03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜ਼ਿਲ੍ਹਾ ਵੈਦ ਮੰਡਲ ਵਲੋਂ ਧੰਨਵੰਤਰੀ ਦਿਵਸ ਮਨਾਇਆ

ਬਰਨਾਲਾ, 2 ਨਵੰਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ ਸ੍ਰੀ ਧੰਨਵੰਤਰੀ ਭਗਵਾਨ ਜੀ ਦੀ ਜੈਯੰਤੀ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਬਰਨਾਲਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਜ਼ਿਲ੍ਹਾ ਵੈਦ ਮੰਡਲ ਰਜਿ: ਬਰਨਾਲਾ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਸਮਾਗਮ ਦੌਰਾਨ ਡਾ: ਅਮਨ ਕੌਂਸਲ ਜ਼ਿਲ੍ਹਾ ਆਯੁਰਵੈਦ ਯੂਨਾਨੀ ਅਫ਼ਸਰ ਡਰੱਗ ਇੰਸਪੈਕਟਰ ਆਯੁਰਵੈਦ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 03-11-2026
ਬਰਨਾਲਾ, 2 ਨਵੰਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ ਸ੍ਰੀ ਧੰਨਵੰਤਰੀ ਭਗਵਾਨ ਜੀ ਦੀ ਜੈਯੰਤੀ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ ਬਰਨਾਲਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਜ਼ਿਲ੍ਹਾ ਵੈਦ ਮੰਡਲ ਰਜਿ: ਬਰਨਾਲਾ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਮਨਾਈ ਗਈ। ਇਸ ਸਮਾਗਮ ਦੌਰਾਨ ਡਾ: ਅਮਨ ਕੌਂਸਲ ਜ਼ਿਲ੍ਹਾ ਆਯੁਰਵੈਦ ਯੂਨਾਨੀ ਅਫ਼ਸਰ ਡਰੱਗ ਇੰਸਪੈਕਟਰ ਆਯੁਰਵੈਦ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਡਾ: ਕੌਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈਦ ਸਮਾਜ ਨੂੰ ਪੈ੍ਰਕਟਿਸ ਦੌਰਾਨ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਧਿਆਨ ਵਿਚ ਲਿਆਂਦਾ ਜਾਵੇ। ਪਰ ਕਿਸੇ ਨੂੰ ਵੀ ਐਲੋਪੈਥਿਕ ਦਵਾਈਆਂ ਵਿਚ ਕੁੱਟ ਪੀਸ ਕੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸੰਬੋਧਨ ਕਰਦਿਆਂ ਡਾ: ਹਰਜੋਤ ਨੇ ਕਿਹਾ ਕਿ ਆਯੁਰਵੈਦਿਕ ਦਵਾਈਆਂ ਬਿਮਾਰੀ ਨੂੰ ਜੜੋਂ੍ਹ ਖ਼ਤਮ ਕਰ ਦਿੰਦੀਆਂ ਹਨ। ਇਨ੍ਹਾਂ ਨੂੰ ਪੂਰੇ ਵਿਸ਼ਵਾਸ ਨਾਲ ਵਰਤੋਂ। ਸੁਆਮੀ ਸਹਿਜ ਪ੍ਰਕਾਸ਼ ਨੇ ਆਰਤੀ ਪੜ੍ਹ ਕੇ ਸ੍ਰੀ ਧੰਨਵੰਤਰੀ ਭਗਵਾਨ ਜੀ ਦੀ ਪੂਜਾ ਕੀਤੀ। ਇਸ ਸ਼ੁੱਭ ਸਮਾਗਮ ਸਮੇਂ ਡਾ: ਅਮਨ ਕੌਂਸਲ, ਡਾ: ਹਰਜੋਤ, ਡਾ: ਗੁਲਜ਼ਾਰ ਸਿੰਘ ਭਵਾਨੀਗੜ੍ਹ, ਵੈਦ ਸੁਖਦੇਵ ਰਾਜ, ਵੈਦ ਜੀਤ ਸਿੰਘ, ਵੈਦ ਰਛਪਾਲ ਸਿੰਘ, ਸੁਆਮੀ ਸਹਿਜ ਪ੍ਰਕਾਸ਼, ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੇ ਜਨਰਲ ਸਕੱਤਰ ਵੈਦ ਚਰਨ ਸਿੰਘ, ਜ਼ਿਲ੍ਹਾ ਵੈਦ ਮੰਡਲ ਦੇ ਵਾਈਸ ਪ੍ਰਧਾਨ ਵੈਦ ਵਾਸਦੇਵ ਸ਼ਰਮਾ, ਵੈਦ ਵਿਨੋਦ ਕੁਮਾਰ, ਵੈਦ ਸਰੂਪ ਚੰਦ ਨੂੰ ਜ਼ਿਲ੍ਹਾ ਵੈਦ ਮੰਡਲ ਰਜਿ: ਬਰਨਾਲਾ ਵਲੋਂ ਸਨਮਾਨਿਤ ਕੀਤਾ ਗਿਆ। ਬਰਨਾਲਾ ਸ਼ਹਿਰ ਦੇ ਉੱਘੇ ਪੰਸਾਰੀ ਦੀਪਕ ਅਤੇ ਰਾਮ ਸਰੂਪ ਨੇ ਸਮਾਗਮ ਦੀ ਸ਼ੋਭਾ ਵਧਾਉਂਦਿਆਂ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵੈਦ ਪਰਮਜੀਤ ਸਿੰਘ ਕੱਟੂ, ਵੈਦ ਮਨਪ੍ਰੀਤ ਸਿੰਘ ਜੋਸ਼ੀ ਦਿੜ੍ਹਬਾ, ਵੈਦ ਸੁਰਿੰਦਰ ਸਿੰਘ, ਵੈਦ ਮੁਹੰਮਦ ਅਸਲਮ, ਵੈਦ ਗੁਰਪ੍ਰੀਤ ਸਿੰਘ, ਵੈਦ ਰੁਲਦੂ ਰਾਮ, ਵੈਦ ਲਖਵਿੰਦਰ ਸਿੰਘ, ਵੈਦ ਦਵਿੰਦਰ ਕੁਮਾਰ, ਵੈਦ ਰਾਜਿੰਦਰ ਕੁਮਾਰ, ਵੈਦ ਕਮਲ ਸ਼ਰਮਾ, ਵੈਦ ਯਾਦਵਿੰਦਰ ਸਿੰਘ, ਵੈਦ ਪਰਬਿੰਦਰ ਸਿੰਘ, ਵੈਦ ਰਾਜਿੰਦਰ ਕੁਮਾਰ ਈਨਾ ਬਾਜਵਾ, ਵੈਦ ਬਲਵੰਤ ਰਾਏ, ਵੈਦ ਕੁਲਵਿੰਦਰ ਸਿੰਘ, ਵੈਦ ਕੁਲਦੀਪ ਸਿੰਘ, ਵੈਦ ਸੁਰਜੀਤ ਸਿੰਘ, ਵੈਦ ਸ਼ਮਸ਼ੇਰ ਸਿੰਘ, ਵੈਦ ਅੰਮ੍ਰਿਤ ਸਿੰਘ, ਵੈਦ ਰਣਜੀਤ ਸਿੰਘ, ਵੈਦ ਕੁਲਵੰਤ ਸਿੰਘ, ਵੈਦ ਭੋਲਾ ਸਿੰਘ, ਵੈਦ ਨਰੇਸ਼ ਕੁਮਾਰ, ਵੈਦ ਰਾਜਬੀਰ ਸਿੰਘ, ਵੈਦ ਸੁਖਦੀਪ ਸਿੰਘ, ਵੈਦ ਨਿਰਭੈ ਸਿੰਘ, ਵੈਦ ਰਘਵੀਰ ਪ੍ਰਕਾਸ਼, ਵੈਦ ਬਲਵੀਰ ਸਿੰਘ, ਵੈਦ ਸੱਤ ਪਾਲ ਆਦਿ ਹਾਜ਼ਰ ਸਨ। ਮੰਚ ਸੰਚਾਲਨ ਜ਼ਿਲ੍ਹਾ ਵੈਦ ਮੰਡਲ ਰਜਿ: ਬਰਨਾਲਾ ਦੇ ਜਨਰਲ ਸਕੱਤਰ ਵੈਦ ਚਰਨ ਸਿੰਘ ਅਤੇ ਵੈਦ ਸਰੂਪ ਚੰਦ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਗਹਿਲ ਦੀਆਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ। ਮਾਤਾ ਸਾਹਿਬ ਕੌਰ ਗਰਲਜ਼ ਕਾ... ਅਗਲੀ ਖ਼ਬਰ ਰੋਜ਼ਵੈਲੀ ਸਕੂਲ ਦੇ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਬਠਿੰਡਾ ਦੇ ਇਤਿਹਾਸਕ ਸਥਾਨਾਂ ਦਾ ਲਾਇਆ ਵਿੱਦਿਅਕ ਟੂਰ
Ad Position 24