ਵਰਮਾ ਸ਼ੂਟਿੰਗ ਅਕੈਡਮੀ ਦੇ 4 ਖਿਡਾਰੀਆਂ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫ਼ਲ ਦੀ ਪ੍ਰਮੁੱਖ ਖੇਡ ’ਚ ਸੰਸਥਾ ਵਰਮਾ ਸ਼ੂਟਿੰਗ ਅਕੈਡਮੀ (ਤਪਾ ਮੰਡੀ) ਦੇ ਨਿਸ਼ਾਨੇਬਾਜ਼ਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਅਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਪ੍ਰੀ-ਨੈਸ਼ਨਲ ਸ਼ੂਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦੇ 4 ਹੋਣਹਾਰ ਖਿਡਾਰੀਆਂ ਨੇ ਆਉਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਵ
ਵਰਮਾ ਸ਼ੂਟਿੰਗ ਅਕੈਡਮੀ ਦੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਏ ਖ਼ਿਡਾਰੀ।
27-10-2026
ਤਪਾ ਮੰਡੀ, 26 ਅਕਤੂਬਰ (ਪ੍ਰਵੀਨ ਗਰਗ)-10 ਮੀਟਰ ਏਅਰ ਪਿਸਟਲ ਅਤੇ ਏਅਰ ਰਾਈਫ਼ਲ ਦੀ ਪ੍ਰਮੁੱਖ ਖੇਡ ’ਚ ਸੰਸਥਾ ਵਰਮਾ ਸ਼ੂਟਿੰਗ ਅਕੈਡਮੀ (ਤਪਾ ਮੰਡੀ) ਦੇ ਨਿਸ਼ਾਨੇਬਾਜ਼ਾਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕੈਡਮੀ ਅਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਪ੍ਰੀ-ਨੈਸ਼ਨਲ ਸ਼ੂਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦੇ 4 ਹੋਣਹਾਰ ਖਿਡਾਰੀਆਂ ਨੇ ਆਉਣ ਵਾਲੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀ ਗੁਰਫ਼ਤਹਿ ਸਿੰਘ, ਚਿਤਸਿਮਰਨ, ਭੂਮੀ ਅਤੇ ਮੋਹਿਤ ਕੁਮਾਰ ਨੇ ਨਾਂਅ ਸ਼ਾਮਿਲ ਹਨ। ਮੁਕਾਬਲੇ ਦੌਰਾਨ 10 ਮੀਟਰ ਪਿਸਟਲ ਅਤੇ ਰਾਈਫ਼ਲ ਮੁਕਾਬਲੇ ਵਿਚ ਇਨ੍ਹਾਂ ਚਾਰਾਂ ਨਿਸ਼ਾਨੇਬਾਜ਼ਾਂ ਨੇ ਇਕਾਗਰਤਾ, ਤਕਨੀਕ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦੀ ਸਫਲਤਾ ’ਤੇ ਵਰਮਾ ਸ਼ੂਟਿੰਗ ਅਕੈਡਮੀ ਦੇ ਮੁੱਖ ਕੋਚ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੇ ਖਿਡਾਰੀਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਸਮਰਪਣ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਇਹ ਚਾਰੇ ਖਿਡਾਰੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਵੀ ਆਪਣਾ ਸਰਵ ਸੇ੍ਰਸ਼ਠ ਪ੍ਰਦਰਸ਼ਨ ਦੇਣਗੇ ਅਤੇ ਮੈਡਲ ਜਿੱਤ ਕੇ ਆਉਣਗੇ। ਅਕੈਡਮੀ ਪ੍ਰਬੰਧਨ, ਸਮੁੱਚੇ ਸਟਾਫ਼ ਅਤੇ ਸਾਥੀ ਖਿਡਾਰੀਆਂ ਨੇ ਚਾਰੇ ਸਫਲ ਨਿਸ਼ਾਨੇਬਾਜ਼ਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ।