01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਪੇਰਿਆਂ ਦੀਆਂ ਧੀਆਂ ਲਈ ਖੁੱਲ੍ਹੇਗਾ ਮੁਫ਼ਤ ਸਿਲਾਈ ਸੈਂਟਰ-ਜੱਸੀ

ਬਰਨਾਲਾ, 31 ਅਕਤੂਬਰ (ਅਸ਼ੋਕ ਭਾਰਤੀ)-ਸਮਾਜ ਦੇ ਪੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਸਵੈ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਥਾਨਕ ਨੂਰ ਹਸਪਤਾਲ ਨੇੜੇ ਝੁੱਗੀਆਂ ਵਿਚ ਰਹਿੰਦੇ ਜੋਗੀਨਾਥਾਂ (ਸਪੇਰਿਆਂ) ਦੇ ਪਰਿਵਾਰਾਂ ਦੀਆਂ ਧੀਆਂ ਲਈ ਮਾਤਾ ਗੁਜਰੀ ਜੀ ਦੀ ਯਾਦ ਵਿਚ ਮੁਫ਼ਤ ਸਿਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਉਪਰਾਲੇ ਦਾ ਮਕਸਦ ਲੋੜਵੰਦ ਧੀਆਂ ਨੂੰ ਸਿਲਾਈ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਕਾਬਲ ਬਣਾਉਣਾ ਹੈ।

Ad Position 21
No active advertisement
ਅਜੀਤ ਡੈਸਕ 01-11-2026
ਬਰਨਾਲਾ, 31 ਅਕਤੂਬਰ (ਅਸ਼ੋਕ ਭਾਰਤੀ)-ਸਮਾਜ ਦੇ ਪੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਸਵੈ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਥਾਨਕ ਨੂਰ ਹਸਪਤਾਲ ਨੇੜੇ ਝੁੱਗੀਆਂ ਵਿਚ ਰਹਿੰਦੇ ਜੋਗੀਨਾਥਾਂ (ਸਪੇਰਿਆਂ) ਦੇ ਪਰਿਵਾਰਾਂ ਦੀਆਂ ਧੀਆਂ ਲਈ ਮਾਤਾ ਗੁਜਰੀ ਜੀ ਦੀ ਯਾਦ ਵਿਚ ਮੁਫ਼ਤ ਸਿਲਾਈ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਇਸ ਉਪਰਾਲੇ ਦਾ ਮਕਸਦ ਲੋੜਵੰਦ ਧੀਆਂ ਨੂੰ ਸਿਲਾਈ ਦੀ ਸਿਖਲਾਈ ਦੇ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਕਾਬਲ ਬਣਾਉਣਾ ਹੈ। ਪਿਛਲੇ ਲਗਭਗ 25 ਸਾਲਾਂ ਤੋਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਸੇਵਾ ਨਿਭਾਅ ਰਹੇ ਸਟੇਟ ਐਵਾਰਡੀ ਸਮਾਜ ਸੇਵੀ ਭਾਨ ਸਿੰਘ ਜੱਸੀ (ਪੇਦਨੀ ) ਨੇ ਦੱਸਿਆ ਕਿ ਇਹ ਸਿਲਾਈ ਸੈਂਟਰ ਉਨ੍ਹਾਂ ਦੇ ਸਮਾਜ ਸੇਵੀ ਮਿਸ਼ਨ ਦਾ ਅਗਲਾ ਕਦਮ ਹੈ। ਇਸ ਸੈਂਟਰ ਦਾ ਉਦਘਾਟਨ ਉਨ੍ਹਾਂ ਦੇ ਮਿਸ਼ਨ ਨਾਲ ਜੁੜੀ ਹੋਣਹਾਰ ਕਾਲਜ ਵਿਦਿਆਰਥਣ ਅਤੇ ਨੈਸ਼ਨਲ ਕਿੱਕ ਬਾਕਸਰ ਪੂਜਾ ਰਾਣੀ ਵਲੋਂ ਕੀਤਾ ਜਾਵੇਗਾ। ਭਾਨ ਸਿੰਘ ਜੱਸੀ ਨੇ ਕਿਹਾ ਕਿ ਝੁੱਗੀਆਂ ਅਤੇ ਸਲੱਮ ਖੇਤਰਾਂ ਵਿਚ ਰਹਿਣ ਵਾਲੀਆਂ ਇਹ ਧੀਆਂ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਨੂੰ ਵੀ ਬਰਾਬਰ ਦੇ ਮੌਕੇ, ਸਨਮਾਨ ਅਤੇ ਅੱਗੇ ਵਧਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਭਾਨ ਸਿੰਘ ਜੱਸੀ ਨੇ ਦੱਸਿਆ ਕਿ 3 ਨਵੰਬਰ ਦਿਨ ਮੰਗਲਵਾਰ ਸ਼ਾਮ ਚਾਰ ਵਜੇ ਸਮਾਗਮ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ’ਤੇ ਪਰਚੇ ਕਰਨਾ ਸਰਕਾਰ ਦੇ ਜਬਰ ਦਾ ਸਿਖਰ-ਵਿਧਾਇਕ ਕਾਲਾ ਢਿੱਲੋਂ ਅਗਲੀ ਖ਼ਬਰ ਅਕਾਲੀ ਆਗੂ ਗੁਰਦੀਪ ਸਿੰਘ ਚੱਠਾ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਸਨਮਾਨ
Ad Position 24