06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲਵਪ੍ਰੀਤ ਸਿੰਘ ਨੂੰ ਚੌਥੇ ਪਾਠਕ ਸਨਮਾਨ ਨਾਲ ਨਿਵਾਜਿਆ ਸਾਹਿਤਕ ਸਮਾਗਮ ਦੌਰਾਨ ਪੁਸਤਕ ਦਾ ਲੋਕ ਅਰਪਣ

ਬਰਨਾਲਾ, 5 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ: ਉਜਾਗਰ ਸਿੰਘ ਮਾਨ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 06-10-2026
ਬਰਨਾਲਾ, 5 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ: ਉਜਾਗਰ ਸਿੰਘ ਮਾਨ ਨੇ ਕੀਤੀ। ਮੈਡਮ ਮਨਦੀਪ ਕੌਰ ਭਦੌੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਤੇ ਪਰਿਵਾਰ ਵਲੋਂ ਲਵਪ੍ਰੀਤ ਸਿੰਘ ਭਦੌੜ ਨੂੰ ਚੌਥਾ ਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ ਜਿਸ ਵਿਚ ਸਨਮਾਨ ਚਿੰਨ, ਲੋਈ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਸ਼ਾਮਿਲ ਹੈ। ਡਾ: ਸੰਪੂਰਨ ਸਿੰਘ ਟੱਲੇਵਾਲੀਆ, ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ, ਪ੍ਰਿੰਸੀਪਲ ਹਰੀਸ਼ ਬਾਂਸਲ, ਮੈਡਮ ਮਨਦੀਪ ਕੌਰ ਭਦੌੜ ਨੇ ਲਵਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਪਿਆਰੇ ਦੀ ਯਾਦ ਵਿਚ ਇਹ ਸਨਮਾਨ ਇਕ ਚੰਗਾ ਉਪਰਾਲਾ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਨੂੰ ਆਪਣੇ ਵਿਛੜਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਸਭਾ ਦੇ ਪ੍ਰਧਾਨਗੀ ਮੰਡਲ ਵਲੋਂ ਡਾ. ਬਿਕਰਮਜੀਤ ਪੁਰਬਾ ਦੀ ਵਾਰਤਕ ਪੁਸਤਕ ਲੀਡਰਸ਼ਿਪ ਲੋਕ ਅਰਪਣ ਕੀਤੀ ਗਈ। ਇਸ ਸਬੰਧੀ ਡਾ: ਪੁਰਬਾ ਨੇ ਪੁਸਤਕ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਮੁਹਈਆ ਕਰਵਾਈ। ਉਪਰੰਤ ਸਭਾ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਵਿਅੰਗਕਾਰ ਕੇ. ਐੱਲ. ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਰਵਾਏ ਗਏ ਕਵੀ ਦਰਬਾਰ ਵਿਚ ਸੁਰਜੀਤ ਸਿੰਘ ਦਿਹੜ, ਮਨਦੀਪ ਕੁਮਾਰ, ਪਾਲ ਸਿੰਘ ਲਹਿਰੀ, ਡਾ: ਸੁਰਿੰਦਰ ਭੱਠਲ, ਡਾ: ਰਾਮਪਾਲ ਸਿੰਘ, ਰਘਬੀਰ ਸਿੰਘ ਗਿੱਲ, ਹਾਕਮ ਸਿੰਘ ਭੁੱਲਰ, ਜਸਵੀਰ ਕੌਰ ਬਦਰਾ, ਚਰਨ ਸਿੰਘ ਭਦੌੜ, ਰਾਮ ਸਿੰਘ ਬੀਹਲਾ, ਰਾਮ ਸਰੂਪ ਸ਼ਰਮਾ, ਜੰਗੀਰ ਸਿੰਘ ਦਿਲਬਰ, ਜਸਵਿੰਦਰ ਕੌਰ ਘਨੌਰੀ, ਸੁਖਵਿੰਦਰ ਸਿੰਘ ਭਦੌੜ, ਡਾ: ਰਾਮਪਾਲ ਸ਼ਾਹਪੂਰੀ, ਅਰਮਾਨ ਸਿੰਘ, ਭੋਲਾ ਸਿੰਘ ਸੰਘੇੜਾ ਅਤੇ ਭਰਪੂਰ ਸਿੰਘ ਗਰਚਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਜਨਰਲ ਸਕੱਤਰ, ਜਪਿੰਦਰ ਸਿੰਘ, ਕੁਲਰੋਨਕ ਸਿੰਘ, ਜੈਸਮੀਨ ਕੌਰ, ਕਰਮਜੀਤ ਸਿੰਘ ਜੱਗੀ ਭੋਤਨਾ, ਸੁਦਰਸ਼ਨ ਕੁਮਾਰ ਗੂਡੂ, ਖੁਸ਼ਦੀਪ ਸਿੰਘ ਗਿੱਲ, ਕਰਮ ਸਿੰਘ ਭੰਡਾਰੀ ਅਤੇ ਭੀਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਤਾ ਗੁਜਰੀ ਸਕੂਲ ਭਦੌੜ ਨੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਅਗਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਸਮਰਪਿਤ ਪਿੰਡ ਉਗੋਕੇ ਵਿਖੇ ਸਮਾਗਮ ਕਰਵਾਇਆ
Ad Position 24