ਪ੍ਰਾਚੀਨ ਸਰਾਂ ਮੰਦਰ ’ਚ ਸੱਤ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ
ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਵਿਖੇ ਸ਼ਰਧਾ ਮੌਕੇ ਪਿਤਰਾਂ ਦੀ ਸ਼ਾਂਤੀ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਮੰਦਰ ਪੁਜਾਰੀ ਅਨਿਲ ਸ਼ਰਮਾ ਵਲੋਂ ਸਮੂਹ ਸ਼ਰਧਾਲੂਆਂ ਸਮੇਤ ਜਾਰੀ ਕੀਤਾ ਗਿਆ।
ਪ
ਪ੍ਰਾਚੀਨ ਸਰਾਂ ਮੰਦਰ ’ਚ ਸੱਤ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ
04-10-2026
ਤਪਾ ਮੰਡੀ, 3 ਅਕਤੂਬਰ (ਪ੍ਰਵੀਨ ਗਰਗ)-ਪ੍ਰਾਚੀਨ ਸਰਾਂ ਮੰਦਰ ਵਿਖੇ ਸ਼ਰਧਾ ਮੌਕੇ ਪਿਤਰਾਂ ਦੀ ਸ਼ਾਂਤੀ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਮੰਦਰ ਪੁਜਾਰੀ ਅਨਿਲ ਸ਼ਰਮਾ ਵਲੋਂ ਸਮੂਹ ਸ਼ਰਧਾਲੂਆਂ ਸਮੇਤ ਜਾਰੀ ਕੀਤਾ ਗਿਆ। ਉਪਰੰਤ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਪਾਠਾਂ ਦਾ ਸ਼ੁੱਭ ਆਰੰਭ 4 ਅਕਤੂਬਰ ਦਿਨ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਕਥਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜਿਸ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣਗੇ। ਕਥਾ ਦਾ ਸਮਾਂ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਜਿਸ ਵਿਚ ਪ੍ਰਸਿੱਧ ਕਥਾਵਾਚਕ ਪੰਡਿਤ ਪ੍ਰਦੀਪ ਭਾਰਦਵਾਜ ਕਥਾ ਸੁਣਾ ਕੇ ਸੰਗਤ ਨੂੰ ਨਿਹਾਲ ਕਰਨਗੇ। ਸਮਾਗਮ ਦੇ ਅੰਤਿਮ ਦਿਨ 10 ਅਕਤੂਬਰ ਦਿਨ ਸ਼ਨੀਵਾਰ ਨੂੰ ਅਮਾਵਸਿਆ ਮੌਕੇ ਹਵਨ ਕਰਵਾਇਆ ਜਾਵੇਗਾ ਅਤੇ ਇਸ ਉਪਰੰਤ ਭੋਗ ਪਾਇਆ ਜਾਵੇਗਾ। ਇਸ ਮੌਕੇ ਮੁਨੀਸ਼ ਕੁਮਾਰ, ਡਾ: ਸੰਦੀਪ ਵਿੱਕੀ, ਵਿਸ਼ਾਲ ਬਬਲਾ, ਲਲਿਤ ਕੁਮਾਰ, ਯੱਸ਼ੂ ਭੂਤ, ਸਾਬਕਾ ਕੌਂਸਲਰ ਹਰਦੀਪ ਪੋਪਲ, ਵਿਸ਼ਵਾਸ ਮਿੱਤਲ, ਕਾਲਾ ਏ.ਸੀ ਵਾਲਾ ਆਦਿ ਹਾਜ਼ਰ ਸਨ।