06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਕਿਯੂ ਡਕੌਂਦਾ ਵਲੋਂ ਮਹਾਰਾਸ਼ਟਰ ਦੇ ਕਿਸਾਨਾਂ ਦੇ ਹੱਕ ’ਚ ਫੈਕਟਰੀ ਅੱਗੇ ਧਰਨਾ ਮਸ਼ੀਨਾਂ ਦੇ ਪੈਸੇ ਵਾਪਸੀ ਤੱਕ ਧਰਨਾ ਜਾਰੀ ਰਹੇਗਾ-ਆਗੂ

ਬਰਨਾਲਾ, 5 ਅਕਤੂਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿੰਡ ਖੁੱਡੀ ਕਲਾਂ 16 ਦੇ ਮੱਠ ਨੇੜੇ ਸਥਿਤ ਮੇਘਰਾਜ ਗੋਇਲ ਐਂਡ ਸੰਨਜ਼ ਫੈਕਟਰੀ ਅੱਗੇ ਦੂਜੀ ਵਾਰ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ, ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਦੇ ਸੱਤ ਕਿਸਾਨ ਜਿਨ੍ਹਾਂ ਦੇ ਨਾਮ ਸੋਮੋਗੇ, ਲਛਮਣ ਰਾਮਦਾਸ, ਕਾਸੀਨਾਥ, ਸ਼ੰਕਰ, ਨਾਗਾਰਾਏ, ਵਾਸੂਦੇਵਾ, ਸੁਰੇਸ਼ ਸ਼ਿੰਦੇ ਨੇ ਮੱਕੀ ਕੱਟਰ ਮਸੀਨਾਂ ਉਕਤ ਫਰਮ ਤੋਂ ਖਰੀਦੀਆਂ ਸਨ, ਜਿਨ੍ਹਾਂ ਦੀ ਤਕਰੀਬਨ 11 ਲੱਖ ਰੁਪਏ ਇਕ ਮਸੀਨ ਦੀ ਕੀਮਤ ਅਦਾ ਕੀਤੀ ਗਈ ਪ੍ਰੰਤੂ ਉਕਤ ਮਸੀਨਾਂ ਮਹਾਰਾਸ਼ਟਰ ਜਾ ਕੇ ਕਿਸਾਨਾਂ ਦੇ ਖੇਤਾਂ ਵਿਚ ਨਹੀਂ ਚੱਲੀਆਂ, ਵਾਰ-ਵਾਰ ਖ਼ਰਾਬ ਹੁੰਦੀਆਂ ਰਹੀਆਂ।

Ad Position 21
No active advertisement
ਮੇਘਰਾਜ ਗੋਇਲ ਐਂਡ ਸੰਨਜ਼ ਫੈਕਟਰੀ ਅੱਗੇ ਧਰਨਾ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ। ਅਜੀਤ ਤਸਵੀਰ 06-10-2026
ਬਰਨਾਲਾ, 5 ਅਕਤੂਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿੰਡ ਖੁੱਡੀ ਕਲਾਂ 16 ਦੇ ਮੱਠ ਨੇੜੇ ਸਥਿਤ ਮੇਘਰਾਜ ਗੋਇਲ ਐਂਡ ਸੰਨਜ਼ ਫੈਕਟਰੀ ਅੱਗੇ ਦੂਜੀ ਵਾਰ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ, ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਜ਼ਿਲ੍ਹਾ ਜਨਰਲ ਸਕੱਤਰ ਸਿਕੰਦਰ ਸਿੰਘ ਭੂਰੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਦੇ ਸੱਤ ਕਿਸਾਨ ਜਿਨ੍ਹਾਂ ਦੇ ਨਾਮ ਸੋਮੋਗੇ, ਲਛਮਣ ਰਾਮਦਾਸ, ਕਾਸੀਨਾਥ, ਸ਼ੰਕਰ, ਨਾਗਾਰਾਏ, ਵਾਸੂਦੇਵਾ, ਸੁਰੇਸ਼ ਸ਼ਿੰਦੇ ਨੇ ਮੱਕੀ ਕੱਟਰ ਮਸੀਨਾਂ ਉਕਤ ਫਰਮ ਤੋਂ ਖਰੀਦੀਆਂ ਸਨ, ਜਿਨ੍ਹਾਂ ਦੀ ਤਕਰੀਬਨ 11 ਲੱਖ ਰੁਪਏ ਇਕ ਮਸੀਨ ਦੀ ਕੀਮਤ ਅਦਾ ਕੀਤੀ ਗਈ ਪ੍ਰੰਤੂ ਉਕਤ ਮਸੀਨਾਂ ਮਹਾਰਾਸ਼ਟਰ ਜਾ ਕੇ ਕਿਸਾਨਾਂ ਦੇ ਖੇਤਾਂ ਵਿਚ ਨਹੀਂ ਚੱਲੀਆਂ, ਵਾਰ-ਵਾਰ ਖ਼ਰਾਬ ਹੁੰਦੀਆਂ ਰਹੀਆਂ। ਉਲਟਾ ਕਿਸਾਨਾਂ ਵਲੋਂ ਕਰਜ਼ਾ ਚੁੱਕ ਕੇ ਲਏ ਟਰੈਕਟਰ ਵੀ ਵਿਹਲੇ ਰਹੇ, ਜਿਨ੍ਹਾਂ ਦੀਆਂ ਕਿਸ਼ਤਾਂ ਕਿਸਾਨਾਂ ਦੇ ਸਿਰ ਟੁੱਟ ਗਈਆਂ ਪ੍ਰੰਤੂ ਫੈਕਟਰੀ ਮਾਲਕ ਨੂੰ ਵਾਰ-ਵਾਰ ਕਹਿਣ ’ਤੇ ਵੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਜਿਸ ਤੋਂ ਬਾਅਦ ਜੱਥੇਬੰਦੀ ਕੋਲ ਮਾਮਲਾ ਆਇਆ ਤਾਂ ਫੈਕਟਰੀ ਮਾਲਕ ਨੇ ਨਵੀਆਂ ਮਸੀਨਾਂ ਬਦਲ ਦੇਣ ਦਾ ਦੋ ਵਾਰ ਲਿਖਤੀ ਸਮਝੌਤਾ ਕੀਤਾ ਪਰ ਦੋਵੇਂ ਵਾਰ ਸਮੇਂ ਦੇਣ ਤੋਂ ਬਾਅਦ ਵੀ ਆਪਣੇ ਵਾਅਦੇ ’ਤੇ ਖਰਾ ਨਹੀਂ ਉਤਰਿਆ । ਜਿਸ ਕਾਰਨ ਜਥੇਬੰਦੀ ਨੇ ਪਿਛਲੇ 5 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਅਤੇ ਆਗੂਆਂ ਐਲਾਨ ਕੀਤਾ ਕਿ ਪੈਸੇ ਵਾਪਸੀ ਤੱਕ ਧਰਨਾ ਜਾਰੀ ਰਹੇਗਾ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਬਲਾਕ ਪ੍ਰਧਾਨ ਜਸਵੰਤ ਸਿੰਘ ਸੰਘੇੜਾ, ਬਲਾਕ ਜਨਰਲ ਸਕੱਤਰ ਆਗੂ ਗੁਰਜੰਟ ਸਿੰਘ ਖੁੱਡੀ ਕਲਾਂ, ਬਲਾਕ ਮੀਤ ਪ੍ਰਧਾਨ ਰਣਜੀਤ ਭੂਰੇ, ਬਲਾਕ ਪ੍ਰੈਸ ਸਕੱਤਰ ਮੇਲਾ ਸਿੰਘ ਖੁੱਡੀ ਕਲਾਂ, ਬਲਾਕ ਆਗੂ ਦਰਸ਼ਨ ਦਾਸ ਬਾਵਾ, ਇਕਾਈ ਪ੍ਰਧਾਨ ਵਿਸਾਖਾ ਸਿੰਘ ਭਦੌੜ, ਸ਼ਿੰਦਰਪਾਲ ਬਾਜਵਾ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਅਗਲੀ ਖ਼ਬਰ ਮਹਿਲ ਕਲਾਂ ’ਚ ਕਾਂਗਰਸ ਵਲੋਂ ਨਸ਼ਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24