14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਰਤ ਨੇ 20 ਸਾਲ ਬਾਅਦ ਏ.ਐਫ.ਸੀ. ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ ਬੰਗਲਾਦੇਸ਼ ਨੂੰ 3-0 ਨਾਲ ਹਰਾਇਆ

ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 07-09-2026
ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਇਥੇ ਕੁਆਲੀਫਾਈਂਗ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਬੰਗਲਾਦੇਸ਼ ‘ਤੇ 3-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ 20 ਸਾਲਾਂ ਵਿਚ ਪਹਿਲੀ ਵਾਰ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ।ਕੁਆਲੀਫਾਈਰ ਵਿਚ ਇਹ ਭਾਰਤ ਦੀ ਦੂਜੀ ਜਿੱਤ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਵਿਚ 6 ਅੰਕ ਹਾਸਲ ਕੀਤੇ। ਹਾਲਾਂਕਿ, ਕੁਆਲੀਫਿਕੇਸ਼ਨ ਦੀ ਸਥਿਤੀ ਸਪੱਸ਼ਟ ਹੋਣ ਲਈ ਉਸ ਨੂੰ ਬਾਅਦ ਵਿਚ ਖੇਡੇ ਗਏ ਸੀਰੀਆ ਬਨਾਮ ਉਜ਼ਬੇਕਿਸਤਾਨ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਈ।ਸੀਰੀਆ ਦੀ ਉਜ਼ਬੇਕਿਸਤਾਨ ਤੋਂ 0-3 ਨਾਲ ਹਾਰ ਦੇ ਨਾਲ ਭਾਰਤ ਗਰੁੱਪ ‘ਬੀ’ ਵਿਚ ਦੂਜੇ ਸਥਾਨ ‘ਤੇ ਰਿਹਾ ਅਤੇ ਅੱਠ ਗਰੁੱਪਾਂ ਵਿਚ ਸੱਤ ਸਭ ਤੋਂ ਵਧੀਆ ਉਪ ਜੇਤੂ ਟੀਮਾਂ ਵਿਚੋਂ ਇਕ ਦੇ ਰੂਪ ਵਿਚ 20 ਸਾਲਾਂ ਬਾਅਦ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਭਾਰਤ ਨੇ ਆਖਰੀ ਵਾਰ 2006 ਵਿਚ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਵਿਚ ਖੇਡਿਆ ਸੀ।
Ad Position 22
No active advertisement
ਪਿਛਲੀ ਖ਼ਬਰ ਸਾਤਵਿਕ-ਚਿਰਾਗ ਦੀ ਜੋੜੀ ਨੇ ਜਿੱਤਿਆ ਚਾਈਨਾ ਮਾਸਟਰਜ਼ ਦਾ ਖ਼ਿਤਾਬ ਅਗਲੀ ਖ਼ਬਰ ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਜਪਾਨ ਨਾਲ ਡਰਾਅ ਖੇਡਿਆ
Ad Position 24