ਗੁਲਵੀਰ ਨੇ 1500 ਮੀਟਰ ’ ਚ ਜਿੱਤੀ ਚਾਂਦੀ
ਭਾਰਤੀ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਵਲੋਂ ਪੁਰਸ਼ਾਂ ਦੇ 1500 ਮੀਟਰ ਫਾਈਨਲ ਵਿਚ 3:36. 72 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਜਿੱਤਿਆ ਗਿਆ।
ਭਾਰਤੀ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਵਲੋਂ ਪੁਰਸ਼ਾਂ ਦੇ 1500 ਮੀਟਰ ਫਾਈਨਲ ਵਿਚ 3:36.72 ਦੇ ਆਪਣੇ ਹੁਣ ਤੱਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਨਾਲ ਚਾਂਦੀ ਦਾ ਤਗਮਾ ਜਿੱਤਿਆ ਗਿਆ। ਗੁਲਵੀਰ, ਜੋ ਇਸ ਟੂਰਨਾਮੈਂਟ ਵਿਚ ਪਹਿਲਾਂ ਹੀ 10,000 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ, ਜਪਾਨ ਦੇ ਸੋਨ ਤਗਮਾ ਜੇਤੂ ਕਾਜ਼ੂਤੋ ਆਈਜ਼ਾਵਾ ਤੋਂ ਪਿੱਛੇ ਰਿਹਾ, ਜਦਕਿ ਉਸ ਦੇ ਹਮਵਤਨ ਨਾਗੀਆ ਮੋਰੀ ਨੇ 3:37.92 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 28 ਸਾਲਾ ਖਿਡਾਰੀ ਨੇ ਕਿਹਾ ਕਿ ਇਹ ਮੇਰੇ ਕਰੀਅਰ ਦਾ ਬਹੁਤ ਮਹੱਤਵਪੂਰਨ ਤਗਮਾ ਹੈ। ਮੈਨੂੰ ਕਈ ਮੁਕਾਬਲਿਆਂ ਵਿਚ ਦੌੜਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਮੈਂ ਉਨ੍ਹਾਂ ਵਿਚ ਤਗਮੇ ਜਿੱਤਣਾ ਚਾਹੁੰਦਾ ਹਾਂ। ਮੈਂ ਅੰਤ ਤੱਕ ਆਪਣੀ ‘ਫਾਈਨਲ ਕਿੱਕ’ (ਅੰਤਿਮ ਪੜਾਅ ਦੀ ਤੇਜ਼ ਰਫ਼ਤਾਰ) ਨੂੰ ਬਰਕਰਾਰ ਨਹੀਂ ਰੱਖ ਸਕਿਆ ਕਿਉਂਕਿ ਮੈਂ ਆਮ ਤੌਰ ’ਤੇ ਲੰਬੀ ਦੂਰੀ ਦਾ ਦੌੜਾਕ ਹਾਂ ਅਤੇ ਮੁੱਖ ਤੌਰ ’ਤੇ 5000 ਮੀਟਰ ਅਤੇ 10,000 ਮੀਟਰ ਦੀ ਦੌੜ ਦੌੜਦਾ ਹਾਂ।