ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਬਰਜਿੰਦਰਪਾਲ ਸਿੰਘ ਦੀ ਸੇਵਾ-ਮੁਕਤੀ ਮੌਕੇ ਸਮਾਗਮ
ਬਰਨਾਲਾ, 2 ਅਕਤੂਬਰ (ਅਸ਼ੋਕ ਭਾਰਤੀ)-ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਡਾ: ਬਰਜਿੰਦਰਪਾਲ ਸਿੰਘ ਨੈਸ਼ਨਲ ਐਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ ਤੇ ਸੈ.
ਬਰਨਾਲਾ, 2 ਅਕਤੂਬਰ (ਅਸ਼ੋਕ ਭਾਰਤੀ)-ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਡਾ: ਬਰਜਿੰਦਰਪਾਲ ਸਿੰਘ ਨੈਸ਼ਨਲ ਐਵਾਰਡੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ ਤੇ ਸੈ.ਸਿ) ਬਰਨਾਲਾ ਦੀ ਸੇਵਾ-ਮੁਕਤੀ ਮੌਕੇ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ: ਸੁਨੀਤਇੰਦਰ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ੍ਰੀਮਤੀ ਇੰਦੂ ਸਿਮਕ, ਸ: ਮਨਪਾਲ ਸਿੰਘ (ਐਲ.ਏ.) ਨੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ: ਬਰਜਿੰਦਰਪਾਲ ਸਿੰਘ ਦੇ ਮਾਤਾ ਨਿਰੰਜਨ ਕੌਰ, ਧਰਮ ਪਤਨੀ ਸ੍ਰੀਮਤੀ ਹਰਵਿੰਦਰ ਕੌਰ ਲੈਕਚਰਾਰ (ਕਾਮਰਸ), ਜੀਜਾ ਪ੍ਰਿਤਪਾਲ ਸਿੰਘ, ਬੇਟਾ ਜੋਬਨਜੀਤ ਸਿੰਘ ਅਤੇ ਬੇਟੀ ਪ੍ਰਭਜੀਤ ਕੌਰ (ਸਾਫ਼ਟਵੇਅਰ ਟੈਕਨੀਸ਼ੀਅਨ ਕੈਨੇਡਾ) ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਵਲੋਂ ਡਾ: ਬਰਜਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰਿੰਸੀਪਲ ਅਨਿਲ ਮੋਦੀ, ਕੁਲਦੀਪ ਸਿੰਘ ਮੁੱਖ ਅਧਿਆਪਕ, ਸ੍ਰੀ ਰਵਿੰਦਰ ਸ਼ਰਮਾ ਸੀਨੀਅਰ ਸਹਾਇਕ, ਪਰਮਿੰਦਰ ਸਿੰਘ, ਡਾ: ਸੰਜੇ, ਸ੍ਰੀ ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।