13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦੀ ਚੀਮਾ ਕੋਆਪਰੇਟਿਵ ਸਭਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਦੀ ਚੀਮਾ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਵਲੋਂ ਸਭਾ ਵਿਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਮੈਡਮ ਗਗਨਦੀਪ ਕੌਰ ਭੱਟੀ ਅਤੇ ਏ.

Ad Position 21
No active advertisement
ਅਜੀਤ ਡੈਸਕ 13-10-2026
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਦੀ ਚੀਮਾ ਬਹੁਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਵਲੋਂ ਸਭਾ ਵਿਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਬਰਨਾਲਾ ਮੈਡਮ ਗਗਨਦੀਪ ਕੌਰ ਭੱਟੀ ਅਤੇ ਏ.ਆਰ ਬਰਨਾਲਾ ਮੈਡਮ ਗੁਰਪ੍ਰੀਤ ਕੌਰ ਆਹਲੂਵਾਲੀਆ ਨੇ ਸੰਬੋਧਨ ਕਰਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਖੇਤੀਬਾੜੀ ਵਿਭਾਗ ਤੋਂ ਪਹੁੰਚੇ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ ਜਸਵਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਬੇਲਰ ਰਾਹੀਂ ਗੱਠਾਂ ਬਣਵਾਉਣ ਲਈ ਕਿਹਾ ਅਤੇ ਮਲਚਰ, ਸੂਪਰਸੀਡਰ ਰਾਹੀਂ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਲਈ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਇੰਸਪੈਕਟਰ ਮੱਖਣ ਸ਼ਰਮਾ, ਖੇਤੀਬਾੜੀ ਆਤਮਾ ਟੈਕਨੌਲੋਜੀ ਮੈਨੇਜਰ ਸਤਨਾਮ ਸਿੰਘ, ਸਹਿਕਾਰੀ ਸਭਾਵਾਂ ਇੰਸਪੈਕਟਰ ਨਵਪ੍ਰੀਤ ਕੌਰ ਗਿੱਲ, ਸਹਿਕਾਰੀ ਸਭਾਵਾਂ ਤੋਂ ਸਕੱਤਰ ਮਨਦੀਪ ਸਿੰਘ ਝਲੂਰ, ਸੰਦੀਪ ਸਿੰਘ ਠੀਕਰੀਵਾਲ ਸਭਾ, ਜਗਰਾਜ ਸਿੰਘ ਜੋਧਪੁਰ ਸਭਾ ਅਤੇ ਰਣਧੀਰ ਸਿੰਘ ਉੱਗੋਕੇ ਸਭਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵੰਤ ਸਿੰਘ, ਸੈਕਟਰੀ ਲਵਪ੍ਰੀਤ ਸਿੰਘ, ਜਗਤਾਰ ਸਿੰਘ ਮੀਤ ਪ੍ਰਧਾਨ, ਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਜੰਟ ਸਿੰਘ, ਕਰਮਜੀਤ ਸਿੰਘ, ਸਵਰਨਜੀਤ ਕੌਰ, ਹਰਬੰਸ ਕੌਰ, ਪਰਮਿੰਦਰ ਸਿੰਘ, ਜਗਸੀਰ ਸਿੰਘ ਬਿੱਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦਾ ਗੰਦਾ ਪਾਣੀ ਸੜਕਾਂ ਉਪਰ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਪੰਜਾਬੀ ਲਾਮਬੰਦ ਹੋਏ -ਭਾਈ ਰਾਏਸਰ
Ad Position 24