ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਹੋਈ ਸ਼ੁਰੂ
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਪ੍ਰਸ਼ਾਸਨ ਵਲੋਂ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਵਿਚ ਭਾਰੀ ਭੀੜ ਨੂੰ ਦੇਖਦਿਆਂ ਫ਼ੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ।
ਬਰਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਰੇਲ ਪ੍ਰਸ਼ਾਸਨ ਵਲੋਂ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਵਿਚ ਭਾਰੀ ਭੀੜ ਨੂੰ ਦੇਖਦਿਆਂ ਫ਼ੈਸਟੀਵਲ ਸਪੈਸ਼ਲ ਟਰੇਨ ਦਾ ਸੰਚਾਲਨ ਕੀਤਾ ਜਾਂਦਾ ਹੈ। ਜਿਸ ਦੇ ਤਹਿਤ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਾਣਸੀ-ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟਰੇਨ ਨੰਬਰ 04221 ਵਾਰਾਨਸੀ ਤੋਂ ਹਰ ਐਤਵਾਰ ਰਾਤ 8:40 ਵਜੇ ਚੱਲ ਕੇ ਅਗਲੇ ਦਿਨ ਸੋਮਵਾਰ ਨੂੰ ਬਰਨਾਲਾ ਦੁਪਹਿਰ 3:35 ਵਜੇ ਅਤੇ ਬਠਿੰਡਾ ਸ਼ਾਮ 5 ਵਜੇ ਪਹੁੰਚੇਗੀ। ਇਹ ਗੱਡੀ 4, 11, 18, 25 ਅਕਤੂਬਰ ਅਤੇ 1, 8, 15, 22 ਨਵੰਬਰ ਨੂੰ ਵਾਰਾਨਸੀ ਤੋਂ ਚੱਲੇਗੀ। ਇਸੇ ਤਰ੍ਹਾਂ ਟਰੇਨ ਨੰਬਰ 04222 ਹਰ ਸੋਮਵਾਰ ਨੂੰ ਬਠਿੰਡਾ ਤੋਂ ਰਾਤ 8:50 ਵਜੇ ਚੱਲ ਕੇ ਬਰਨਾਲਾ ਵਿਖੇ ਰਾਤ 9:52 ਵਜੇ ਅਤੇ ਵਾਰਾਨਸੀ ਵਿਖੇ ਅਗਲੇ ਦਿਨ ਮੰਗਲਵਾਰ ਨੂੰ ਸ਼ਾਮ 5:30 ਵਜੇ ਪਹੁੰਚੇਗੀ। ਇਹ ਗੱਡੀ 5, 12, 19, 26 ਅਕਤੂਬਰ ਅਤੇ 2, 9, 16, 23 ਨਵੰਬਰ ਨੂੰ ਬਠਿੰਡਾ ਤੋਂ ਚੱਲੇਗੀ। ਇਹ ਗੱਡੀ 8 ਅੱਪ ਅਤੇ 8 ਡਾਊਨ ਫੇਰਿਆਂ ਨਾਲ ਆਵਾਜਾਈ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਗੱਡੀ ਵਾਇਆ ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ, ਜਗਾਧਰੀ, ਯਮੁਨਾਨਗਰ, ਸਹਾਰਨਪੁਰ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਆਲਮ ਨਗਰ, ਰਾਏ ਬਰੇਲੀ, ਪ੍ਰਤਾਪਗੜ੍ਹ ਹੁੰਦੀ ਹੋਈ ਵਾਰਾਨਸੀ ਪਹੁੰਚੇਗੀ।