ਗਲੀ ’ਚ ਖੜ੍ਹਾ ਮੋਟਰਸਾਈਕਲ ਚੋਰੀ
ਤਪਾ ਮੰਡੀ, 2 ਅਕਤੂਬਰ (ਪ੍ਰਵੀਨ ਗਰਗ)-ਇਲਾਕੇ ਦੀ ਸੁਭਾਸ਼ ਗਲੀ ’ਚ ਘਰ ਦੇ ਬਾਹਰ ਖੜੇ ਇਕ ਮੋਟਰਸਾਈਕਲ ਨੂੰ ਇੱਕ ਨਾਮਾਲੂਮ ਵਿਅਕਤੀ ਵਲੋਂ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ’ਤੇ ਪੁਲਿਸ ਨੇ ਮੋਟਰਸਾਈਕਲ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਤਪਾ ਮੰਡੀ, 2 ਅਕਤੂਬਰ (ਪ੍ਰਵੀਨ ਗਰਗ)-ਇਲਾਕੇ ਦੀ ਸੁਭਾਸ਼ ਗਲੀ ’ਚ ਘਰ ਦੇ ਬਾਹਰ ਖੜੇ ਇਕ ਮੋਟਰਸਾਈਕਲ ਨੂੰ ਇੱਕ ਨਾਮਾਲੂਮ ਵਿਅਕਤੀ ਵਲੋਂ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ’ਤੇ ਪੁਲਿਸ ਨੇ ਮੋਟਰਸਾਈਕਲ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ਲਵਿਸ਼ ਸਿੰਗਲਾ ਪੁੱਤਰ ਸੁਖਦਰਸ਼ਨ ਕੁਮਾਰ ਸਿੰਗਲਾ ਵਾਸੀ ਪਟਿਆਲਾ ਹਾਲ ਆਬਾਦ ਸੁਭਾਸ਼ ਗਲੀ ਤਪਾ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਮੈਂ ਆਪਣਾ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਸੁਭਾਸ਼ ਸਟਰੀਟ ਵਿਚ ਲਾਕ ਲਾ ਕੇ ਖੜ੍ਹਾਇਆ ਸੀ ਪਦ ਜਦੋਂ ਕੁੱਝ ਸਮੇਂ ਬਾਅਦ ਮੈਂ ਬਾਹਰ ਆ ਕੇ ਦੇਖਿਆ ਤਾਂ ਉਕਤ ਜਗ੍ਹਾ ’ਤੇ ਮੇਰਾ ਮੋਟਰਸਾਈਕਲ ਨਹੀਂ ਸੀ। ਹੁਣ ਤੱਕ ਮੈਂ ਆਪਣੇ ਉਕਤ ਮੋਟਰਸਾਈਕਲ ਦੀ ਭਾਲ ਕਰਦਾ ਰਿਹਾ ਹਾਂ ਜੋ ਨਹੀਂ ਮਿਲਿਆ ਜਿਸ ’ਤੇ ਪੁਲਿਸ ਨੇ ਨਾ-ਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।