤ ਕੌਰ, ਭਾਈ ਸੰਦੀਪ ਸਿੰਘ, ਭਾਈ ਮਨਮੋਹਨ ਸਿੰਘ ਜਲਾਲਾਬਾਦ ਵਾਲੇ, ਭਾਈ ਕਰਨਜੀਤ ਸਿੰਘ ਖਾਲਸਾ ਅਤੇ ਭਾਈ ਚਰਨਜੀਤ ਸਿੰਘ ਚੰਨੀ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਐਤਵਾਰ 9 ਅਗਸਤ ਨੂੰ ਸਵੇਰੇ 10 ਵਜੇ ਹੀਟਨ ਪਾਰਕ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਟਰਬੂਲੈਂਸ ਦਾ ਸਾਹਮਣਾ ਕਰਨ ਵਾਲੀ ਏਅਰ ਇੰਡੀਆ ਦੇ ਜਹਾਜ਼ ’ਚ ਸਵਾਰ ਬਰਤਾਨਵੀ ਨਾਗਰਿਕ ਦੇ ਲੱਗੀਆਂ ਸੱਟਾਂ ਅਗਲੀ ਖ਼ਬਰ ਸਿੱਖ ਖੇਡਾਂ ਯੂ.ਕੇ. 2026 ’ਚ 1,200 ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਨੇ ਰਚਿਆ ਇਤਿਹਾਸ
Ad Position 24
No active advertisement