ਨੇਕੀ ਫਾਊਂਡੇਸ਼ਨ ਵਲੋਂ ਬਜ਼ੁਰਗਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ
ਬਰਨਾਲਾ, 26 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਬਾਲਾ ਜੀ ਟਰੱਸਟ ਦੇ ਸਹਿਯੋਗ ਨਾਲ ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਬਰਨਾਲਾ ਦੇ ਮਿੰਨੀ ਸ਼ਾਂਤੀ ਹਾਲ ਰਾਮਬਾਗ ਵਿਖੇ ਬਜ਼ੁਰਗਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਕਾਲੇਕੇ, ਗਿਆਨ ਚੰਦ, ਸੰਜੀਵ ਢੰਡ ਬਿੱਟੂ ਅਤੇ ਅੰਮ੍ਰਿਤ ਲਾਲ ਨੇ ਦੱਸਿਆ ਕਿ ਰੁਦਰਾ ਆਸਰਾ ਸੈਂਟਰ ਬਠਿੰਡਾ ਰਾਹੀਂ ਭਾਰਤ ਸਰਕਾਰ ਦੀ ਆਰ.
ਬਰਨਾਲਾ, 26 ਸਤੰਬਰ (ਨਰਿੰਦਰ ਅਰੋੜਾ)-ਸ੍ਰੀ ਬਾਲਾ ਜੀ ਟਰੱਸਟ ਦੇ ਸਹਿਯੋਗ ਨਾਲ ਨੇਕੀ ਫਾਊਂਡੇਸ਼ਨ ਬੁਢਲਾਡਾ ਵਲੋਂ ਬਰਨਾਲਾ ਦੇ ਮਿੰਨੀ ਸ਼ਾਂਤੀ ਹਾਲ ਰਾਮਬਾਗ ਵਿਖੇ ਬਜ਼ੁਰਗਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਅਮਰਜੀਤ ਕਾਲੇਕੇ, ਗਿਆਨ ਚੰਦ, ਸੰਜੀਵ ਢੰਡ ਬਿੱਟੂ ਅਤੇ ਅੰਮ੍ਰਿਤ ਲਾਲ ਨੇ ਦੱਸਿਆ ਕਿ ਰੁਦਰਾ ਆਸਰਾ ਸੈਂਟਰ ਬਠਿੰਡਾ ਰਾਹੀਂ ਭਾਰਤ ਸਰਕਾਰ ਦੀ ਆਰ.ਵੀ.ਆਈ ਯੋਜਨਾ ਤਹਿਤ ਇਹ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਦੇ ਤੌਰ ’ਤੇ ਵਿਨੋਦ ਕੁਮਾਰ ਸਿੰਘਲ ਵਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਸਮਾਰੋਹ ਵਿਚ 63 ਬਜ਼ੁਰਗਾਂ ਨੂੰ 257 ਆਈਟਮਾਂ ਜਿਸ ਵਿਚ ਵੀਲ੍ਹਚੇਅਰ, ਕੰਨਾਂ ਵਾਲੀ ਮਸ਼ੀਨ, ਫੋੜੀਆਂ, ਵਾਕਰ, ਲੋਕ ਬੈਲਟ ਆਦਿ ਲੋੜ ਅਨੁਸਾਰ ਮੁਫ਼ਤ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਲੋੜਵੰਦ ਬਜ਼ੁਰਗਾਂ ਨੂੰ ਜ਼ਰੂਰਤ ਵਾਲਾ ਸਮਾਨ ਮਿਲ ਸਕੇ। ਇਸ ਮੌਕੇ ਅਸ਼ਵਨੀ ਕੁਮਾਰ, ਬਰਜਿੰਦਰ ਕੁਮਾਰ, ਰਵੀ, ਸਤੀਸ਼ ਕੁਮਾਰ, ਵਿੱਕੀ ਮੰਗਲਾ, ਡਾ: ਸਤੀਸ਼, ਮਿੰਟੂ, ਵਿੰਨੂ ਸਿੰਗ ਲਾ ਆਦਿ ਮੈਂਬਰ ਸਨ।