26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਭਦੌੜ ਹਲਕੇ ਦੀ ਕ੍ਰਿਕਟ ਚੈਂਪੀਅਨਸ਼ਿਪ ਧੌਲਾ ਦੀ ਟੀਮ ਨੇ ਆਪਣੇ ਨਾਂਅ ਕੀਤੀ

ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)- ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਰਹਿਨੁਮਾਈ ਹੇਠ ਭਦੌੜ ਹਲਕੇ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਤੇ ਇਲਾਕੇ ਦੇ ਕ੍ਰਿਕਟ ਕਲੱਬਾਂ ਵਲੋਂ ਸਾਂਝੇ ਤੌਰ ’ਤੇ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਗਈ। ਇਹ ਚੈਂਪੀਅਨਸ਼ਿਪ 64 ਟੀਮਾਂ ’ਚੋਂ ਜਿੱਤ ਪ੍ਰਾਪਤ ਕਰਦਿਆਂ ਧੌਲਾ ਦੀ ਟੀਮ ਨੇ ਆਪਣੇ ਨਾਂਅ ਕੀਤੀ।

Ad Position 21
No active advertisement
ਵਿਧਾਇਕ ਲਾਭ ਸਿੰਘ ਉਗੋਕੇ ਸੁੱਖੀ ਧੌਲਾ ਨੂੰ ਇਲੈਕਟ੍ਰੋਨਿਕ ਸਕੂਟਰੀ ਨਾਲ ਸਨਮਾਨਿਤ ਕਰਦੇ ਹੋਏ। ਤਸਵੀਰ : ਸੁਰੇਸ਼ ਗੋਗੀ 26-11-2026
ਸ਼ਹਿਣਾ, 25 ਨਵੰਬਰ (ਸੁਰੇਸ਼ ਗੋਗੀ)- ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਰਹਿਨੁਮਾਈ ਹੇਠ ਭਦੌੜ ਹਲਕੇ ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਤੇ ਇਲਾਕੇ ਦੇ ਕ੍ਰਿਕਟ ਕਲੱਬਾਂ ਵਲੋਂ ਸਾਂਝੇ ਤੌਰ ’ਤੇ ਕ੍ਰਿਕਟ ਚੈਂਪੀਅਨਸ਼ਿਪ ਕਰਵਾਈ ਗਈ। ਇਹ ਚੈਂਪੀਅਨਸ਼ਿਪ 64 ਟੀਮਾਂ ’ਚੋਂ ਜਿੱਤ ਪ੍ਰਾਪਤ ਕਰਦਿਆਂ ਧੌਲਾ ਦੀ ਟੀਮ ਨੇ ਆਪਣੇ ਨਾਂਅ ਕੀਤੀ। ਉਗੋਕੇ ਦੇ ਸਰਬੰਸਦਾਨੀ ਖੇਡ ਸਟੇਡੀਅਮ ’ਚ ਇਸ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਚਾਰ ਦਿਨ ਭਗਤਪੁਰਾ ਤੇ ਸੁਖਪੁਰਾ ਦੇ ਖੇਡ ਗਰਾਊਂਡਾਂ ’ਚ ਕ੍ਰਿਕਟ ਦੇ ਮੈਚ ਕਰਵਾਏ ਗਏ। ਫਾਈਨਲ ਮੁਕਾਬਲੇ ਸੁਖਪੁਰਾ ਦੇ ਖੇਡ ਗਰਾਉਂਡ ’ਚ ਸਮਾਪਤ ਹੋਏ। ਆਖ਼ਰੀ ਦਿਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ ਨੇ ਵੀ ਸ਼ਮੂਲੀਅਤ ਕੀਤੀ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਉਹ ਖ਼ੁਦ ਕ੍ਰਿਕਟ ਦੇ ਖਿਡਾਰੀ ਰਹੇ ਹਨ, ਜਿਸ ਲਈ ਇਸ ਖੇਡ ਦਿਲੋਂ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਦੇ ਵਿਧਾਇਕ ਲਾਭ ਸਿੰਘ ਨੇ ਚੈਂਪੀਅਨਸ਼ਿਪ ਕਰਵਾ ਕੇ ਖਿਡਾਰੀਆਂ ’ਚ ਇਸ ਖੇਡ ਦੀ ਭਾਵਨਾ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਹਲਕਾ ਵਿਧਾਇਕ ਲਾਭ ਸਿੰਘ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਕ੍ਰਿਕਟ ਖਿਡਾਰੀ ਇਸ ਚੈਂਪੀਅਨਸ਼ਿਪ ਦੇ ਲਈ ਵੱਡਾ ਸਹਿਯੋਗ ਦੇਣ ਸਦਕਾ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਹੁਣ ਫੁੱਟਬਾਲ ਦੇ ਖਿਡਾਰੀਆਂ ਵਲੋਂ ਵੀ ਚੈਂਪੀਅਨਸ਼ਿਪ ਕਰਵਾਏ ਜਾਣ ਦੀ ਮੰਗ ਕੀਤੀ ਗਈ। ਜਿਸ ਦੇ ਚੱਲਦਿਆਂ ਦਸੰਬਰ ਦੇ ਪਹਿਲੇ ਹਫ਼ਤੇ ਫੁੱਟਬਾਲ ਦੀ ਚੈਂਪੀਅਨਸ਼ਿਪ ਕਰਵਾਈ ਜਾਵੇਗੀ। ਜਿਸ ਦੇ ਇਨਾਮ ਵੀ ਸ਼ਾਨਦਾਰ ਹੋਣਗੇ। ਉਨ੍ਹਾਂ ਕਿਹਾ ਕਿ ਭਦੌੜ ਹਲਕੇ ਦਾ ਲੈਦਰ ਦੀ ਬਾਲ ਦਾ ਕ੍ਰਿਕਟ ਕਲੱਬ ਗਠਿਤ ਕਰਨ ਲਈ ਟਰਾਇਲ ਛੇਤੀ ਹੀ ਲਏ ਜਾਣਗੇ। ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਧੌਲਾ ਦੀ ਟੀਮ ਨੇ 1 ਲੱਖ 25 ਹਜ਼ਾਰ ਦਾ ਇਨਾਮ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅਸਪਾਲ ਕਲਾਂ ਦੀ ਟੀਮ 75 ਹਜ਼ਾਰ ਰੁਪਏ ਦਾ ਇਨਾਮ ਜਿੱਤ ਕੇ ਦੂਜੇ ਸਥਾਨ ’ਤੇ ਰਹੀ। ਢਿੱਲਵਾਂ ਤੇ ਘੁੰਨਸ ਤੀਜੇ ਅਤੇ ਚੌਥੇ ਸਥਾਨ ’ ਤੇ ਰਹੀਆਂ। ਸੁੱਖੀ ਧੌਲਾ ਨੂੰ ਮੈਨ ਆਫ਼ ਦੀ ਸੀਰੀਜ਼ ਐਲਾਨਦਿਆਂ ਇਲੈਕਟ੍ਰੋਨਿਕ ਸਕੂਟਰੀ ਨਾਲ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸਰਪੰਚ ਹਰਚਰਨ ਸਿੰਘ ਮਾਨ ਸਟੇਟ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ, ਪ੍ਰਗਟ ਸਿੰਘ ਮਕਸੂਥਾ, ਚੇਅਰਮੈਨ ਅੰਮ੍ਰਿਤ ਸਿੰਘ ਢਿੱਲਵਾਂ, ਥਾਣਾ ਮੁਖੀ ਰੈਨੂੰ ਪਰੋਚਾ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਸਰਪੰਚ ਰਾਮ ਸਿੰਘ ਦਿਉਲ, ਹਰਲੀਨ ਸਿੰਘ ਚੰਨੀ, ਸੁਖਚੈਨ ਸਿੰਘ ਫ਼ੌਜੀ, ਹਰਦੀਪ ਸਿੰਘ ਹੈਰੀ, ਅਮਨਾ ਦਰਾਜ, ਅਮਨਦੀਪ ਸਿੰਘ ਚੂੰਘਾ ਚੇਅਰਮੈਨ, ਮੁਖਤਿਆਰ ਰਾਮ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦਾ ਸਵਾਗਤ ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਹਾਈ ਸਕੂਲ ਰਾਮਗੜ੍ਹ ਵਿਖੇ ਲਾਇਬ੍ਰੇਰੀ ਦਾ ਕੀਤਾ ਉਦਘਾਟਨ
Ad Position 24