20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ ਦੇ ਨਾ ਚੱਲਣ ਕਾਰਨ ਲੋਕ ਹੋ ਰਹੇ ਖ਼ੱਜਲ਼-ਖ਼ੁਆਰ, ਨਕਦੀ ਕਢਵਾਉਣ ਲਈ ਭਟਕਣ ਨੂੰ ਮਜਬੂਰ

ਤਪਾ ਮੰਡੀ, 20 ਨਵੰਬਰ (ਵਿਜੇ ਸ਼ਰਮਾ)-ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਬੈਂਕਾਂ ਵਲੋਂ ਲੋਕਾਂ ਨੂੰ ਆਨਲਾਈਨ ਬੈਂਕਿੰਗ ਅਤੇ ਏ. ਟੀ.

Ad Position 21
No active advertisement
ਤਪਾ ਵਿਖੇ ਬੈਂਕਾਂ ਦੇ ਬੰਦ ਪਏ ਏ.ਟੀ.ਐੱਮ. ਮਸ਼ੀਨ ਦੀ ਤਸਵੀਰ। ਤਸਵੀਰ : ਵਿਜੇ ਸ਼ਰਮਾ 21-11-2026
ਤਪਾ ਮੰਡੀ, 20 ਨਵੰਬਰ (ਵਿਜੇ ਸ਼ਰਮਾ)-ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਬੈਂਕਾਂ ਵਲੋਂ ਲੋਕਾਂ ਨੂੰ ਆਨਲਾਈਨ ਬੈਂਕਿੰਗ ਅਤੇ ਏ.ਟੀ.ਐਮ. ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਕਈ ਬੈਂਕਾਂ ਦੀਆਂ ਏ.ਟੀ.ਐਮ. ਮਸ਼ੀਨਾਂ ਬੰਦ ਰਹਿਣ ਜਾਂ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏ.ਟੀ.ਐਮ. ਮਸ਼ੀਨਾਂ ਬੰਦ ਹੋਣ ਕਾਰਨ ਖ਼ਾਸ ਕਰ ਕੇ ਬਜ਼ੁਰਗਾਂ, ਔਰਤਾਂ, ਮੁਲਾਜ਼ਮਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਨਕਦੀ ਕਢਵਾਉਣ ਲਈ ਇੱਕ ਏ.ਟੀ.ਐਮ. ਤੋਂ ਦੂਜੇ ਏ.ਟੀ.ਐਮ. ਤੱਕ ਚੱਕਰ ਲਗਾਉਣੇ ਪੈਂਦੇ ਹਨ। ਕਈ ਵਾਰ ਮਸ਼ੀਨਾਂ ਵਿਚ ਨਕਦੀ ਨਾ ਹੋਣ, ਤਕਨੀਕੀ ਖ਼ਰਾਬੀ ਜਾਂ ਸਰਵਰ ਦੀ ਸਮੱਸਿਆ ਕਾਰਨ ਲੋਕਾਂ ਨੂੰ ਖ਼ਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ। ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਮਸ਼ੀਨ ਪਿਛਲੇ ਦੋ ਦਿਨਾਂ ਤੋਂ ਕੰਮ ਨਹੀਂ ਕਰ ਰਹੀ ਜਿਸ ਕਰ ਕੇ ਲੋਕਾਂ ਨੂੰ ਬਿਨਾਂ ਪੈਸੇ ਕਢਵਾਏ ਹੀ ਬੇਰੰਗ ਪਰਤਣਾ ਪੈ ਰਿਹਾ ਹੈ। ਉੱਥੇ ਖੜੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਬੈਂਕ ਏ.ਟੀ.ਐਮ. ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਸ਼ੀਨਾਂ ਨੂੰ ਹਰ ਸਮੇਂ ਚਾਲੂ ਰੱਖਣ ਅਤੇ ਸਮੇਂ-ਸਮੇਂ ਸਿਰ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਲੋਕਾਂ ਨੇ ਬੈਂਕ ਪ੍ਰਬੰਧਕਾਂ ਅਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਏ.ਟੀ.ਐਮ. ਮਸ਼ੀਨਾਂ ਦੀਆਂ ਖ਼ਰਾਬੀਆਂ ਨੂੰ ਤੁਰੰਤ ਦੂਰ ਕਰ ਕੇ ਲੋਕਾਂ ਨੂੰ ਨਿਰਵਿਘਨ ਸਹੂਲਤ ਦਿੱਤੀ ਜਾਵੇ। ਇੱਕ ਹੋਰ ਨਵੀ ਗੱਲ ਵੇਖਣ ਨੂੰ ਮਿਲੀ ਕਿ ਪੰਜਾਬ ਨੈਸ਼ਨਲ ਬੈਂਕ 6 ਵਜੇ ਦੇ ਕਰੀਬ ਖ਼ਬਰ ਲਿਖੇ ਜਾਣ ਤੱਕ ਖੁੱਲ੍ਹਾ ਸੀ, ਜਦ ਬੈਂਕ ਦੇ ਅੰਦਰ ਜਾ ਕੇ ਪੁੱਛਿਆ ਕਿ ਏ.ਟੀ.ਐਮ. ਮਸ਼ੀਨ ਨਹੀਂ ਚੱਲ ਰਹੀ ਤਾਂ ਉਨ੍ਹਾਂ ਕਿਹਾ ਕਿ ਏ.ਟੀ.ਐਮ. ਮਸ਼ੀਨ ਖ਼ਰਾਬ ਹੈ, ਹੋਰ ਉਨ੍ਹਾਂ ਨੇ ਕੋਈ ਗੱਲ ਕਰਨੀ ਵਾਜਬ ਨਹੀਂ ਸਮਝੀ, ਪਰ ਲੋਕਾਂ ਦੇ ਵਿਚ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਸ਼ਾਇਦ ਪੰਜਾਬ ਨੈਸ਼ਨਲ ਬੈਂਕ ਰਾਤ ਨੂੰ ਵੀ ਖੁੱਲਣ ਲੱਗ ਗਿਆ ਹੈ ਜਿਸ ਕਰ ਕੇ ਬੈਂਕ ਵਿਚ ਇੱਕ ਦੋ ਬੈਠੇ ਅਧਿਕਾਰੀ ਕੰਮ ਕਰ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਮਹੰਤ ਜੰਗੀਰ ਦਾਸ ਦੀ ਬਰਸੀ ਸੰਬੰਧੀ ਧਾਰਮਿਕ ਸਮਾਗਮ 22 ਤੋਂ ਅਗਲੀ ਖ਼ਬਰ ਹੈੱਡਮਾਸਟਰ ਦਰਸ਼ਨ ਸਿੰਘ ਪੰਡੋਰੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ
Ad Position 24