25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਿੰਜਾਈ ਦੇ ਬਿਹਤਰ ਪ੍ਰਬੰਧਾਂ ਕਾਰਨ ਕਣਕ ਦਾ ਰਕਬਾ ਸਥਿਰ ਰਹਿਣ ਦੀ ਉਮੀਦ

ਮੂਨਕ, 25 ਨਵੰਬਰ (ਕੇਵਲ ਸਿੰਗਲਾ)- ਦੇਸ਼ ਵਿੱਚ ਕਣਕ ਦੀ ਬਿਜਾਈ ਹੇਠ ਰਕਬਾ ਇਸ ਵਾਰ ਪਿਛਲੇ 26 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਵੱਲ ਵਧ ਰਿਹਾ ਹੈ, ਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਫ਼ਿਲਹਾਲ ਅਜਿਹੀ ਸਥਿਤੀ ਬਣਦੀ ਨਜ਼ਰ ਨਹੀਂ ਆ ਰਹੀ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਿੰਜਾਈ ਦੇ ਬਿਹਤਰ ਪ੍ਰਬੰਧ ਹੋਣ ਕਾਰਨ ਕਣਕ ਹੇਠ ਰਕਬਾ ਲਗਭਗ ਸਥਿਰ ਰਹਿਣ ਦੀ ਉਮੀਦ ਹੈ।

Ad Position 21
No active advertisement
ਅਜੀਤ ਡੈਸਕ 26-11-2026
ਮੂਨਕ, 25 ਨਵੰਬਰ (ਕੇਵਲ ਸਿੰਗਲਾ)- ਦੇਸ਼ ਵਿੱਚ ਕਣਕ ਦੀ ਬਿਜਾਈ ਹੇਠ ਰਕਬਾ ਇਸ ਵਾਰ ਪਿਛਲੇ 26 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਵੱਲ ਵਧ ਰਿਹਾ ਹੈ, ਪਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਫ਼ਿਲਹਾਲ ਅਜਿਹੀ ਸਥਿਤੀ ਬਣਦੀ ਨਜ਼ਰ ਨਹੀਂ ਆ ਰਹੀ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਿੰਜਾਈ ਦੇ ਬਿਹਤਰ ਪ੍ਰਬੰਧ ਹੋਣ ਕਾਰਨ ਕਣਕ ਹੇਠ ਰਕਬਾ ਲਗਭਗ ਸਥਿਰ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਘੱਟ ਮੀਂਹ ਅਤੇ ਮਿੱਟੀ ਵਿੱਚ ਨਮੀ ਦੀ ਕਮੀ ਕਾਰਨ ਦੇਸ਼ ਦੇ ਕਈ ਹੋਰਨਾਂ ਸੂਬਿਆਂ ਵਿੱਚ ਕਿਸਾਨ ਕਣਕ ਦੀ ਥਾਂ ਬਦਲਵੀਂਆਂ ਫ਼ਸਲਾਂ ਬੀਜਣ ਨੂੰ ਤਰਜੀਹ ਦੇ ਰਹੇ ਹਨ। ਖੇਤੀਬਾੜੀ ਖੇਤਰ ਨਾਲ ਜੁੜੇ ਮਾਹਿਰਾਂ ਦੇ ਅਨੁਮਾਨ ਅਨੁਸਾਰ ਸਾਲ 2026-2 7 ਦੇ ਹਾੜ੍ਹੀ ਸੀਜ਼ਨ ਦੌਰਾਨ ਦੇਸ਼ ਵਿੱਚ ਕਣਕ ਹੇਠ ਰਕਬਾ ਪਿਛਲੇ ਸਾਲ ਦੇ ਰਿਕਾਰਡ 3.36 ਕਰੋੜ ਹੈਕਟੇਅਰ ਦੇ ਮੁਕਾਬਲੇ ਲਗਭਗ 6 ਫ਼ੀਸਦੀ ਘਟ ਕੇ 3.158 ਕਰੋੜ ਹੈਕਟੇਅਰ ਰਹਿ ਸਕਦਾ ਹੈ। ਜੇਕਰ ਇਹ ਅਨੁਮਾਨ ਸਹੀ ਸਾਬਤ ਹੁੰਦਾ ਹੈ ਤਾਂ ਸਾਲ 2000-01 ਤੋਂ ਬਾਅਦ ਕਣਕ ਦੇ ਰਕਬੇ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੋਵੇਗੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕਣਕ ਉਤਪਾਦਕ ਦੇਸ਼ ਹੈ, ਇਸ ਲਈ ਰਕਬੇ ਵਿੱਚ ਆਉਣ ਵਾਲੀ ਕਮੀ ਦਾ ਅਸਰ ਦੇਸ਼ ਦੀ ਕੁੱਲ ਪੈਦਾਵਾਰ ’ਤੇ ਪੈ ਸਕਦਾ ਹੈ। ਇਸ ਸਾਲ ਜੂਨ ਤੋਂ ਸਤੰਬਰ ਤੱਕ ਦੇਸ਼ ਵਿੱਚ ਮਾਨਸੂਨ ਦੀ ਬਾਰਿਸ਼ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਰਹੀ। ਐਲ ਨੀਨੋ ਦੇ ਪ੍ਰਭਾਵ ਕਾਰਨ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਦੇ ਕਈ ਖੇਤਰਾਂ ਵਿੱਚ ਆਮ ਨਾਲੋਂ 41 ਫ਼ੀਸਦੀ ਤੱਕ ਘੱਟ ਮੀਂਹ ਪਿਆ। ਪੰਜਾਬ ਤੇ ਹਰਿਆਣਾ ਵਿੱਚ ਨਹਿਰੀ ਅਤੇ ਟਿਊਬਵੈੱਲ ਸਿੰਜਾਈ ਦੇ ਬਿਹਤਰ ਪ੍ਰਬੰਧ ਹੋਣ ਕਾਰਨ ਕਣਕ ਹੇਠ ਰਕਬਾ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ। ਘੱਟ ਮੀਂਹ ਦਾ ਝੋਨੇ ਦੀ ਫ਼ਸਲ ’ਤੇ ਵੀ ਸਿੰਜਾਈ ਪ੍ਰਬੰਧਾਂ ਕਾਰਨ ਵੱਡਾ ਅਸਰ ਨਹੀਂ ਪਿਆ। ਪੰਜਾਬ ਵਿੱਚ ਇਸ ਸਮੇਂ ਕਣਕ ਦੀ ਬਿਜਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਸੂਬੇ ਵਿੱਚ ਕਣਕ ਹੇਠ ਕੁੱਲ ਰਕਬਾ ਲਗਭਗ 34.5 ਤੋਂ 35 ਲੱਖ ਹੈਕਟੇਅਰ ਰਹਿਣ ਦੀ ਉਮੀਦ ਹੈ। ਪੰਜਾਬ ਦੀ ਖੇਤੀ ਆਰਥਿਕਤਾ ਵਿੱਚ ਕਣਕ ਦੀ ਅਹਿਮ ਭੂਮਿਕਾ ਹੋਣ ਕਾਰਨ ਕਿਸਾਨ ਹਰ ਸਾਲ ਵੱਡੇ ਪੱਧਰ ’ਤੇ ਇਸ ਦੀ ਬਿਜਾਈ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਬਿਜਾਈ ਲਈ 20 ਨਵੰਬਰ ਤੱਕ ਦਾ ਸਮਾਂ ਸਭ ਤੋਂ ਢੁਕਵਾਂ ਮੰਨਿਆ ਜਾਂਦਾ ਹੈ। ਹਾਲਾਂਕਿ ਮੌਸਮ ਅਤੇ ਤਾਪਮਾਨ ਅਨੁਕੂਲ ਰਹਿਣ ਦੀ ਸੂਰਤ ਵਿੱਚ 2 5 ਨਵੰਬਰ ਤੱਕ ਵੀ ਬਿਜਾਈ ਕੀਤੀ ਜਾ ਸਕਦੀ ਹੈ। ਨਿਰਧਾਰਤ ਸਮੇਂ ਤੋਂ ਬਾਅਦ ਬਿਜਾਈ ਵਿੱਚ ਦੇਰੀ ਹੋਣ ਨਾਲ ਫ਼ਸਲ ਦੇ ਵਿਕਾਸ ਅਤੇ ਝਾੜ ’ਤੇ ਮਾੜਾ ਅਸਰ ਪੈ ਸਕਦਾ ਹੈ। ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕਣਕ ਹੇਠ ਰਕਬਾ ਘਟਣ ਦਾ ਇੱਕ ਵੱਡਾ ਕਾਰਨ ਪਾਣੀ ਦੀ ਕਿੱਲਤ ਦੇ ਨਾਲ-ਨਾਲ ਬਦਲਵੀਂਆਂ ਫ਼ਸਲਾਂ ਤੋਂ ਵਧੇਰੇ ਆਮਦਨ ਮਿਲਣ ਦੀ ਸੰਭਾਵਨਾ ਵੀ ਹੈ। ਕਿਸਾਨ ਸਰ੍ਹੋਂ, ਛੋਲਿਆਂ ਅਤੇ ਮੱਕੀ ਵਰਗੀਆਂ ਫ਼ਸਲਾਂ ਵੱਲ ਰੁਖ਼ ਕਰ ਰਹੇ ਹਨ, ਕਿਉਂਕਿ ਇਨ੍ਹਾਂ ਵਿੱਚੋਂ ਕਈ ਫ਼ਸਲਾਂ ਨੂੰ ਕਣਕ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਤੋਂ ਬਿਹਤਰ ਮੁਨਾਫ਼ਾ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਦਾ ਗੱਠਜੋੜ ਸੂਬੇ ਦੇ ਵਿਕਾਸ ਲਈ ਲਾਹੇਵੰਦ- ਮਨਤਾਰ ਸਿੰਘ ਬਰਾੜ ਅਗਲੀ ਖ਼ਬਰ ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਜਿੱਤੇ ਅੱਠ ਸੋਨ ਅਤੇ ਇੱਕ ਚਾਂਦੀ ਮੈਡਲ
Ad Position 24