15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬਾਂਸਲ ਧਰਮ ਕੰਡੇ ਤੋਂ ਡੇਢ ਲੱਖ ਦਾ ਸਾਮਾਨ ਤੇ ਨਕਦੀ ਚੋਰੀ

ਮਹਿਲ ਕਲਾਂ, 14 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਸਥਿਤ ਕਸਬਾ ਮਹਿਲ ਕਲਾਂ ਵਿਖੇ ਚੋਰਾਂ ਨੇ ਬਾਂਸਲ ਧਰਮ ਕੰਡੇ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਬੀਤੀ ਰਾਤ ਅਣਪਛਾਤੇ ਚੋਰ ਕਮਰੇ ਦੇ ਜਿੰਦਰੇ ਅਤੇ ਚੁਗਾਠਾਂ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੰਪਿਊਟਰ, ਸੀ.

Ad Position 21
No active advertisement
ਅਜੀਤ ਡੈਸਕ 15-10-2026
ਮਹਿਲ ਕਲਾਂ, 14 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਲੁਧਿਆਣਾ-ਬਰਨਾਲਾ ਮੁੱਖ ਮਾਰਗ ’ਤੇ ਸਥਿਤ ਕਸਬਾ ਮਹਿਲ ਕਲਾਂ ਵਿਖੇ ਚੋਰਾਂ ਨੇ ਬਾਂਸਲ ਧਰਮ ਕੰਡੇ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਬੀਤੀ ਰਾਤ ਅਣਪਛਾਤੇ ਚੋਰ ਕਮਰੇ ਦੇ ਜਿੰਦਰੇ ਅਤੇ ਚੁਗਾਠਾਂ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਕੰਪਿਊਟਰ, ਸੀ.ਪੀ.ਯੂ., ਇਨਵਰਟਰ, ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਸਮੇਤ ਗੱਲੇ ’ਚੋਂ 1,500 ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਧਰਮ ਕੰਡੇ ਦੇ ਕਰਮਚਾਰੀ ਤਰਨਪ੍ਰੀਤ ਸਿੰਘ ਅਨੁਸਾਰ ਘਟਨਾ ਦਾ ਪਤਾ ਸਵੇਰੇ ਡਿਊਟੀ ’ਤੇ ਆਉਣ ਸਮੇਂ ਲੱਗਿਆ। ਇਸ ਉਪਰੰਤ ਮਾਲਕ ਵਿਜੇ ਕੁਮਾਰ ਵਾਸੀ ਬਰਨਾਲਾ ਨੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਪੀੜਤ ਧਿਰ ਅਤੇ ਕਸਬਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ - ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ- ਪ ਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਭਾਜਪਾ ਵ... ਅਗਲੀ ਖ਼ਬਰ ਕਮਲ ਧਾਲੀਵਾਲ ਵਲੋਂ ਪਰਗਟ ਸਿੰਘ ਨਾਲ ਮੁਲਾਕਾਤ
Ad Position 24