28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਉਲੰਪਿਕ ’ ਚ ਭਾਗੀਦਾਰੀ ਵਧਾਉਣ ਲਈ ਹੁਣ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਹੋਏਗਾ - ਮੋਦੀ ਕਿਹਾ, ਨੌਜਵਾਨਾਂ ਨੂੰ ਸਕ੍ਰੀਨ ਟਾਈਮ ਤੋਂ ਜ਼ਿਆਦਾ ਖੇਡ ਮੈਦਾਨਾਂ ਦੀ ਲੋੜ

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਲੰਪਿਕ ’ਚ ਭਾਰਤ ਦੀ ਭਾਗੀਦਾਰੀ ਵਧਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ 2036 ਉਲੰਪਿਕ ਲਈ ਹੁਣੇ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਹੋਏਗਾ। ਭਾਰਤ ਦੀ ਉਲੰਪਿਕ ’ਚ ਸੀਮਿਤ ਖੇਡਾਂ ਦੀ ਭਾਗੀਦਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਉਲੰਪਿਕ ’ਚ 20 ਤੋਂ ਵੱਧ ਖੇਡਾਂ ’ਚ ਭਾਗੀਦਾਰੀ ਨਹੀਂ ਰਹੀ, ਜਦਕਿ ਦੂਜੇ ਦੇਸ਼ ਤਗਮੇ ਜਿੱਤ ਰਹੇ ਹਨ।

Ad Position 21
No active advertisement
ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨਵੀਂ ਦਿੱਲੀ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। 28-08-2026

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਲੰਪਿਕ ’ਚ ਭਾਰਤ ਦੀ ਭਾਗੀਦਾਰੀ ਵਧਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ 2036 ਉਲੰਪਿਕ ਲਈ ਹੁਣੇ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਹੋਏਗਾ। ਭਾਰਤ ਦੀ ਉਲੰਪਿਕ ’ਚ ਸੀਮਿਤ ਖੇਡਾਂ ਦੀ ਭਾਗੀਦਾਰੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਉਲੰਪਿਕ ’ਚ 20 ਤੋਂ ਵੱਧ ਖੇਡਾਂ ’ਚ ਭਾਗੀਦਾਰੀ ਨਹੀਂ ਰਹੀ, ਜਦਕਿ ਦੂਜੇ ਦੇਸ਼ ਤਗਮੇ ਜਿੱਤ ਰਹੇ ਹਨ। ਭਾਰਤ ਨੂੰ ਨਵੀਆਂ ਖੇਡਾਂ ’ਚ ਵੀ ਅੱਗੇ ਵਧਣਾ ਹੋਏਗਾ। ਪ੍ਰਧਾਨ ਮੰਤਰੀ ਨੇ ਉਕਤ ਅਪੀਲ ਵੀਰਵਾਰ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ 1500 ਤੋਂ ਵੱਧ ਥਾਵਾਂ ’ਤੇ ਨੌਜਵਾਨਾਂ ਅਤੇ ਖਿਡਾਰੀਆਂ ਨਾਲ ਕੀਤੇ ਵਰਚੁਅਲ ਸੰਵਾਦ ’ਚ ਕੀਤੀ। ਰਾਸ਼ਟਰੀ ਖੇਡ ਦਿਵਸ ਮੌਕੇ ‘ਖੇਲੋ ਇੰਡੀਆ ਡਾਇਲਾਗ - ‘ਖੇਲ ਕੀ ਬਾਤ ਪ੍ਰਧਾਨ ਮੰਤਰੀ ਮੋਦੀ ਕੇ ਸਾਥ’ ਪ੍ਰੋਗਰਾਮ ਦੇਸ਼ ਭਰ ’ਚ 1500 ਤੋਂ ਵੱਧ ਸਿੱਖਿਆ ਸੰਸਥਾਵਾਂ ’ਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ 2036 ਉਲੰਪਿਕ ਲਈ ਤਿਆਰੀਆਂ ਤੇਜ਼ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ 5 ਸਾਲ ਦੀ ਉਮਰ ਤੋਂ ਹੀ ਹੁਨਰ ਦੀ ਪਛਾਣ ਕਰਕੇ ਖਿਡਾਰੀਆਂ ਨੂੰ ਹਰ ਜ਼ਰੂਰੀ ਮਦਦ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਹਰ ਜ਼ਰੂਰੀ ਮਦਦ ਮੁਹੱਈਆ ਕਰਵਾਏਗੀ। ਉਨ੍ਹਾਂ ਨਵੀਆਂ ਖੇਡਾਂ ’ਚ ਭਾਗੀਦਾਰੀ ਵਧਾਉਣ ਦੀ ਅਪੀਲ ਕਰਦਿਆਂ ਸਰਫਿੰਗ ਦੀ ਮਿਸਾਲ ਦਿੰਦਿਆਂ ਕਿਹਾ ਕਿ ਲੰਬੀ ਸਮੁੰਦਰੀ ਸਾਹਿਲੀ ਰੇਖਾ ਦੇ ਬਾਵਜੂਦ ਭਾਰਤ ਅਜੇ ਸਰਫਿੰਗ ’ਚ ਪਿੱਛੇ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਖੇਡਾਂ ’ਚ ਅੱਗੇ ਆਉਣ ਲਈ ਪ੍ਰੇਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਕ੍ਰੀਨ ਟਾਈਮ ਤੋਂ ਜ਼ਿਆਦਾ ਖੇਡ ਕੇਂਦਰ ਅਤੇ ਮੈਦਾਨ ਚਾਹੀਦੇ ਹਨ। ਪ੍ਰਧਾਨ ਮੰਤਰੀ ਦੀ ਇਹ ਅਪੀਲ ਨੌਜਵਾਨਾਂ ’ਚ ਮੋਬਾਈਲ ਦੀ ਵਧ ਰਹੀ ਆਦਤ ਦੇ ਪਿਛੋਕੜ ’ਚ ਕੀਤੀ ਗਈ। ਮੋਦੀ ਨੇ ਕਿਹਾ ਕਿ ਨਵੀਆਂ ਤਕਨੀਕਾਂ ਦੇ ਨਾਲ ਖੇਡਾਂ ’ਚ ਬਦਲਾਅ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸਵ. ਫੌਜਾ ਸਿੰਘ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ 100 ਸਾਲ ਦੀ ਉਮਰ ਤੋਂ ਬਾਅਦ ਵੀ ਫਿਟਨੈੱਸ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਖੇਡਾਂ ਪ੍ਰਤੀ ਸੋਚ ਬਦਲੀ ਹੈ। ਲੋਕ ਟ੍ਰਾਯਥਲਨ, 5 ਹਜ਼ਾਰ, 10 ਹਜ਼ਾਰ ਅਤੇ ਪਿੱਕਲਬਾਲ ਜਿਹੀਆਂ ਗਤੀਵਿਧੀਆਂ ’ਚ ਹਿੱਸਾ ਲੈਣ ਰਹੇ ਹਨ। ਇਹ ਖੇਡਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ’ਚ ਵੀ ਮਦਦ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਖੇਡ ਭਾਵਨਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ‘ਜੋ ਖੇਲੇਗਾ ਵੋ ਖਿਲੇਗਾ’ ਸਾਡੀ ਚੰਗੀ ਕੰਮ ਕਰਨ ਦੀ ਸ਼ੈਲੀ ਲਈ ਸਪੋਰਟਸਮੈਨਸ਼ਿਪ ਖੇਡ ਦੇ ਮੈਦਾਨ ’ਚ ਗਏ ਬਿਨਾਂ ਸਿੱਖਣੀ ਮੁਸ਼ਕਿਲ ਹੁੰਦੀ ਹੈ। ਖੇਡਾਂ ਸਾਨੂੰ ਸਿਰਫ਼ ਚੈਂਪੀਅਨ ਬਣਾਉਣਾ ਨਹੀਂ ਸਿਖਾਉਂਦਿਆਂ ਸਗੋਂ ਬਿਹਤਰ ਮੁਕਾਬਲੇਬਾਜ਼ੀ ਵੀ ਸਿਖਾਉਂਦਿਆਂ ਹਨ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਉਨ੍ਹਾਂ ਦੇਸ਼ ਦੇ ਸਾਹਮਣੇ ਖੇਡ ਵਿਜ਼ਨ ਰੱਖਿਆ ਸੀ। ਇਹ ਸਿਰਫ਼ ਤਗਮੇ ਜਿੱਤਣ ਤੱਕ ਸੀਮਿਤ ਨਹੀਂ ਹੈ, ਸਗੋਂ ਵਿਕਸਿਤ ਭਾਰਤ ਅਤੇ ਦੇਸ਼ ਦੀ ਖੇਡ ਸ਼ਕਤੀ ਵਧਾਉਣ ਦੀ ਮੁਹਿੰਮ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਹਾਕੀ ਖਿਡਾਰੀ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਮਹਾਨ ਬੇਟੇ ਮੇਜਰ ਧਿਆਨਚੰਦ ਨੂੰ ਯਾਦ ਕਰਨ ਦਾ ਮੌਕਾ ਵੀ ਹੈ। ਸੌ ਸਾਲ ਪਹਿਲਾਂ ਜਦੋਂ ਭਾਰਤੀ ਫ਼ੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ ਅਤੇ ਮੇਜਰ ਧਿਆਨਚੰਦ ਉਸ ਟੀਮ ਦਾ ਹਿੱਸਾ ਸਨ। ਇਸੇ ਨਾਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ 100 ਸਾਲ ਪੁਰਾਣੇ ਖੇਡ ਸੰਬੰਧਾਂ ਦੀ ਨੀਂਹ ਪਈ। ਇਸ ਪ੍ਰੋਗਰਾਮ ’ਚ ਖੇਡ ਮੰਤਰੀ ਮਨਸੁਖ ਮਾਂਡਵੀਆ, ਭਾਰਤੀ ਉਲੰਪਿਕ ਫੈਡਰੇਸ਼ਨ ਦੀ ਮੁਖੀ ਪੀ.ਟੀ. ਊਸ਼ਾ ਤੋਂ ਇਲਾਵਾ ਕਈ ਸਾਬਕਾ ਖਿਡਾਰੀ ਅਤੇ ਅੰਤਰਰਾਸ਼ਟਰੀ ਤਗਮਾ ਜੇਤੂ ਵੀ ਸ਼ਾਮਿਲ ਹੋਏ, ਜਿਨ੍ਹਾਂ ’ਚ ਮਨਿਕਾ ਬੱਤਰਾ, ਮੀਰਾਬਾਈ ਚਾਨੂ, ਦੀਪਾ ਕਰਮਾਰ, ਸਾਇਨਾ ਨੇਹਾਵਾਲ, ਮੈਰੀਕਾਮ, ਬਾਈਂਚੁੰਗ ਭੂਟੀਆ, ਪੁਲੇਲਾ ਗੋਪੀਚੰਦ ਆਦਿ ਵੀ ਸ਼ਾਮਿਲ ਹੋਏ।

Ad Position 22
No active advertisement
ਪਿਛਲੀ ਖ਼ਬਰ ਪਾਕਿ ਲਈ ਚੋਟੀ ਦੀਆਂ ਟੀਮਾਂ ਨਾਲ ਦੁਵੱਲੀ ਲੜੀ ਖੇਡਣਾ ਹੋ ਸਕਦੈ ਔਖਾ-ਮੋਇਨ ਖ਼ਾਨ ਅਗਲੀ ਖ਼ਬਰ ਭਾਰਤ ਨੇ ਹਾਸਿਲ ਕੀਤਾ 5ਵਾਂ ਸਥਾਨ, ਜਰਮਨੀ ਨੂੰ 3-1 ਨਾਲ ਹਰਾਇਆ, ਤੋੜਿਆ 52 ਸਾਲ ਪੁਰਾਣਾ ਰਿਕਾਰਡ
Ad Position 24