01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਿੰਡ ਚੂੰਘਾ ਵਿਖੇ ਸਮਾਜ ਸੇਵੀ ਆੜ੍ਹਤੀਆ ਪਰਿਵਾਰ ਨੇ ਅੱਖਾਂ ਜਾਂਚ ਦਾ ਸਾਲਾਨਾ ਕੈਂਪ ਲਗਵਾਇਆ

ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 30ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਸ਼੍ਰੋਮਣੀ ਕਮੇਟੀ ਹਲਕਾ ਭਦੌੜ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਬਾਬਾ ਨਾਹਰ ਦੀ ਯਾਦ ’ਚ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ ਗਿਆ। ਸਮਾਗਮ ਦੇ ਦੂਜੇ ਦਿਨ ਸਮਾਜ ਸੇਵੀ ਆੜ੍ਹਤੀਆ ਕਰਤਾਰ ਸਿੰਘ ਚੂੰਘਾ, ਚੰਦ ਸਿੰਘ ਚੂੰਘਾ, ਨਿਧਾਨ ਸਿੰਘ ਚੂੰਘਾ ਦੇ ਪਰਿਵਾਰ ਦੇ ਆੜ੍ਹਤੀਆ ਜਰਨੈਲ ਸਿੰਘ ਯੂ.

Ad Position 21
No active advertisement
ਪਿੰਡ ਚੂੰਘਾ ਵਿਖੇ ਲਗਾਏ ਅੱਖਾਂ ਦੇ ਜਾਂਚ ਕੈਂਪ ਮੌਕੇ ਡਾਕਟਰਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਆਗੂ ਤੇ ਪਿੰਡ ਵਾਸੀ। ਤਸਵੀਰ : ਸੋਨੀ ਚੀਮਾ 01-10-2026
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਪਿੰਡ ਚੂੰਘਾ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 30ਵਾਂ ਸਾਲਾਨਾ ਗੁਰਮਤਿ ਸਮਾਗਮ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਸ਼੍ਰੋਮਣੀ ਕਮੇਟੀ ਹਲਕਾ ਭਦੌੜ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਬਾਬਾ ਨਾਹਰ ਦੀ ਯਾਦ ’ਚ ਗੁਰਦੁਆਰਾ ਸਾਹਿਬ ਵਿਖੇ ਸ਼ੁਰੂ ਹੋ ਗਿਆ। ਸਮਾਗਮ ਦੇ ਦੂਜੇ ਦਿਨ ਸਮਾਜ ਸੇਵੀ ਆੜ੍ਹਤੀਆ ਕਰਤਾਰ ਸਿੰਘ ਚੂੰਘਾ, ਚੰਦ ਸਿੰਘ ਚੂੰਘਾ, ਨਿਧਾਨ ਸਿੰਘ ਚੂੰਘਾ ਦੇ ਪਰਿਵਾਰ ਦੇ ਆੜ੍ਹਤੀਆ ਜਰਨੈਲ ਸਿੰਘ ਯੂ.ਐਸ.ਏ, ਆੜ੍ਹਤੀਆ ਕਰਨੈਲ ਸਿੰਘ, ਆੜ੍ਹਤੀਆ ਜੀਤ ਸਿੰਘ, ਆੜ੍ਹਤੀਆ ਮੇਜਰ ਸਿੰਘ, ਆੜ੍ਹਤੀਆ ਬਿੱਕਰ ਸਿੰਘ, ਆੜ੍ਹਤੀਆ ਅਮਰਜੀਤ ਸਿੰਘ ਵਲੋਂ ਅੱਖਾਂ ਦਾ ਚੈੱਕਅਪ ਕੈਂਪ ਲਗਵਾਇਆ ਗਿਆ। ਇਸ ਦੌਰਾਨ ਆਦੇਸ਼ ਹਸਪਤਾਲ ਭੁੱਚੋ ਤੋਂ ਡਾ: ਰਾਜਵਿੰਦਰ ਕੌਰ ਭੱਠਲ, ਡਾ: ਪੰਕੂ ਬਘੇਲਾ, ਡਾ: ਨਵਰੀਤ ਕੌਰ, ਡਾ: ਸਾਕਸੀ, ਡਾ: ਸਮਰਿਤੀ, ਅਰਸ ਅਤੇ ਅਕਾਸ ਆਦਿ ਟੀਮ ਨੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਅਤੇ ਔਰਤਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਅਪਰੇਸ਼ਨ ਲਈ ਮਰੀਜ਼ਾਂ ਦੀ ਪਹਿਚਾਣ ਵੀ ਕੀਤੀ ਗਈ ਅਤੇ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਸਮਾਗਮ ਦੌਰਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਜਥੇਦਾਰ ਬਲਦੇਵ ਸਿੰਘ ਚੂੰਘਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਬਲਜਿੰਦਰ ਸਿੰਘ ਹੈੱਡ ਗ੍ਰੰਥੀ, ਬੀਬੀ ਹਰਪ੍ਰੀਤ ਕੌਰ, ਆਜ਼ਾਦ ਕਲੱਬ ਚੀਮਾ ਦੇ ਆਗੂ ਲਖਵਿੰਦਰ ਸਿੰਘ ਸੀਰਾ, ਕਰਮਜੀਤ ਸਿੰਘ ਜੀਤਾ, ਗੁਰਦਾਸ ਸਿੰਘ ਚੀਮਾ, ਸੁਰਿੰਦਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਹਿੰਗਾ ਸਿੰਘ ਚੂੰਘਾ ਮੀਤ ਪ੍ਰਧਾਨ, ਮਹਿੰਦਰ ਸਿੰਘ ਸੈਕਟਰੀ, ਸੁਖਪਾਲ ਸਿੰਘ ਸੁੱਖਾ, ਹਰਦੇਵ ਸਿੰਘ ਮੰਡੇਰ, ਨਿਰਭੈ ਸਿੰਘ ਜੁਗਨੀ ਬਾਬਾ, ਦਰਸ਼ਨ ਸਿੰਘ ਕਮੇਟੀ ਮੈਂਬਰ, ਨਿਰਮਲ ਸਿੰਘ ਨਿੰਮਾ, ਡਾ: ਹਰਜਿੰਦਰ ਸਿੰਘ, ਪਾਲ ਸਿੰਘ ਡੇਅਰੀ ਵਾਲਾ, ਜਸਪ੍ਰੀਤ ਸਿੰਘ ਜੱਸੀ ਕੈਨੇਡੀਅਨ, ਨਿਰਮਲ ਸਿੰਘ, ਜੀਵਨ ਸਿੰਘ, ਗੁਰਚਰਨ ਸਿੰਘ, ਪ੍ਰੀਤਮ ਸਿੰਘ ਸਾਬਕਾ ਪੰਚ, ਜਗਦੀਪ ਸਿੰਘ, ਉਪਕਾਰ ਸਿੰਘ, ਪਰਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਕਾਲਾ, ਬਿੱਕਰ ਸਿੰਘ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਸਰਪੰਚ ਹਰਦੀਪ ਸਿੰਘ, ਸਰਬਜੀਤ ਕੌਰ, ਮਹਿੰਦਰ ਸਿੰਘ ਪੰਚ, ਜਗਦੀਪ ਸਿੰਘ ਪੰਚ, ਗੁਰਜੰਟ ਸਿੰਘ, ਚੰਦ ਸਿੰਘ, ਸੋਹਣ ਸਿੰਘ, ਭਗਵਾਨ ਸਿੰਘ, ਜਰਨੈਲ ਸਿੰਘ, ਰਾਜਾ ਸਿੰਘ, ਬੋਘਾ ਸਿੰਘ ਨੰਬਰਦਾਰ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਮੌੜ, ਜਸਦੀਪ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ‘ਅਚੀਵਰਜ਼ ਪੁਰਸਕਾਰ ਸਮਾਰੋਹ’ ਕਰਵਾਇਆ ਅਗਲੀ ਖ਼ਬਰ ਪਿੰਡ ਗਹਿਲ ਵਿਖੇ ਕਬਜ਼ਾ ਵਾਰੰਟ ਨੂੰ ਲੈ ਕੇ ਜਥੇਬੰਦੀਆਂ ਨੇ ਲਾਇਆ ਧਰਨਾ
Ad Position 24