ਕੁਝ ਲੋਕ ਆਪਣੇ ਘਰ ਦੀ ਬਾਊਾਡਰੀ ਦੇ ਬਾਹਰ ਵੱਡੇ-ਵੱਡੇ ਬੂਟੇ ਇਸ ਲਈ ਲਗਾ ਦਿੰਦੇ ਹਨ ਕਿ ਦੂਸਰੇ ਲੋਕ ਉਨ੍ਹਾਂ ਦੇ ਘਰ ਅੱਗੇ ਕਿਤੇ ਆਪਣਾ ਵਾਹਨ ਨਾ ਖੜ੍ਹਾ ਕਰ ਦੇਣ | ਅਜਿਹੇ ਲੋਕ ਇਕ ਵਾਰ ਬੂਟੇ ਲਗਾਉਣ ਤੋਂ ਬਾਅਦ ਉਸ ਦੀ ਦੇਖ-ਭਾਲ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਕਿਉਂਕਿ ਉਨ੍ਹਾਂ ਬੂਟੇ ਨਾਲ ਕੋਈ ਮਤਲਬ ਨਹੀਂ ਹੁੰਦਾ | ਉਨ੍ਹਾਂ ਨੂੰ ਤਾਂ ਆਪਣੇ ਘਰ ਦੇ ਸਾਹਮਣੇ ਜਾਂ ਪਿੱਛੇ ਜਾਂ ਅੱਗੇ ਦੀ ਜਗ੍ਹਾ ਨੂੰ ਘੇਰਨ ਲਈ ਬੂਟੇ ਲਗਾਉਣੇ ਹੁੰਦੇ ਹਨ |

ਅਜਿਹੇ ਲੋਕ ਵੀ ਵੱਡੇ ਗਮਲੇ 'ਚ ਵੱਡੇ ਅਤੇ ਮਹਿੰਗੇ ਬੂਟੇ ਲਗਾਉਣ ਦੇ ਬਾਵਜੂਦ ਉਨ੍ਹਾਂ ਦੀ ਦੇਖਭਾਲ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ | ਨਤੀਜਾ ਇਹ ਹੁੰਦਾ ਹੈ ਕਿ ਲੋੜ ਮੁਤਾਬਿਕ ਪਾਣੀ, ਖਾਦ ਅਤੇ ਦੇਖਭਾਲ ਦੀ ਘਾਟ ਦੇ ਚਲਦੇ ਇਹ ਬੂਟੇ ਸੁੱਕ ਕੇ ਬਰਬਾਦ ਹੋ ਜਾਂਦੇ ਹਨ | ਪਰ ਵੱਡੇ-ਵੱਡੇ ਗਮਲਿਆਂ ਜਾਂ ਕੰਟੇਨਰਾਂ 'ਚ ਭਰੀ ਮਿੱਟੀ 'ਚ ਇਹ ਬੂਟੇ ਪੂਰੀ ਤਰ੍ਹਾਂ ਖਰਾਬ ਹੋ ਜਾਂਦੇ ਹਨ | ਹਾਂ, ਪਰ ਜਿਸ ਮਕਸਦ ਲਈ ਉਨ੍ਹਾਂ ਬੂਟਾ ਲਗਾਇਆ ਸੀ, ਉਸ ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ | ਦਰਅਸਲ ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਨੂੰ ਕੁਦਰਤ ਨਾਲ ਪਿਆਰ ਹੋਵੇ | ਜੋ ਲੋਕ ਬੂਟਿਆਂ ਪ੍ਰਤੀ ਦਿਆਲੂ ਹੁੰਦੇ ਹਨ ਜਾਂ ਬੂਟਿਆਂ ਨੂੰ ਸਫਲਤਾਪੂਰਵਕ ਦੇਖਭਾਲ ਕਰ ਸਕਦੇ ਹਨ, ਉਹ ਬੂਟਿਆਂ ਪ੍ਰਤੀ ਹੀ ਨਹੀਂ ਸਗੋਂ ਦੂਸਰੇ ਜੀਵ-ਜੰਤੂਆਂ ਪ੍ਰਤੀ ਵੀ ਬੇਹੱਦ ਦਿਆਲੂ ਹੁੰਦੇ ਹਨ | ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ ਕਿ ਬੂਟੇ ਬੋਲ ਨਹੀਂ ਸਕਦੇ | ਜਿਵੇਂ ਸਾਡੇ ਪਾਲਤੂ ਜੀਵ ਬੋਲ ਸਕਦੇ ਹਨ, ਉਹ ਭੁੱਖੇ ਜਾਂ ਪਿਆਸੇ ਹੁੰਦੇ ਹਨ ਤਾਂ ਉਹ ਸਾਡੇ ਤੋਂ ਭੋਜਨ ਮੰਗਦੇ ਹਨ | ਪਰ ਬੂਟੇ ਸਾਨੂੰ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਨੂੰ ਪਾਣੀ ਜਾਂ ਖਾਦ ਦੀ ਜ਼ਰੂਰਤ ਹੈ | ਬੂਟੇ ਪੂਰੀ ਤਰ੍ਹਾਂ ਨਾਲ ਮਨੁੱਖ ਦੀ ਦਇਆ 'ਤੇ ਨਿਰਭਰ ਕਰਦੇ ਹਨ | ਜਦੋਂ ਤੱਕ ਉਹ ਨਰਸਰੀ ਜਾਂ ਆਪਣੇ ਕੁਦਰਤੀ ਵਾਤਾਵਰਨ 'ਚ ਹੁੰਦੇ ਹਨ, ਤਦ ਤੱਕ ਉਹ ਸਿਹਤਮੰਦ ਰਹਿੰਦੇ ਹਨ, ਕਿਉਂਕਿ ਉਥੇ ਉਨ੍ਹਾਂ ਦੀ ਦੇਖਭਾਲ ਹੁੰਦੀ ਹੈ | ਪਰ ਇਕ ਵਾਰ ਜਦੋਂ ਅਸੀਂ ਉਸ ਨੂੰ ਗਮਲੇ ਵਿਚ ਲਾ ਕੇ ਕੈਦ ਕਰ ਦਿਦੇ ਹਾਂ ਤਾਂ ਫਿਰ ਉਹ ਸਾਡੀ ਦਇਆ 'ਤੇ ਨਿਰਭਰ ਹੋ ਜਾਂਦਾ ਹੈ | ਇਸ ਲਈ ਬੂਟਾ ਲਗਾਉਂਦੇ ਸਮੇਂ ਇਸ ਗੱਲ ਨੂੰ ਪਹਿਲਾਂ ਸੋਚ ਲਓ ਕਿ ਕੀ ਤੁਸੀਂ ਬੂਟੇ ਦੀ ਦੇਖਭਾਲ ਕਰਨ ਦੇ ਸਮਰੱਥ ਹੋ? ਕੀ ਤੁਹਾਡੇ ਕੋਲ ਏਨਾ ਸਮਾਂ ਹੈ ਕਿ ਤੁਸੀਂ ਉਸ ਨੂੰ ਪਾਣੀ ਦੇ ਸਕਦੇ ਹੋ? ਉਸ ਨੂੰ ਖਾਦ-ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹੋ? ਤੁਸੀਂ ਬੂਟੇ ਕਿਉਂ ਲਗਾ ਰਹੇ ਹੋ, ਤੁਹਾਡੇ ਦਿਮਾਗ਼ 'ਚ ਇਹ ਸਪੱਸ਼ਟ ਹੋਣਾ ਚਾਹੀਦਾ ਹੈ, ਜੇਕਰ ਤੁਸੀਂ ਇਸ ਨਾਲ ਘਰ ਜਾਂ ਬਾਹਰੀ ਹਿੱਸੇ 'ਚ ਬੂਟੇ ਲਗਾ ਕੇ ਉਨ੍ਹਾਂ ਨੂੰ ਸੁੱਕਣ ਲਈ ਛੱਡ ਦੇਣਾ ਹੈ ਤਾਂ ਇਹ ਬੂਟੇ ਨਾਲ ਜ਼ਿਆਦਤੀ ਨਹੀਂ ਤਾਂ ਕੀ ਹੈ? ਜੇਕਰ ਤੁਸੀਂ ਆਪਣੇ ਘਰ ਦੇ ਸਾਹਮਣੇ ਕਿਸੇ ਵਾਹਨ ਨੂੰ ਖੜ੍ਹਾ ਹੋਣਾ ਬਰਦਾਸ਼ਤ ਨਹੀਂ ਕਰ ਸਕਦੇ ਹੋ, ਘਰ ਦੇ ਨੇੜੇ ਦੀ ਜਗ੍ਹਾ ਨੂੰ ਘੇਰਨ ਲਈ ਜੇਕਰ ਤੁਸੀਂ ਬੂਟੇ ਲਗਾਉਂਦੇ ਹੋ ਤਾਂ ਉਸ ਬੂਟੇ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਜਾਂ ਖਾਲੀ ਘਰ ਦੇ ਅੱਗੇ ਖਾਲੀ ਜ਼ਮੀਨ 'ਤੇ ਆਪਣਾ ਕਬਜ਼ਾ ਦਿਖਾਉਣਾ ਹੀ ਤੁਹਾਡਾ ਮਕਸਦ ਹੈ |