03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਖੇਡ ਮੰਤਰਾਲੇ ਵਲੋਂ ਏਸ਼ਿਆਈ ਖੇਡਾਂ ਲਈ 246 ਸਹਾਇਕ ਸਟਾਫ਼ ਦੀ ਟੀਮ ਨੂੰ ਮਨਜ਼ੂਰੀ

ਨਵੀਂ ਦਿੱਲੀ, 2 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਨਵੀਂ ਦਿੱਲੀ, 2 ਸਤੰਬਰ (ਪੀ.ਟੀ.ਆਈ.)-ਖੇਡ ਮੰਤਰਾਲੇ ਨੇ ਬੁੱਧਵਾਰ ਨੂੰ 503 ਐਥਲੀਟਾਂ ਲਈ 246 ਟੀਮ ਅਧਿਕਾਰੀਆਂ ਅਤੇ ਸਹਾਇਕ ਸਟਾਫ ਦੀ ਟੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ 19 ਸਤੰਬਰ ਨੂੰ ਜਾਪਾਨ ਦੇ ਆਈਚੀ-ਨਾਗੋਆ ਵਿਚ ਸ਼ੁਰੂ ਹੋਣ ਵਾਲੀਆਂ 20ਵੀਆਂ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣਗੇ।ਮੰਤਰਾਲੇ ਨੇ ਅਸਲ ਵਿਚ ਖੇਡਾਂ ਲਈ 492 ਐਥਲੀਟਾਂ ਨੂੰ ਮਨਜ਼ੂਰੀ ਦਿੱਤੀ ਸੀ ਪਰ ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਐਥਲੈਟਿਕਸ ਦਲ ਵਿਚ ਮੁੱਖ ਤੌਰ ‘ਤੇ ਕੁਝ ਨਾਂਅ ਸ਼ਾਮਿਲ ਕੀਤੇ ਗਏ ਹਨ।ਭਾਰਤ ਦੀ ਕੁੱਲ ਦਲ ਦੀ ਗਿਣਤੀ ਹੁਣ 768 ਹੈ। 79 ਮੈਂਬਰੀ ਐਥਲੈਟਿਕਸ ਦਲ, ਜੋ ਕਿ ਜ਼ਖ਼ਮੀ ਜੈਵਲਿਨ ਸੁਪਰਸਟਾਰ ਨੀਰਜ ਚੋਪੜਾ ਤੋਂ ਬਿਨਾਂ ਹੋਵੇਗਾ, ਨੂੰ 31 ਮੈਂਬਰਾਂ ਦਾ ਸਭ ਤੋਂ ਵੱਡਾ ਸਹਾਇਕ ਸਟਾਫ ਮਿਲਿਆ ਹੈ, ਜਿਸ ਵਿਚ ਰਾਸ਼ਟਰੀ ਕੋਚ ਪੀ. ਰਾਧਾਕ੍ਰਿਸ਼ਨਨ ਦੀ ਅਗਵਾਈ ਵਿਚ 20 ਕੋਚ ਸ਼ਾਮਿਲ ਹਨ।ਦੋਵਾਂ ਕ੍ਰਿਕਟ ਟੀਮਾਂ ਨੂੰ ਵੀ.ਵੀ.ਐਸ. ਲਕਸ਼ਮਣ ਦੀ ਅਗਵਾਈ ਵਿਚ 20 ਦਾ ਸਹਾਇਕ ਸਟਾਫ ਮਨਜ਼ੂਰ ਕੀਤਾ ਗਿਆ ਹੈ। 4 ਅਕਤੂਬਰ ਨੂੰ ਸਮਾਪਤ ਹੋਣ ਵਾਲੀਆਂ ਖੇਡਾਂ ਦੌਰਾਨ ਭਾਰਤ 36 ਖੇਡਾਂ ਵਿਚ ਹਿੱਸਾ ਲਵੇਗਾ।

Ad Position 22
No active advertisement
ਪਿਛਲੀ ਖ਼ਬਰ ਲੈਸਟਰ ਵਿਖੇ ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਦੀ ਯਾਦ ’ ਚ ਸਾਲਾਨਾ ਮਹਾਨ ਗੁਰਮਤਿ ਸਮਾਗਮ ਅਗਲੀ ਖ਼ਬਰ ਵਿਨੇਸ਼ ਫੋਗਾਟ ਦੀ ਪਟੀਸ਼ਨ ’ਤੇ ਕੁਸ਼ਤੀ ਫੈਡਰੇਸ਼ਨ ਤੋਂ ਜਵਾਬ ਤਲਬ
Ad Position 24