ਸੀ.ਪੀ.ਆਈ. (ਐਮ) ਦੇ ਆਗੂਆਂ ਨੇ ਹਲਕਾ ਵਿਧਾਇਕ ਉੱਗੋਕੇ ਨੂੰ ਮੰਗ-ਪੱਤਰ ਸੌਂਪਿਆ
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਸੀ. ਪੀ.
ਤਪਾ ਮੰਡੀ, 5 ਅਕਤੂਬਰ (ਪ੍ਰਵੀਨ ਗਰਗ)-ਸੀ.ਪੀ.ਆਈ. (ਐਮ) ਜ਼ਿਲ੍ਹਾ ਬਰਨਾਲਾ ਦੇ ਵਰਕਰਾਂ ਵਲੋਂ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਚੰਦ ਸਿੰਘ ਚੋਪੜਾ ਦੀ ਅਗਵਾਈ ਹੇਠ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਤਪਾ ਸਥਿਤ ਰਿਹਾਇਸ਼ ਵਿਖੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਆਪਣੀਆਂ ਮੰਗਾਂ ਜਿਵੇਂ ਚਾਰ ਲੇਬਰ ਕੋਡ ਰੱਦ ਕਰਨ, ਮਨਰੇਗਾ ਐਕਟ ਬਹਾਲ ਕਰਨ, ਵੀ.ਬੀ.-ਜੀ ਰਾਮ ਜੀ ਐਕਟ ਰੱਦ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਸਾਰੀਆਂ ਫ਼ਸਲਾਂ ਲਈ ਐਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਦੇਣ ਅਤੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਸਮੇਤ ਔਰਤਾਂ, ਵਿਧਵਾਵਾਂ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ 10 ਹਜ਼ਾਰ ਮਹੀਨਾਵਾਰ ਪੈਨਸ਼ਨ ਦੇਣ ਸਬੰਧੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾਉਣ, ਸੂਬੇ ਦੀ ਕਾਨੂੰਨ ਵਿਵਸਥਾ ਵਿਚ ਸੁਧਾਰ ਕਰਨ, ਅਮਰੀਕਾ ਜਾਂ ਹੋਰ ਦੇਸ਼ਾਂ ਨਾਲ ਫ਼ਰੀ ਟਰੇਡ ਐਗਰੀਮੈਂਟ ਕਰਦੇ ਸਮੇਂ ਲੋਕ ਹਿਤਾਂ ਦੀ ਰੱਖਿਆ ਕਰਨ, ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਗਈ।