17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰੋਗਪ੍ਰਤੀਰੋਧੀ ਸ਼ਕਤੀ ਅਤੇ ਵਿਟਾਮਿਨ ਨਾਲ ਭਰਪੂਰ ਸ਼ਹਿਦ

Ad Position 21
No active advertisement
ਅਜੀਤ ਡੈਸਕ 30-01-2026

aਸ਼ਹਿਦ ਮਿੱਠਾ ਹੋਣ ਦੇ ਨਾਲ-ਨਾਲ ਇਕ ਰੋਗ ਪ੍ਰਤੀਰੋਧੀ ਅਤੇ ਵਿਟਾਮਿਨ ਦੇਣ ਵਾਲਾ ਪਦਾਰਥ ਹੈ। ਸ਼ਹਿਦ ਵਿਚ ਅਣਗਿਣਤ ਬਨਸਪਤੀਆਂ ਦਾ ਸੱਤ ਮੌਜੂਦ ਰਹਿੰਦਾ ਹੈ। ਇਸ ਵਿਚ ਕੁਦਰਤੀ ਰੋਗ ਪ੍ਰਤੀਰੋਧੀ ਤੱਤ ਅਤੇ ਸ਼ਕਤੀਵਰਧਕ ਤੱਤ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਸ ਤਰ੍ਹਾਂ ਦੇ ਅਮੁੱਲ ਤੱਤਾਂ ਦਾ ਕਿਸੇ ਵੀ ਇਕ ਪੱਧਤੀ ਨਾਲ ਬਣਾਏ ਗਏ ਕਿਸੇ ਵੀ ਟਾਨਿਕ ਵਿਚ ਪਾਇਆ ਜਾਣਾ ਅਸੰਭਵ ਹੈ। ਜੇਕਰ ਸ਼ਹਿਦ ਦਾ ਰਸਾਇਣਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸ਼ਹਿਦ ਵਿਚ ਚੀਨੀ ਤੋਂ ਇਲਾਵਾ ਅਲਬਿਊਮਿਨ, ਚਰਬੀ, ਪਰਾਗ, ਕੇਸਰ, ਵਿਟਾਮਿਨ-ਸੀ ਅਤੇ ਭਰਪੂਰ ਮਾਤਰਾ ਵਿਚ ਖਣਿਜ ਦਾ ਮਿਸ਼ਰਨ ਪਾਇਆ ਜਾਂਦਾ ਹੈ। ਮਨੁੱਖ ਦਾ ਹਾਜ਼ਮਾ ਤੰਤਰ ਇਸ ਨੂੰ ਹਜ਼ਮ ਕਰਨ ਵਿਚ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸੇ ਗੁਣ ਕਾਰਨ ਇਹ ਰੋਗੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਇਆ ਹੈ।
ਸ਼ਹਿਦ ਇਕ ਪੌਸ਼ਟਿਕਤਾ ਨਾਲ ਭਰਪੂਰ ਭੋਜਨ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰ ਕੇ ਰੋਗਾਣੂਆਂ ਦਾ ਨਾਸ਼ ਕਰਦਾ ਹੈ। ਸ਼ਹਿਦ ਦੀਆਂ ਮੱਖੀਆਂ ਵਲੋਂ ਇਹ ਅਨਮੋਲ ਕੁਦਰਤੀ ਤੋਹਫ਼ਾ ਰੋਗੀਆਂ ਲਈ ਇਕ ਰਾਮਬਾਣ ਦਵਾਈ ਸਿੱਧ ਹੋਇਆ ਹੈ। ਸ਼ਹਿਦ ਨੂੰ ਸਾਲਾਂਬੱਧੀ ਵੀ ਰੱਖਿਆ ਜਾਵੇ ਤਾਂ ਇਸ ਵਿਚ ਸੜਨ ਦੇ ਲੱਛਣ ਨਹੀਂ ਆਉਂਦੇ। ਇਸ ਨੂੰ ਕਿਸੇ ਵੀ ਹੋਰ ਤੱਤ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ। ਇਸ ਨੂੰ ਕਿਸੇ ਹੋਰ ਤੱਤ ਦੇ ਨਾਲ ਮਿਲਾਉਣ 'ਤੇ ਇਹ ਖ਼ਤਮ ਹੋ ਜਾਂਦਾ ਹੈ ਜਾਂ ਆਪਣੀ ਗੁਣਵਤਾ ਗਵਾ ਦਿੰਦਾ ਹੈ। ਸ਼ਹਿਦ ਦੇ ਸਭ ਤੱਤਾਂ ਨੂੰ ਮਿਲਾ ਕੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮਯਾਬ ਰਹੇ। ਚਾਹ, ਕੌਫ਼ੀ ਵਰਗੇ ਪੀਣ ਵਾਲੇ ਪਦਾਰਥਾਂ ਦੀ ਥਾਂ 'ਤੇ ਇਕ ਕੱਪ ਪਾਣੀ ਵਿਚ ਦੋ ਚਮਚ ਸ਼ਹਿਦ ਪਾ ਕੇ ਹਰ ਰੋਜ਼ ਪੀਤਾ ਜਾਵੇ ਤਾਂ ਇਹ ਸਰੀਰ ਦੀ ਥਕਾਵਟ ਨੂੰ ਦੂਰ ਕਰਕੇ ਹਾਜ਼ਮਾ ਸ਼ਕਤੀ ਅਤੇ ਸਾਡੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦਾ ਹੈ। ਸਿਹਤ ਦੇ ਵਾਧੇ ਲਈ ਸ਼ਹਿਦ ਦਾ ਪ੍ਰਯੋਗ ਸਰਬੋਤਮ ਹੈ। ਹੁਣ ਸ਼ਹਿਦ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਨਿਰਮਾਣ ਹੋ ਰਿਹਾ ਹੈ।
ਹਾਜ਼ਮਾਤੰਤਰ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਸ਼ਕਤੀ ਹਾਸਿਲ ਕਰਨ ਲਈ ਅਣਗਿਣਤ ਟਾਨਿਕ ਬਾਜ਼ਾਰ ਵਿਚ ਮੌਜੂਦ ਹਨ ਪਰ ਇਹ ਫ਼ਾਇਦਾ ਦੇਣ ਦੇ ਨਾਲ-ਨਾਲ ਆਪਣਾ ਬੁਰਾ ਪ੍ਰਭਾਵ ਵੀ ਛੱਡ ਸਕਦੇ ਹਨ ਪਰ ਸ਼ਹਿਦ ਇਨ੍ਹਾਂ ਸਭ ਦਾ ਬਦਲ ਹੈ। ਇਸ ਦੇ ਲਾਭ ਅਣਗਿਣਤ ਹਨ ਪਰ ਹਾਨੀਆਂ ਬਿਲਕੁਲ ਨਹੀਂ ਹਨ।

Ad Position 22
No active advertisement
ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਲੰਮੀ ਉਮਰ : ਖ਼ਾਸ ਮਹੱਤਵ ਰੱਖਦਾ ਹੈ ਪਿਆਰ
Ad Position 24