03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਾਤਾ ਸਾਹਿਬ ਕੌਰ ਕਾਲਜ ਗਹਿਲ ਦੀਆਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦੇ ਨਤੀਜੇ ਰਹੇ ਸ਼ਾਨਦਾਰ

ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦਾ ਐੱਮ. ਏ.

Ad Position 21
No active advertisement
ਅਜੀਤ ਡੈਸਕ 03-11-2026
ਟੱਲੇਵਾਲ, 2 ਨਵੰਬਰ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ ਦਾ ਐੱਮ.ਏ. (ਪੰਜਾਬੀ) ਅਤੇ ਐੱਮ.ਐੱਸ.ਸੀ. (ਆਈ.ਟੀ.) ਦੇ ਨਤੀਜੇ ਸ਼ਾਨਦਾਰ ਰਹੇ। ਇਹ ਜਾਣਕਾਰੀ ਪ੍ਰਿੰਸੀਪਲ ਚਰਨਦੀਪ ਸਿੰਘ (ਡਾ.) ਨੇ ਦਿੱਤੀ ਤੇ ਦੱਸਿਆ ਕਿ ਐੱਮ.ਏ. ਪੰਜਾਬੀ ਭਾਗ ਪਹਿਲਾ (ਸਮੈਸਟਰ ਪਹਿਲਾ) ਵਿਚੋਂ ਵੀਰਪਾਲ ਕੌਰ ਨੇ 94 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਅਮਨਵੀਰ ਕੌਰ ਨੇ 90 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਨਵਦੀਪ ਕੌਰ ਨੇ 88 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਮ.ਐੱਸ.ਸੀ. (ਆਈ.ਟੀ.) ਭਾਗ ਦੂਜਾ (ਸਮੈਸਟਰ ਤੀਜਾ) ਵਿਚੋਂ ਅਮਨਦੀਪ ਕੌਰ ਨੇ 84 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਨਸੀਮ ਅਖ਼ਤਰ ਨੇ 82 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਹਰਲੀਨ ਕੌਰ ਨੇ 81 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਚਰਨਦੀਪ ਸਿੰਘ (ਡਾ:), ਡਾ: ਗੁਰਦੀਪ ਕੌਰ, ਡਾ: ਹਰਮੀਤ ਕੌਰ ਸਿੱਧੂ, ਪ੍ਰੋ: ਹਰਦੀਪ ਕੌਰ, ਪ੍ਰੋ: ਜਸਕਰਨ ਕੌਰ, ਪ੍ਰੋ: ਨਰਪ੍ਰੀਤ ਕੌਰ, ਪ੍ਰੋ: ਜਸਪ੍ਰੀਤ ਕੌਰ ਰਾਏਕੋਟ, ਪ੍ਰੋ: ਜਸਪ੍ਰੀਤ ਕੌਰ ਨੇ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦਾ ਅਸਲ ਮਕਸਦ ਆਪਣੇ-ਆਪ ਨੂੰ ਜਾਣਨਾ ਅਤੇ ਮਨ ਦੀ ਖ਼ੁਸ਼ੀ ਪ੍ਰਾਪਤ ਕਰਨਾ ਹੈ-ਪ੍ਰੋ: ਨੀਤੂ ਅਰੋੜਾ ਪੀ.ਐੱਮ. ਸ਼੍ਰੀ ਸਕ... ਅਗਲੀ ਖ਼ਬਰ ਜ਼ਿਲ੍ਹਾ ਵੈਦ ਮੰਡਲ ਵਲੋਂ ਧੰਨਵੰਤਰੀ ਦਿਵਸ ਮਨਾਇਆ
Ad Position 24