11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬੀਬੀ ਹਰਸਿਮਰਤ ਕੌਰ ਬਾਦਲ ਦੀ ਭਦੌੜ ਹਲਕੇ ਦੀ ਫੇਰੀ ਪਾਰਟੀ ਲਈ ਅਹਿਮ ਹੋਵੇਗੀ-ਰਾਹੀ ਆਰੀਆਭੱਟਾ ਕਾਲਜ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਸਮਾਗਮ

ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)ਸ਼੍ਰੋਮਣੀ ਅਕਾਲੀ ਦਲ (ਬ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਇਹ ਸ਼ਬਦ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਸਮੇਂ ਆਖੇ।

Ad Position 21
No active advertisement
ਸ਼ਹਿਣਾ ਵਿਖੇ ਸਤਨਾਮ ਸਿੰਘ ਰਾਹੀ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਉਪਰੰਤ।ਤਸਵੀਰ : ਸੁਰੇਸ਼ ਗੋਗੀ 11-10-2026
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)ਸ਼੍ਰੋਮਣੀ ਅਕਾਲੀ ਦਲ (ਬ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਇਹ ਸ਼ਬਦ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਸਮੇਂ ਆਖੇ। ਉਨ੍ਹਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦੀ 31 ਅਕਤੂਬਰ ਨੂੰ ਭਦੌੜ ਹਲਕੇ ਦੇ ਤਪਾ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਪਾਰਟੀ ਲਈ ਅਹਿਮ ਹੋਵੇਗੀ, ਕਿਉਂਕਿ ਇਸ ਵਿਚ ਔਰਤਾਂ ਨੂੰ ਵਧੇਰੇ ਸ਼ਮੂਲੀਅਤ ਕਰਵਾਈ ਜਾਵੇਗੀ। ਐਡਵੋਕੇਟ ਰਾਹੀ ਨੇ ਕਿਹਾ ਕਿ ਹਲਕੇ ਵਿਚ ਘਰ-ਘਰ ਜਾ ਕੇ ਪਾਰਟੀ ਦਾ ਪ੍ਰਚਾਰ ਕਰਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਨੋਟ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸ ਦੇ ਚੰਗੇ ਨਤੀਜੇ ਨਿੱਕਲ ਰਹੇ ਹਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹਲਕੇ ਵਿਚ ਅਕਾਲੀ ਵਰਕਰਾਂ ਦੀ ਚੜ੍ਹਤ ਪਿਛਲੀਆਂ ਬਲਾਕ ਸੰਮਤੀ ਚੋਣਾਂ ਸਮੇਂ ਹੀ ਨਜ਼ਰ ਆ ਗਈ ਸੀ, ਜਦ ਵੱਡੀ ਗਿਣਤੀ ਵਿਚ ਨਤੀਜੇ ਪਾਰਟੀ ਦੇ ਹੱਕ ਵਿਚ ਗਏ ਸਨ। ਇਸ ਸਮੇਂ ਮੀਟਿੰਗ ਵਿਚ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਨਾਮਧਾਰੀ, ਹਰਪਾਲ ਸਿੰਘ ਗਿੱਲ, ਗੁਰਮੇਲ ਸਿੰਘ ਗੋਸਲ, ਸੰਜੀਵ ਕੁਮਾਰ ਸਦਿਉੜਾ, ਅਮਰਿੰਦਰ ਸਿੰਘ ਵਿੱਕੀ ਸਰਕਲ ਪ੍ਰਧਾਨ ਆਈ.ਟੀ ਵਿੰਗ, ਮੋਹਣ ਸਿੰਘ ਸਰਕਲ ਪ੍ਰਧਾਨ ਯੂਥ ਵਿੰਗ, ਕਮਲ ਸਿੰਘ ਵਪਾਰੀ ਸਰਕਲ ਪ੍ਰਧਾਨ ਐਸ.ਸੀ ਵਿੰਗ, ਗਗਨਦੀਪ ਕੌਰ ਸੰਮਤੀ ਮੈਂਬਰ ਸਰਕਲ ਪ੍ਰਧਾਨ ਇਸਤਰੀ ਵਿੰਗ, ਜਗਰਾਜ ਸਿੰਘ ਬਾਵਾ, ਗੁਰਤੇਜ ਸਿੰਘ, ਜਸਪਾਲ ਸਿੰਘ ਝੱਜ, ਹਰਜਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਸਾਬਕਾ ਸਰਪੰਚ ਗਿੱਲ ਕੋਠੇ, ਗੁਲਜ਼ਾਰ ਖ਼ਾਨ, ਬਲਵੀਰ ਸਿੰਘ ਬੀਰਾ, ਚਮਕੌਰ ਸਿੰਘ, ਬੱਗਾ ਸਿੰਘ, ਜਗਤਾਰ ਸਿੰਘ ਗੱਗੀ, ਨਛੱਤਰ ਸਿੰਘ ਗਿੱਲ, ਕੁਲਦੀਪ ਸਿੰਘ ਖ਼ਾਲਸਾ, ਰਾਜਪ੍ਰੀਤ ਸਿੰਘ ਧਾਲੀਵਾਲ, ਜਗਰਾਜ ਸਿੰਘ ਸੇਖੋ, ਬੰਟੀ ਸਿੰਘ ਵਪਾਰੀ, ਗੁਰਜੀਤ ਸਿੰਘ ਖੰਗੂੜਾ, ਬੂਟਾ ਸਿੰਘ ਨਾਈਵਾਲਾ, ਚਰਨਜੀਤ ਸਿੰਘ ਪੰਧੇਰ, ਜਗਰਾਜ ਸਿੰਘ ਨੰਬਰਦਾਰ, ਨਿਰਮਲ ਸਿੰਘ ਸੈਕਟਰੀ, ਰਾਜਿੰਦਰ ਸਿੰਘ ਭੋਲਾ, ਕਰਮਜੀਤ ਸਿੰਘ ਕੰਮੀ, ਮਨੋਹਰ ਦਾਸ ਬਾਵਾ, ਅਮਰੀਕ ਸਿੰਘ ਖ਼ਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਹਾਜ਼ਰ ਸਨ। ਇਸ ਸਮੇਂ ਦੇਵ ਸਿੰਘ ਖ਼ਾਲਸਾ ਨੂੰ ਐਸ.ਸੀ ਵਿੰਗ ਦਾ ਜ਼ਿਲ੍ਹਾ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਐਸ.ਬੀ.ਆਈ. ਬੈਂਕ ਨੇ ਬੀਮੇ ਦਾ ਚੈੱਕ ਮੌਤ ਤੋਂ ਬਾਅਦ ਪਰਿਵਾਰ ਨੂੰ ਸੌਂਪਿਆ ਅਗਲੀ ਖ਼ਬਰ ਚਾਕੂ ਦੀ ਨੋਕ ’ਤੇ ਸੋਨੇ ਦੀਆਂ ਨੱਤੀਆਂ ਖੋਹਣ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ
Ad Position 24