27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਬਰਨਾਲਾ ਮੀਟਿੰਗ ਹੋਈ

ਬਰਨਾਲਾ, 26 ਸਤੰਬਰ (ਅਸ਼ੋਕ ਭਾਰਤੀ)ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪ੍ਰਧਾਨ ਬਲਰਾਜ ਕੌਰ, ਜਨਰਲ ਸਕੱਤਰ ਰੁਪਿੰਦਰ ਬਾਵਾ, ਖ਼ਜ਼ਾਨਚੀ ਮਨਜੀਤ ਕੌਰ ਸੇਖਾ, ਕਮਲਜੀਤ ਕੌਰ ਭੱਦਲਵਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਵਿਭਾਗ ਵਲੋਂ ਲਏ ਜਾ ਰਹੇ ਵਾਧੂ ਕੰਮ ਤੇ 2 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾਈ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਆਗੂ। ਤਸਵੀਰ : ਰਿੰਪੀ ਸਟੂਡੀਓ 27-09-2026
ਬਰਨਾਲਾ, 26 ਸਤੰਬਰ (ਅਸ਼ੋਕ ਭਾਰਤੀ)ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪ੍ਰਧਾਨ ਬਲਰਾਜ ਕੌਰ, ਜਨਰਲ ਸਕੱਤਰ ਰੁਪਿੰਦਰ ਬਾਵਾ, ਖ਼ਜ਼ਾਨਚੀ ਮਨਜੀਤ ਕੌਰ ਸੇਖਾ, ਕਮਲਜੀਤ ਕੌਰ ਭੱਦਲਵਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਂਗਣਵਾੜੀ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਵਿਭਾਗ ਵਲੋਂ ਲਏ ਜਾ ਰਹੇ ਵਾਧੂ ਕੰਮ ਤੇ 2 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾਈ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਗੂਆਂ ਕਿਹਾ ਕਿ 51 ਵਰ੍ਹੇ ਬੀਤਣ ਦੇ ਬਾਵਜੂਦ ਵੀ ਵਰਕਰ, ਹੈਲਪਰ ਨੂੰ ਬਹੁਤ ਹੀ ਨਿਗੂਣੇ ਮਾਣਭੱਤੇ ’ਤੇ ਕਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ, ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇ, 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਨਾਲ ਜੋੜੇ ਜਾਣ, ਬੱਚਿਆਂ ਨੂੰ ਦਿੱਤੇ ਜਾਣ ਵਾਲਾ ਪੂਰਨ ਆਹਾਰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਕੇਂਦਰਾਂ ਵਲੋਂ ਪਕਾ ਕੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਕੰਮ ਵਧਾਉਣ ਦੀ ਵਜਾਏ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਰਾਜੇਸ਼ ਕੁਮਾਰੀ, ਸੁਰਿੰਦਰ ਰਾਏਸਰ, ਰੂਹੀ ਵਜੀਦਕੇ, ਪਰਮਜੀਤ ਮਹਿਲ ਖ਼ੁਰਦ, ਸਰਬਜੀਤ ਲੋਹਗੜ੍ਹ, ਬਲਜਿੰਦਰ ਮੂੰਮ, ਸ਼ਰਨਜੀਤ ਕੌਰ ਮੌੜ, ਕਰਮਜੀਤ ਕੌਰ ਮੌੜ, ਸੁਰਿੰਦਰਪਾਲ ਟੱਲੇਵਾਲ, ਕਰਮਜੀਤ ਭਦੌੜ, ਅੰਮ੍ਰਿਤ ਰਾਮਗੜ੍ਹ, ਮਨਦੀਪ ਨੰਗਲ, ਬੇਅੰਤ ਦਰਾਜ, ਕਿਰਨਜੀਤ ਦਰਾਜ, ਕਰਮਜੀਤ ਅਸਪਾਲ ਖ਼ੁਰਦ, ਸੋਮਾ ਰਾਣੀ, ਪ੍ਰਵੀਨ ਕਾਂਤਾ, ਸੀਤਾ ਕੌਰ, ਮਲਕੀਤ ਟੱਲੇਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੇਕੀ ਫਾਊਂਡੇਸ਼ਨ ਵਲੋਂ ਬਜ਼ੁਰਗਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਅਗਲੀ ਖ਼ਬਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਵਾਢੀ ’ਤੇ ਪਾਬੰਦੀ
Ad Position 24