ਨਵੇਂ ਮੈਦਾਨਾਂ ਦੀ ਉਦਘਾਟਨੀ ਰਸਮ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਹੋਰ
ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਆਧਾਰਿਤ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਵੈਨਕੂਵਰ, 5 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਵਲੋਂ ਟੈਮੇਨਾਵਿਸ ਪਾਰਕ ਵਿਚ ਤੀਜੇ ਪਾਣੀ-ਆਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਟੀ ਕੌਂਸਲ ਦੇ ਮੀਡੀਆ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਇਹ ਕੈਨੇਡਾ ਦਾ ਇਕੱਲਾ ਫੀਲਡ ਹਾਕੀ ਕੰਪਲੈਕਸ ਬਣ ਗਿਆ ਹੈ, ਜਿਸ ਵਿਚ ਉੱਚ-ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤੇ ਤਿੰਨ ਕੁਲੀਨ ਪੱਧਰ ਦੇ ਮੈਦਾਨ ਮੌਜੂਦ ਹਨ।
ਵੈਨਕੂਵਰ, 5 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਵਲੋਂ ਟੈਮੇਨਾਵਿਸ ਪਾਰਕ ਵਿਚ ਤੀਜੇ ਪਾਣੀ-ਆਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਟੀ ਕੌਂਸਲ ਦੇ ਮੀਡੀਆ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਇਹ ਕੈਨੇਡਾ ਦਾ ਇਕੱਲਾ ਫੀਲਡ ਹਾਕੀ ਕੰਪਲੈਕਸ ਬਣ ਗਿਆ ਹੈ, ਜਿਸ ਵਿਚ ਉੱਚ-ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤੇ ਤਿੰਨ ਕੁਲੀਨ ਪੱਧਰ ਦੇ ਮੈਦਾਨ ਮੌਜੂਦ ਹਨ। ਸਰੀ ਦੀ ਮੇਅਰ ਬਰੈਂਡਾ ਲੌਕ ਦਾ ਕਹਿਣਾ ਹੈ ਕਿ ਅਸੀਂ ਸਰੀ ਨੂੰ ਫੀਲਡ ਹਾਕੀ ਲਈ ਦੇਸ਼ ਦੇ ਪ੍ਰਮੁੱਖ ਸਥਾਨਾਂ ਵਿਚੋਂ ਇੱਕ ਬਣਦੇ ਹੋਏ ਵੇਖਿਆ ਹੈ, ਜਿਸ ਵਿਚ ਫੀਲਡ ਹਾਕੀ ਕੈਨੇਡਾ ਦੀ 2026 ਅੰਡਰ 18 ਨੈਸ਼ਨਲ ਚੈਂਪੀਅਨਸ਼ਿਪ ਸਮੇਤ ਹਰ ਪੱਧਰ ’ਤੇ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕੀਤੀ ਗਈ ਹੈ। ਇਸ ਤਰ੍ਹਾਂ ਦੀਆਂ ਸਹੂਲਤਾਂ ਵਿਚ ਨਿਵੇਸ਼ ਕਰਕੇ ਅਸੀਂ ਨੌਜਵਾਨਾਂ ਲਈ ਸਰਗਰਮ ਰਹਿਣ, ਆਤਮ-ਵਿਸ਼ਵਾਸ ਵਧਾਉਣ ਅਤੇ ਖੇਡਾਂ ਵਿਚ ਉੱਤਮਤਾ ਹਾਸਲ ਕਰਨ ਦੇ ਹੋਰ ਮੌਕੇ ਪ੍ਰਦਾਨ ਕਰ ਰਹੇ ਹਾਂ। ਨਵੇਂ ਮੈਦਾਨ ਲਈ 4.94 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਮੌਕੇ ਸਰੀ ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਾਹਰੀ ਪਾਰਕਾਂ ਅਤੇ ਮਨੋਰੰਜਨ ਸਹੂਲਤਾਂ ਵਿਚ ਨਿਵੇਸ਼ ਕਰਨ ਲਈ ਵਚਨਬੱਧ ਅਤੇ ਯਤਨਸ਼ੀਲ ਹੈ। ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰ ਕੌਂਸਲਰ ਗੋਰਡਨ ਹੈਪਨਰ ਨੇ ਕਿਹਾ ਇਸ ਪ੍ਰਾਜੈਕਟ ਦੀ ਪੂਰਤੀ ਸਰੀ ਦੀ ਸਪੋਰਟ ਟੂਰਿਜ਼ਮ ਰਣਨੀਤੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸਰੀ-ਗਿਲਫੋਰਡ ਤੋਂ ਵਿਧਾਇਕ ਗੈਰੀ ਬੈਗ ਨੇ ਕਿਹਾ ਕਿ ਇਹ ਨਵਾਂ ਮੈਦਾਨ ਟੈਮੇਨਾਵਿਸ ਪਾਰਕ ਵਿਚ ਭਾਈਚਾਰਕ ਸਰਗਰਮੀ ਅਤੇ ਆਪਸੀ ਜੁੜਾਅ ਲਈ ਖਿਡਾਰੀਆਂ ਨੂੰ ਇਕੱਠਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ।