ਪਸ਼ੂ ਪਾਲਣ ਵਿਭਾਗ ਵਲੋਂ ਮੁਰਹਾ ਪੀ.ਟੀ. ਸਕੀਮ ਤਹਿਤ ਕਾਫ਼ ਰੈਲੀ ਕਰਵਾਈ
ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਪਸ਼ੂ ਪਾਲਣ ਵਿਭਾਗ ਵਲੋਂ ਨੇੜਲੇ ਪਿੰਡ ਸੰਘੇੜਾ ਵਿਖੇ ਮੁਰਹਾ ਪੀ. ਟੀ.
ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਪਸ਼ੂ ਪਾਲਣ ਵਿਭਾਗ ਵਲੋਂ ਨੇੜਲੇ ਪਿੰਡ ਸੰਘੇੜਾ ਵਿਖੇ ਮੁਰਹਾ ਪੀ.ਟੀ. ਸਕੀਮ ਤਹਿਤ ਕਾਫ਼ ਰੈਲੀ ਕਰਵਾਈ ਗਈ ਅਤੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਜਾਗਰੂਕ ਕੀਤਾ ਗਿਆ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ: ਕਰਮਜੀਤ ਸਿੰਘ ਜੀ ਅਤੇ ਡਾ: ਗਗਨ ਬਜਾਜ ਕੋਆਰਡੀਨੇਟਰ ਮੁਰਰਾ ਪੀ.ਟੀ. ਪ੍ਰੋਜੈਕਟ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ: ਸੁਖਹਰਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੀ.ਟੀ. ਮੁਰਰਾ (ਆਰ.ਜੀ.ਐਮ.) ਸਕੀਮ ਬਰਨਾਲਾ ਜੀ ਦੀ ਦੇਖ-ਰੇਖ ਹੇਠ ਸਿਵਲ ਪਸ਼ੂ ਹਸਪਤਾਲ ਸੰਘੇੜਾ ਵਿਖੇ ਕਾਫ਼ ਰੈਲੀ ਕਰਵਾਈ ਗਈ। ਇਸ ਰੈਲੀ ਵਿਚ ਡਾ: ਗਗਨਜੋਤ ਸਿੰਘ ਵੈਟਰਨਰੀ ਅਫ਼ਸਰ ਬਰਨਾਲਾ ਅਤੇ ਡਾ: ਮਲਕੀਤ ਸਿੰਘ ਵੈਟਰਨਰੀ ਅਫ਼ਸਰ ਕੱਟੂ ਨੇ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿਚ ਕੁੱਲ 36 ਸਰਕਾਰੀ ਸੀਮਨ ਤੋਂ ਪੈਦਾ ਹੋਈਆਂ ਕੱਟੀਆਂ ਨੂੰ ਲੈ ਕੇ ਪਸ਼ੂ ਪਾਲਕਾਂ ਨੇ ਭਾਗ ਲਿਆ। ਮੁਕਾਬਲੇ ਵਿਚ ਸ: ਜਗਸੀਰ ਸਿੰਘ ਪੁੱਤਰ ਤੇਜਾ ਸਿੰਘ ਸੰਘੇੜਾ ਦੀ ਕੱਟੀ ਨੇ ਪਹਿਲਾ, ਸੁਖਪਾਲ ਸਿੰਘ ਪੁੱਤਰ ਬੇਅੰਤ ਸਿੰਘ ਸੰਘੇੜਾ ਦੀ ਕੱਟੀ ਨੇ ਦੂਸਰਾ ਅਤੇ ਜਗਦੇਵ ਸਿੰਘ ਪੁੱਤਰ ਗੁਰਜੀਤ ਸਿੰਘ ਸੰਘੇੜਾ ਦੀ ਕੱਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਕਾਫ਼ ਰੈਲੀ ਵਿਚ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾ: ਸੁਖਹਰਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਅਤੇ ਪ੍ਰੋਜੈਕਟ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ। ਕਾਫ਼ ਰੈਲੀ ਦਾ ਪੂਰਾ ਪ੍ਰਬੰਧ ਸੁਚੱਜੇ ਢੰਗ ਨਾਲ ਡਾ. ਗੁਰਜਾਪ ਸਿੰਘ ਅਤੇ ਵੈਟਰਨਰੀ ਇੰਸਪੈਕਟਰ ਸੰਜੇ ਕੁਮਾਰ ਨੇ ਕੀਤਾ। ਇਸ ਮੌਕੇ ਮੁੱਖ ਤੌਰ ਤੇ ਵੈਟਰਨਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ: ਲਵਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਫ਼ ਰੈਲੀ ਮੌਕੇ ਹਰਜਿੰਦਰ ਸਿੰਘ ਮਿਲਕ ਰਿਕਾਰਡਰ, ਰਾਹੁਲ ਯਾਦਵ ਮਿਲਕ ਰਿਕਾਰਡਰ ਤੋਂ ਇਲਾਵਾ ਪੀ.ਟੀ. ਸਟਾਫ਼ ਬਰਨਾਲਾ ਵਲੋਂ ਸੁਪਰਵਾਈਜ਼ਰ ਹਰਪਿੰਦਰਜੀਤ ਸਿੰਘ, ਸੁਪਰਵਾਈਜ਼ਰ ਰਮਨਪ੍ਰੀਤ ਸਿੰਘ ਅਤੇ ਮਿਲਕ ਟੈਸਟਰ ਕੰਵਲਜੀਤ ਸਿੰਘ ਹਾਜ਼ਰ ਰਹੇ।